ਪੰਜਾਬ

punjab

ETV Bharat / state

ਹੁਸ਼ਿਆਰਪੁਰ 'ਚ ਲਹੂ ਨਾਲ ਲਿਬੜੇ ਮਿਲੇ ਦੋ ਨੌਜਵਾਨ, ਇਕ ਨੌਜਵਾਨ ਦੀ ਮੌਤ, ਦੂਜਾ ਗੰਭੀਰ, ਪਰਿਵਾਰ ਨੂੰ ਕਤਲ ਹੋਣ ਦਾ ਖਦਸ਼ਾ - ਹੁਸ਼ਿਆਰਪੁਰ ਦੀਆਂ ਖਬਰਾਂ

ਹੁਸ਼ਿਆਰਪੁਰ ਵਿੱਚ ਦੋ ਨੌਜਵਾਨ ਜਖਮੀ ਹਾਲਤ ਵਿੱਚ ਮਿਲੇ ਹਨ। ਇਨ੍ਹਾਂ ਵਿੱਚੋਂ ਇਕ ਦੀ ਮੌਤ ਹੋ ਗਈ ਹੈ, ਜਦਕਿ ਦੂਜੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪਰਿਵਾਰ ਨੇ ਕਤਲ ਹੋਣ ਦਾ ਖਦਸ਼ਾ ਜਾਹਿਰ ਕੀਤਾ ਹੈ।

Two young men of Hoshiarpur met in suspicious circumstances
ਹੁਸ਼ਿਆਰਪੁਰ 'ਚ ਲਹੂ ਨਾਲ ਲਿਬੜੇ ਮਿਲੇ ਦੋ ਨੌਜਵਾਨ, ਇਕ ਨੌਜਵਾਨ ਦੀ ਮੌਤ, ਦੂਜਾ ਗੰਭੀਰ, ਪਰਿਵਾਰ ਨੂੰ ਕਤਲ ਹੋਣ ਦਾ ਖਦਸ਼ਾ

By

Published : Jul 6, 2023, 9:33 PM IST

Updated : Jul 7, 2023, 7:38 AM IST

ਨੌਜਵਾਨਾਂ ਦੇ ਪਰਿਵਾਰ ਕ ਮੈਂਬਰ ਜਾਣਕਾਰੀ ਦਿੰਦੇ ਹੋਏ।

ਹੁਸ਼ਿਆਰਪੁਰ :ਕਸਬਾ ਚੱਬੇਵਾਲ ਦੇ ਪਿੰਡ ਜੰਡੋਲੀ ਦੇ ਦੋ ਨੌਜਵਾਨ ਭੇਦਭਰੀ ਹਾਲਤ 'ਚ ਲਹੂ ਲੁਹਾਨ ਹੋਏ ਮਿਲੇ ਹਨ। ਮ੍ਰਿਤਕ ਦੇ ਪਿਤਾ ਅਤੇ ਪਤਨੀ ਅਨੁਸਾਰ 32 ਸਾਲ ਦਾ ਬਿਕਰਮ ਸਿੰਘ ਆਪਣੇ ਰਿਸ਼ਤੇਦਾਰ ਨੌਜਵਾਨ ਨਾਲ ਸ਼ਰਾਬ ਦੇ ਠੇਕੇ ਉੱਤੇ ਕੰਮ ਕਰਦਾ ਸੀ। ਰੋਜਾਨਾ ਦੀ ਤਰ੍ਹਾਂ ਰਾਤ ਘਰ ਨੂੰ ਆਉਂਦੇ ਵੇਲੇ ਜਦੋਂ, ਉਨ੍ਹਾਂ ਨੂੰ ਦੇਰ ਹੋ ਗਈ, ਤਾਂ ਪਰਿਵਾਰ ਚਿੰਤਿਤ ਹੋ ਗਿਆ। ਕਿਸੇ ਰਾਹਗੀਰ ਨੇ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਤੁਹਾਡੇ ਲੜਕੇ ਦਾ ਐਕਸੀਡੈਂਟ ਹੋ ਗਿਆ ਹੈ।

