ਪੰਜਾਬ

punjab

ETV Bharat / state

ਅੰਮ੍ਰਿਤਪਾਲ ਦੀ ਮਦਦ ਦੇ ਇਲਜ਼ਾਮ 'ਚ ਦੋ ਸਕੇ ਭਰਾ ਗ੍ਰਿਫ਼ਤਾਰ, ਪਿੰਡ ਵਾਸੀਆਂ ਅਤੇ ਪਰਿਵਾਰ ਨੇ ਪੁਲਿਸ 'ਤੇ ਲਾਏ ਧੱਕੇਸ਼ਾਹੀ ਦੇ ਇਲਜ਼ਾਮ - ਪਿੰਡ ਮਰਨਾਈਆਂ ਤੋਂ ਅੰਮ੍ਰਿਤਪਾਲ ਸਿੰਘ ਫਰਾਰ

ਹੁਸ਼ਿਆਰਪੁਰ ਦੇ ਪਿੰਡ ਰਾਜਪੁਰ ਭਾਈਆਂ ਤੋਂ ਪੁਲਿਸ ਨੇ ਦੋ ਸਕੇ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਹ ਦੋਵੇਂ ਭਰਾ ਅੰਮ੍ਰਿਤਪਾਲ ਦੇ ਸਾਥੀ ਦੱਸੇ ਜਾ ਰਹੇ ਨੇ। ਦੂਜੇ ਪਾਸੇ ਗ੍ਰਿਫ਼ਤਾਰ ਕੀਤੇ ਗਏ ਭਰਾਵਾਂ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਪੁਲਿਸ ਉੱਤੇ ਧੱਕੇਸ਼ਾਹੀ ਕਰਨ ਦਾ ਇਲਜ਼ਾਮ ਲਗਾਉਂਦਿਆਂ ਮੁਲਜ਼ਮ ਭਰਾਵਾਂ ਨੂੰ ਬੇਕਸੂਰ ਦੱਸਿਆ ਹੈ।

Two brothers arrested from Hoshiarpur on the charge of helping Amritpal
ਅੰਮ੍ਰਿਤਪਾਲ ਦੀ ਮਦਦ ਦੇ ਇਲਜ਼ਾਮ 'ਚ ਦੋ ਸਕੇ ਭਰਾ ਗ੍ਰਿਫ਼ਤਾਰ, ਪਿੰਡ ਵਾਸੀਆਂ ਅਤੇ ਪਰਿਵਾਰ ਨੇ ਪੁਲਿਸ 'ਤੇ ਲਾਏ ਧੱਕੇਸ਼ਾਹੀ ਦੇ ਇਲਜ਼ਾਮ

By

Published : Apr 13, 2023, 3:44 PM IST

ਅੰਮ੍ਰਿਤਪਾਲ ਦੀ ਮਦਦ ਦੇ ਇਲਜ਼ਾਮ 'ਚ ਦੋ ਸਕੇ ਭਰਾ ਗ੍ਰਿਫ਼ਤਾਰ, ਪਿੰਡ ਵਾਸੀਆਂ ਅਤੇ ਪਰਿਵਾਰ ਨੇ ਪੁਲਿਸ 'ਤੇ ਲਾਏ ਧੱਕੇਸ਼ਾਹੀ ਦੇ ਇਲਜ਼ਾਮ

ਹੁਸ਼ਿਆਰਪੁਰ: ਅੰਮ੍ਰਿਤਪਾਲ ਸਿੰਘ ਦੀ ਫਰਾਰੀ ਦੇ ਮਾਮਲੇ ਵਿੱਚ ਹੁਸ਼ਿਆਰਪੁਰ ਪੁਲਿਸ ਨੂੰ ਇਕ ਵੱਡੀ ਕਾਮਯਾਬੀ ਮਿਲੀ ਜਦ ਪੁਲਿਸ ਨੇ ਨਾਲ ਲਗਦੇ ਪਿੰਡ ਰਾਜਪੁਰ ਭਾਈਆਂ ਦੇ ਦੋ ਸਕੇ ਭਰਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਇਸੇ ਪਿੰਡ ਦੇ ਦੋ ਹੋਰ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਸੀ, ਲੇਕਿਨ ਉਨ੍ਹਾਂ ਨੂੰ ਬਾਅਦ ਵਿਚ ਛੱਡ ਦਿੱਤਾ ਗਿਆ ਹੈ, ਹਾਲਾਂਕਿ ਪੁਲਿਸ ਇਸ ਮਾਮਲੇ ਵਿੱਚ ਕੁੱਝ ਵੀ ਕਹਿਣ ਤੋਂ ਗੁਰੇਜ਼ ਕਰ ਰਹੀ ਹੈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 28 ਮਾਰਚ ਨੂੰ ਪਿੰਡ ਮਰਨਾਈਆਂ ਤੋਂ ਜਦ ਅੰਮ੍ਰਿਤਪਾਲ ਸਿੰਘ ਫਰਾਰ ਹੋਇਆ ਸੀ ਤਾਂ ਉਹ ਇਨ੍ਹਾਂ ਦੋਹਾਂ ਭਰਾਵਾਂ ਨੂੰ ਉਸ ਰਾਤ ਮਿਲਿਆ ਸੀ।

