ਹੁਸ਼ਿਆਰਪੁਰ: ਪੰਜਾਬ ਵਿੱਚ ਲਗਾਤਾਰ ਵੱਧ ਰਹੀਆਂ ਤੂੜੀਆਂ ਦੀਆਂ ਕੀਮਤਾਂ (Straw prices) ਨੇ ਡੇਅਰੀ ਫਾਰਮਾਂ ਨੂੰ ਕਾਫ਼ੀ ਪ੍ਰੇਸ਼ਾਨ ਕੀਤਾ ਹੋਇਆ ਹੈ। ਕਿਉਂਕਿ ਇਸ ਸਾਲ ਜਿੱਥੇ ਕਣਕ ਦਾ ਝਾੜ ਘੱਟ ਨਿਕਲਿਆ ਹੈ, ਉੱਥੇ ਹੀ ਤੂੜੀ ਦੇ ਝਾੜ ਵਿੱਚ ਵੀ ਕਾਫ਼ੀ ਕਮੀ ਆਈ ਹੈ। ਜਿਸ ਦੀਆਂ ਤਾਜ਼ਾ ਤਸਵੀਰਾਂ ਹੁਸ਼ਿਆਰਪੁਰ ਤੋਂ ਸਾਹਮਣੇ ਆਈਆਂ ਹਨ। ਜਿੱਥੇ ਪੰਜਾਬ ਦੇ ਡੇਅਰੀ ਫਾਰਮਾਂ (Dairy Farms of Punjab) ਵੱਲੋਂ ਤੂੜੀਆਂ ਦੀ ਭਰੀਆ ਟਰਾਲੀਆਂ ਰੋਕੀਆਂ ਗਈਆਂ ਹਨ।
ਇਸ ਮੌਕੇ ਟਰੈਕਟਰਾਂ ‘ਤੇ ਤੂੜੀ ਲੈ ਕੇ ਜਾ ਰਹੇ ਟਰੈਕਟਰਾਂ ਚਾਲਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਡੇਅਰੀ ਫਾਰਮਾਂ ਵੱਲੋਂ ਰੋਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਡੇਅਰੀ ਫਾਰਮ ਤੂੜੀ ਨੂੰ ਜਲਾਉਣ ਦੀ ਬਜ਼ਾਏ ਪਸ਼ੂਆਂ ਨੂੰ ਖਵਾਉਣ ਦੀ ਗੱਲ ਕਹਿ ਰਹੇ ਸਨ। ਦਰਅਸਲ ਇਹ ਤੂੜੀ ਕਿਸੇ ਹੋਰ ਵਪਾਰੀ ਦੀ ਹੈ, ਜੋ ਇਸ ਤੂੜੀ ਨੂੰ ਇੱਕ ਫੈਕਟਰੀ ਵਿੱਚ ਵੇਚਣ ਦੇ ਲਈ ਲੈ ਕੇ ਜਾ ਰਿਹਾ ਹੈ, ਪਰ ਦੂਜੇ ਪਾਸੇ ਪੰਜਾਬ ਦੇ ਡੇਅਰੀ ਫਾਰਮ ਇਸ ਦਾ ਵਿਰੋਧ ਕਰ ਰਹੇ ਹਨ।
ਇਸ ਮੌਕੇ ਡੇਅਰੀ ਫਾਰਮਾਂ ਨੇ ਕਿਹਾ ਕਿ ਪਸ਼ੂਆਂ ਨੂੰ ਖਵਾਉਣ ਵਾਲੇ ਚੀਜਾ ਨੂੰ ਫੈਕਟਰੀ ਵਿੱਚ ਜਲਾਉਣ ਦੇ ਲਈ ਭੇਜਣਾ ਜਾ ਖਰੀਦਾਂ ਗਲਤ ਹੈ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਪੰਜਾਬ ਅੰਦਰ ਤੂੜੀ ਦੀਆਂ ਕੀਮਤਾਂ (Straw prices in Punjab) ਬਹੁਤ ਵੱਧ ਚੁੱਕੀਆਂ ਹਨ। ਜੋ ਜਿੱਥੇ ਇੱਕ ਡੇਅਰੀ ਫਾਰਮਾਂ ਲਈ ਮਾੜੀ ਖ਼ਰਬ ਹੈ ਤਾਂ ਨਾਲ ਹੀ ਛੋਟੇ ਕਿਸਾਨਾਂ ਜਾ ਬੇਜ਼ਮੀਨਾਂ ਪਸ਼ੂ ਪਾਲਕਾ ਲਈ ਵੀ ਬਹੁਤ ਮਾੜੀ ਖ਼ਰਬ ਹੈ।