ਹੁਸ਼ਿਆਰਪੁਰ:ਪਿਛਲੇ ਕੁਝ ਸਮੇਂ ਤੋਂ ਪੰਜਾਬ 'ਚ ਛਾਏ ਬਿਜਲੀ ਸੰਕਟ ਨੂੰ ਲੈ ਕੇ ਲੋਕਾਂ 'ਚ ਸਰਕਾਰ ਪ੍ਰਤੀ ਰੋਹ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਲੋਕ ਹੁਣ ਸੜਕਾਂ ਤੇ ਉਤਰ ਆਏ ਹਨ। ਬਿਜਲੀ ਦੇ ਲੱਗ ਰਹੇ ਲੰਮੇ ਕੱਟਾਂ ਨੇ ਅੱਤ ਦੀ ਗਰਮੀ 'ਚ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵੀ ਵਧਾ ਦਿੱਤੀਆਂ।
ਇਸੇ ਤਹਿਤ ਹੀ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਅਧੀਨ ਆਉਂਦੇ ਕੁੱਝ ਪਿੰਡਾਂ ਦੇ ਲੋਕਾਂ ਵੱਲੋਂ ਦੁਖੀ ਹੋ ਕੇ ਹੁਸ਼ਿਆਰਪੁਰ ਫਗਵਾੜਾ ਮਾਰਗ ਤੇ ਸਥਿਤ ਮਨਾਹੀਆਂ ਬੱਸ ਸਟੈਂਡ ਸਾਹਮਣੇ ਰੋਡ ਜਾਮ ਕਰਕੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
ਬਿਜਲੀ ਕੱਟਾਂ ਤੋ ਪਰੇਸ਼ਾਨ ਲੋੋਕ ਸੜਕਾਂ ਤੇ ਉੱਤਰੇ ਇਸ ਮੌਕੇ ਕਾਮਰੇਡਾਂ ਵੱਲੋਂ ਵੀ ਪਿੰਡ ਵਾਸੀਆਂ ਦਾ ਸਾਥ ਦਿੱਤਾ ਗਿਆ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਸਬ ਸਟੇਸ਼ਨ ਮਰਨਾਈਆਂ ਤੋਂ ਜਾਣ ਵਾਲੀ ਪਿੰਡਾਂ ਦੀ ਬਿਜਲੀ ਸਪਲਾਈ ਬਹੁਤ ਘੱਟ ਮਾਤਰਾ ਵਿੱਚ ਆ ਰਹੀ ਹੈ।
ਜਿਸ ਕਾਰਨ ਲੋਕ ਬਹੁਤ ਪ੍ਰੇਸ਼ਾਨੀ ਦੇ ਆਲਮ 'ਚ ਹਨ। ਉਹਨਾਂ ਕਿਹਾ ਕਿ ਅੱਜ ਤੱਕ ਨਾ ਤਾਂ ਕਿਸੇ ਸਰਕਾਰੀ ਅਧਿਕਾਰੀ ਨੇ ਉਨ੍ਹਾਂ ਦੀ ਸਾਰ ਲਈ ਤੇ ਨਾ ਹੀ ਸਰਕਾਰੀ ਨੁਮਾਇੰਦੇ ਆਏ ਹਨ।
ਇਹ ਵੀ ਪੜ੍ਹੋ:-ਦਲੀਪ ਕੁਮਾਰ ਦੀ ਮਸ਼ਹੂਰ ਫ਼ਿਲਮਾਂ ਦੇ ਮਸ਼ਹੂਰ dialogue 'ਤੇ ਮਾਰੋ ਝਾਤ