ਅੰਮ੍ਰਿਤਪਾਲ ਦੀ ਮਦਦ ਦੇ ਇਲਜ਼ਾਮ:ਦੱਸਿਆ ਜਾ ਰਿਹਾ ਹੈ ਕਿ ਪਿੰਡ ਰਾਜਪੁਰ ਭਾਈਆਂ ਦੇ ਗੁਰਦੀਪ ਸਿੰਘ ਅਤੇ ਕੁਲਦੀਪ ਸਿੰਘ ਜੋ ਕਿ ਸਕੇ ਭਰਾ ਹਨ ‘ਤੇ ਰਾਤ ਨੂੰ ਮਾਈਨਿੰਗ ਦੇ ਕੰਮ ਵਿੱਚ ਦਿਹਾੜੀ ਦਾ ਕੰਮ ਕਰਦੇ ਹਨ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਮਰਨਾਈਆਂ ਤੋਂ ਰਾਜਪੁਰ ਭਾਈਆਂ ਪਿੰਡ ਦੀ ਦੂਰੀ ਮਹਿਜ਼ ਚਾਰ ਪੰਜ ਕਿਲੋਮੀਟਰ ਦੀ ਹੈ ‘ਤੇ ਜਦ ਮਰਨਾਈਆਂ ਤੋਂ ਅੰਮ੍ਰਿਤਪਾਲ ਸਿੰਘ ਫਰਾਰ ਹੋਇਆ ਤਾਂ ਰਾਤ ਨੂੰ ਉਹ ਖੇਤਾਂ ਵਿੱਚੋਂ ਦੀ ਹੁੰਦਾ ਹੋਇਆ ਪਿੰਡ ਰਾਜਪੁਰਾ ਭਾਈਆਂ ਜਾ ਪੁੱਜਾ ਤਾਂ ਉਸ ਨੂੰ ਨਾਲ ਲੱਗਦੀ ਇੱਕ ਖੱਡ ਵਿੱਚ ਟਰੈਕਟਰ ਦੀ ਆਵਾਜ਼ ਸੁਣਾਈਂ ਦਿੱਤੀ ਤਾਂ ਉਹ ਆਵਾਜ਼ ਸੁਣ ਕੇ ਜਦ ਉੱਥੇ ਪੁੱਜਾ ਤਾਂ ਉਸ ਨੂੰ ਖੱਡ ਵਿੱਚ ਇਹ ਦੋਵੇਂ ਸਕੇ ਭਰਾ ਰੇਤ ਦੀ ਟਰਾਲੀ ਭਰਦੇ ਮਿਲ ਗਏ ਅਤੇ ਅੰਮ੍ਰਿਤਪਾਲ ਸਿੰਘ ਨੇ ਇਨ੍ਹਾਂ ਨੂੰ ਭੁੱਖ ਲੱਗੀ ਹੋਣ ਦੀ ਗੱਲ ਕਹੀ, ਜਿਸ ਉੱਤੇ ਇਹ ਦੋਵੇਂ ਭਰਾ ਅਮ੍ਰਿਤਪਾਲ ਸਿੰਘ ਨੂੰ ਆਪਣੇ ਨਾਲ ਘਰ ਲੈ ਗਏ, ਜਿੱਥੇ ਇਨ੍ਹਾਂ ਨੇ ਪਹਿਲਾਂ ਅੰਮ੍ਰਿਤਪਾਲ ਸਿੰਘ ਨੂੰ ਖਾਣਾ ਖਿਲਾਇਆ ‘ਤੇ ਕੱਪੜੇ ਵੀ ਬਦਲਣ ਨੂੰ ਦਿੱਤੇ।