ਕਿਸੇ ਰਾਹਗੀਰ ਨੇ ਕੀਤਾ ਫੋਨ :ਪਰਿਵਾਰ ਨੇ ਦੱਸਿਆ ਕਿ ਜਦੋਂ ਉਹ ਮੌਕੇ ਉੱਤੇ ਪਹੁੰਚੇ, ਤਾਂ ਬਿਕਰਮ ਦੀ ਮੌਤ ਹੋ ਗਈ ਸੀ ਅਤੇ ਦੂਜੇ ਨੌਜਵਾਨ ਨੂੰ ਜਖ਼ਮੀ ਅਤੇ ਗੰਭੀਰ ਹਾਲਤ ਵਿੱਚ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ। ਜਿੱਥੇ ਉਸ ਦੀ ਹਾਲਤ ਨਾਜ਼ੁਕ ਦੇਖਦਿਆਂ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਫਿਲਹਾਲ ਉਹ ਵੀ ਗੰਭੀਰ ਹਾਲਤ ਵਿੱਚ ਜੇਰੇ ਇਲਾਜ ਹੈ। ਪਰਿਵਾਰ ਨੇ ਖਦਸ਼ਾ ਜਾਹਿਰ ਕੀਤਾ ਕਿ ਦੋਵਾਂ ਨੌਜਵਾਨਾਂ ਦੀ ਹਾਲਤ ਦੇਖ ਕੇ ਇਹ ਹਾਦਸਾ ਨਹੀਂ ਲੱਗਦਾ, ਸਗੋਂ ਇਹ ਲੱਗ ਰਿਹਾ ਹੈ ਕਿ ਕਿਸੇ ਨੇ ਤਿੱਖੇ ਹਥਿਆਰ ਨਾਲ ਕਤਲ ਕੀਤਾ ਹੈ। ਦੂਜੇ ਪਾਸੇ, ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਕਤ ਨੌਜਵਾਨ ਸੁਭਾਅ ਦਾ ਚੰਗਾ ਸੀ ਅਤੇ ਉਨ੍ਹਾਂ ਨੇ ਵੀ ਇਹ ਹਾਦਸਾ ਨਾ ਹੋ ਕੇ ਕੋਈ ਵਾਰਦਾਤ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ।





ਦੱਸ ਦਈਏ ਕਿ ਮ੍ਰਿਤਕ ਆਪਣੇ ਪਰਿਵਾਰ ਦਾ ਮਿਹਨਤ ਮਜ਼ਦੂਰੀ ਕਰਕੇ ਪਾਲਣ ਪੋਸ਼ਣ ਕਰਦਾ ਸੀ। ਉਸ ਦੀ ਮੌਤ ਪਿੱਛੋਂ ਪਰਿਵਾਰ ਦਾ ਗੁਜ਼ਾਰਾ ਚਲਾਉਣ ਵੀ ਔਖਾ ਹੋ ਗਿਆ ਹੈ। ਮ੍ਰਿਤਕ ਨੌਜਵਾਨ ਦਾ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸ ਦਾ ਦੋ ਮਹੀਨੇ ਦਾ ਬੱਚਾ ਵੀ ਹੈ। ਪਰਿਵਾਰ ਨੇ ਪੁਲਿਸ ਅੱਗੇ ਜਾਂਚ ਲਈ ਅਪੀਲ ਕੀਤੀ ਹੈ। ਇਸ ਬਾਰੇ ਜਦੋਂ ਥਾਣਾ ਚੱਬੇਵਾਲ ਪੁਲਿਸ ਕੋਲੋਂ ਜਾਣਕਾਰੀ ਲੈਣੀ ਚਾਹੀ, ਤਾਂ ਜਾਂਚ ਅਧਿਕਾਰੀ ਨੇ ਕੈਮਰੇ ਅੱਗੇ ਬੋਲਣ ਤੋਂ ਸਾਫ ਇਨਕਾਰ ਕਰ ਦਿੱਤਾ।

Last Updated : Jul 7, 2023, 7:38 AM IST

ABOUT THE AUTHOR

...view details