ਹੁਸ਼ਿਆਰਪੁਰ :ਅੱਜ ਕੱਲ੍ਹ ਕਿਸੇ ਦੀ ਜਾਨ ਲੈਣੀ ਇੰਨੀ ਸੋਖੀ ਹੋ ਕਿ ਕੋਈ ਸੋਚ ਵੀ ਨਹੀਂ ਸਕਦਾ ਸੀ। ਪਰ ਹੁਣ ਲੋਕਾਂ ਦਾ ਗੁੱਸਾ ਤੇ ਅਸਿਹਨਸ਼ੀਲਤਾ ਇੰਨੀ ਵੱਧ ਗਈ ਹੈ ਕਿ ਕੁਝ ਹੀ ਪਲਾਂ ਵਿਚ ਇਕ ਛੋਟਾ ਜਿਹਾ ਮੁੱਦਾ ਖੂਨੀ ਰੂਪ ਅਖਤਿਆਰ ਕਰ ਲੈਂਦਾ ਹੈ। ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਤੋਂ ਜਿਥੇ ਪਸ਼ੂਆਂ ਦੇ ਚਾਰੇ ਪਿੱਛੇ ਦੋ ਧਿਰਾਂ ਵਿਚ ਲੜਾਈ ਹੋਈ ਅਤੇ ਇਹ ਲੜਾਈ ਦੇਖਦੇ ਹੀ ਦੇਖਦੇ ਖੂਨੀ ਰੂਪ ਧਾਰ ਗਈ। ਜਿਸ ਵਿਚ ਇਕ ਦੀ ਜਾਨ ਤੱਕ ਚਲੀ ਗਈ। ਦਰਅਸਲ ਊਨਾ ਰੋਡ 'ਤੇ ਸਥਿਤ ਪਿੰਡ ਜਹਾਨਖੇਲਾਂ ਵਿਖੇ ਗਊਆਂ ਨੂੰ ਲੈਕੇ ਦੋ ਧਿਰਾਂ ਵਿਚਾਲੇ ਝੜਪ ਹੋ ਗਈ। ਜਿਸ ਵਿਚ ਦੋ ਨੌਜਵਾਨਾਂ ਉੱਤੇ ਕੁਹਾੜੇ ਨਾਲ ਹਮਲਾ ਕੀਤਾ ਗਿਆ ਅਤੇ ਨੌਜਵਾਨ ਜ਼ਖਮੀ ਹੋ ਗਏ। ਜਿੰਨਾ ਵਿਚ ਇਕ ਨੌਜਵਾਨ ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ।
ਕਤਲ ਦਾ ਮਾਮਲਾ ਦਰਜ: ਮਾਮਲਾ ਬੀਤੀ 6 ਮਾਰਚ ਨੂੰ ਗਊ ਨੂੰ ਲੈ ਕੇ 2 ਧਿਰਾਂ ਵਿਚਕਾਰ ਹੋਈ ਝੜਪ ਨੇ ਖੂਨੀ ਰੂਪ ਧਾਰਨ ਕਰ ਲਿਆ ਤੇ ਇਕ ਧਿਰ ਵਲੋਂ ਦੂਜੀ ਧਿਰ ਦੇ 2 ਨੌਜਵਾਨਾਂ ਤੇ ਕੁਹਾੜਿਆਂ ਨਾਲ ਹਮਲਾ ਕਰਕੇ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ ਸੀ।ਮ੍ਰਿਤਕ ਨੌਜਵਾਨ ਅਮਿਤ ਕੁਮਾਰ ਪੁੱਤਰ ਅਨੂਪ ਕੁਮਾਰ ਵੱਜੋਂ ਪਹਿਚਾਣ ਹੋਈ ਹੈ। ਉਥੇ ਹੀ ਹੁਣ ਕਾਰਵਾਈ ਕਰਦੇ ਹੋਏ ਪੁਲਿਸ ਨੇ ਨੌਜਵਾਨ ਦਾ ਕਤਲ ਕਰਨ ਵਾਲੇ ਪਰਿਵਾਰ ਦੇ ਜੀਆਂ ਨੂੰ ਕਾਬੂ ਕਰ ਲਿਆ ਹੈ। ਇਸ ਸਬੰਧ 'ਚ ਥਾਣਾ ਸਦਰ ਪੁਲਿਸ ਵਲੋਂ ਮ੍ਰਿਤਕ ਨੌਜਵਾਨ ਅਮਿਤ ਕੁਮਾਰ ਦੇ ਭਰਾ ਵਿਜੇ ਕੁਮਾਰ ਦੇ ਬਿਆਨਾਂ 'ਤੇਂ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਹੁਣ ਥਾਣਾ ਸਦਰ ਪੁਲਿਸ ਵਲੋਂ ਉਕਤ ਮਾਮਲੇ ਚ ਨਾਮਜ਼ਦ ਇਕੋ ਪਰਿਵਾਰ ਦੇ ਜੀਆਂ ਨੂੰ ਕਾਬੂ ਕਰ ਲਿਆ ਹੈ।