ਮੁਲਜ਼ਮਾਂ ਦਾ ਰਿਮਾਂਡ: ਪੁਲਿਸ ਸੂਤਰਾਂ ਅਨੁਸਾਰ ਇਨ੍ਹਾਂ ਦੋਵਾਂ ਭਰਾਵਾਂ ਨੇ ਪੁਲਿਸ ਕੋਲ ਇਸ ਗੱਲ ਦਾ ਖੁਲਾਸਾ ਕੀਤਾ ਕੀ ਕੁੱਝ ਸਮੇਂ ਬਾਅਦ ਇੱਕ ਗੱਡੀ ਉਥੇ ਆਈ ‘ਤੇ ਅੰਮ੍ਰਿਤਪਾਲ ਸਿੰਘ ਉਸ ਗੱਡੀ ਵਿੱਚ ਬੈਠ ਕੇ ਉੱਥੋਂ ਨਿਕਲ ਗਿਆ। ਦੂਜੇ ਪਾਸੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੁਲਿਸ ਨੇ ਉਸ ਰਾਤ ਸਾਰੇ ਜ਼ਿਲ੍ਹੇ ਦੀ ਨਾਕਾਬੰਦੀ ਕੀਤੀ ਹੋਈ ਸੀ, ਇੱਥੋਂ ਤੱਕ ਕਿ ਏਡੀਜੀਪੀ ਗੁਰਿੰਦਰ ਸਿੰਘ ਢਿੱਲੋ ਉਸ ਰਾਤ ਰਾਜਪੁਰ ਭਾਈਆਂ ਦੇ ਇਲਾਕੇ ਵਿੱਚ ਸਾਰੀ ਰਾਤ ਫੋਰਸ ਲੈ ਕੇ ਘੁੰਮਦੇ ਰਹੇ। ਕੱਲ੍ਹ ਇਨ੍ਹਾਂ ਦੋਵਾਂ ਭਰਾਵਾਂ ਨੂੰ ਹੁਸ਼ਿਆਰਪੁਰ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਇਨ੍ਹਾਂ ਦਾ ਰਿਮਾਂਡ ਲੈ ਕੇ ਇਨ੍ਹਾਂ ਤੋਂ ਹੋਰ ਪੁਛਗਿੱਛ ਕੀਤੀ ਜਾਵੇਗੀ| ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਇਹਨਾਂ ਦੀ ਗ੍ਰਿਫ਼ਤਾਰੀ ਪਪਲਪ੍ਰੀਤ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਹੋਈ ਹੈ, ਇਹ ਵੀ ਚਰਚਾ ਹੈ ਕਿ ਇਹਨਾਂ ਬਾਰੇ ਜਾਣਕਾਰੀ ਪਪਲਪ੍ਰੀਤ ਸਿੰਘ ਨੇ ਹੀ ਦਿੱਤੀ ਹੋਵੇ। ਉੱਥੇ ਦੂਜੇ ਪਾਸੇ ਪਿੰਡ ਰਾਜਪੁਰ ਭਾਈਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਦੋਵੇਂ ਬੇਹੱਦ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਦਿਹਾੜੀ ਕਰਕੇ ਹੀ ਇਹ ਪਰਿਵਾਰ ਦਾ ਪੇਟ ਪਾਲ ਰਹੇ ਹਨ। ਪੁਲਿਸ ਸੂਤਰਾਂ ਮੁਤਾਬਕ ਇਹਨਾਂ ਦੋ ਭਰਾਵਾਂ 9 ਆਈਪੀਸੀ ਦੀ ਧਾਰਾ 212 ਅਤੇ 120 ਬੀ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਦੱਸ ਦਈਏ ਇਸ ਤੋਂ ਇਲਾਵਾ ਪੁਲਿਸ ਨੇ ਹੁਸ਼ਿਆਰਪੁਰ ਵਿੱਚ ਇੱਕ ਐੱਨਆਰਆਈ ਦੀ ਕੋਠੀ ਦੇ ਕੇਅਰਟੇਕਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ 28 ਮਾਰਚ ਨੂੰ ਆਪਣੇ ਕਰੀਬੀ ਦੋਸਤ ਪਪਲਪ੍ਰੀਤ ਸਿੰਘ ਤੋਂ ਵੱਖ ਹੋਣ ਤੋਂ ਬਾਅਦ ਅੰਮ੍ਰਿਤਪਾਲ ਨੇ 31 ਮਾਰਚ ਤੱਕ ਹੁਸ਼ਿਆਰਪੁਰ ਦੇ ਸ਼ਾਮਚੁਰਾਸੀ ਦੇ ਪਿੰਡ ਰਾਏਪੁਰ 'ਚ ਬੰਦ ਕੋਠੀ 'ਚ ਸ਼ਰਨ ਲਈ ਸੀ। ਜਾਣਕਾਰੀ ਮੁਤਾਬਿਕ ਕੋਠੀ ਦੇ ਮਾਲਕ ਦੇ ਭਰਾਵਾਂ ਨੂੰ ਕੋਠੀ ਦੀ ਦੇਖ-ਭਾਲ ਕਰ ਰਹੇ ਪਰਿਵਾਰ ਦਾ ਫੋਨ ਆਇਆ ਸੀ ਕਿ ਕੋਠੀ ਉਨ੍ਹਾਂ ਦੇ ਮਹਿਮਾਨਾਂ ਲਈ ਖੋਲ੍ਹ ਦਿੱਤੀ ਜਾਵੇ। ਇਸ ਤੋਂ ਬਾਅਦ ਪੁਲਿਸ ਨੇ ਪਿੰਡ ਰਾਏਪੁਰ ਵਿੱਚ ਪਹੁੰਚ ਕੇ ਮੁਲਜ਼ਮ ਕੇਅਰਟੇਕਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਕੋਠੀ ਨੂੰ ਵੀ ਸੀਲ ਕਰ ਦਿੱਤਾ।

ਇਹ ਵੀ ਪੜ੍ਹੋ:Amritpal Search Operation: ਅੰਮ੍ਰਿਤਪਾਲ ਨੂੰ ਲੈ ਕੇ ਰਾਜਸਥਾਨ ਤੋਂ ਆਈ ਵੱਡੀ ਖ਼ਬਰ

ABOUT THE AUTHOR

...view details