ਪੰਜਾਬ

punjab

ETV Bharat / state

ਟਰੇਡ ਯੂਨੀਅਨ ਨੇ ਕੇਂਦਰ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ - ਐਸਡੀਐਮ ਦਫ਼ਤਰ ਗੜ੍ਹਸ਼ੰਕਰ

ਟਰੇਡ ਯੂਨੀਅਨ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਸਡੀਐਮ ਦਫ਼ਤਰ ਗੜ੍ਹਸ਼ੰਕਰ ਵਿਖੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਟ੍ਰੇਡ ਯੂਨੀਅਨ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਐਸਡੀਐਮ ਗੜ੍ਹਸ਼ੰਕਰ ਨੂੰ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ।

ਟਰੇਡ ਯੂਨੀਅਨ ਨੇ ਐੱਸ.ਡੀ.ਐੱਮ ਦਫ਼ਤਰ ਅੱਗੇ ਕੇਂਦਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
ਟਰੇਡ ਯੂਨੀਅਨ ਨੇ ਐੱਸ.ਡੀ.ਐੱਮ ਦਫ਼ਤਰ ਅੱਗੇ ਕੇਂਦਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

By

Published : Mar 15, 2021, 4:15 PM IST

ਹੁਸ਼ਿਆਰਪੁਰ: ਟਰੇਡ ਯੂਨੀਅਨ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਸਡੀਐਮ ਦਫ਼ਤਰ ਗੜ੍ਹਸ਼ੰਕਰ ਵਿਖੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਟ੍ਰੇਡ ਯੂਨੀਅਨ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਐਸਡੀਐਮ ਗੜ੍ਹਸ਼ੰਕਰ ਨੂੰ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ।

ਇਸ ਮੰਗ ਪੱਤਰ ’ਚ ਮੰਗ ਕੀਤੀ ਗਈ ਕਿ ਪਬਲਿਕ ਸੈਕਟਰ ਦਾ ਨਿੱਜੀਕਰਨ ਬੰਦ ਕੀਤਾ ਜਾਵੇ, ਕੌਮੀ ਬੈਂਕਾਂ ਦਾ ਰਲੇਵਾਂ ਤੇ ਨਿੱਜੀਕਰਨ ਰੋਕਿਆ ਜਾਵੇ, ਮਹਿੰਗਾਈ ਨੂੰ ਨੱਥ ਪਾਉਣ ਲਈ ਗੈਸ ਸਿਲੰਡਰਾਂ ਦੇ ਵਧੇ ਰੇਟ ਘਟਾਏ ਜਾਣ, ਪੈਟਰੋਲ ਡੀਜ਼ਲ ਦੀਆਂ ਵਧਾਈਆਂ ਕੀਮਤਾਂ ਵਾਪਸ ਲਈਆਂ ਜਾਣ।

ਟਰੇਡ ਯੂਨੀਅਨ ਨੇ ਕੇਂਦਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

ਇਹ ਵੀ ਪੜੋ: ਪਿਛਲੇ 24 ਘੰਟਿਆਂ 'ਚ 1,501 ਕੋਰੋਨਾ ਮਾਮਲਿਆਂ ਦੀ ਪੁਸ਼ਟੀ, 20 ਮੌਤਾਂ

ਇਸ ਮੌਕੇ ਦਰਸ਼ਨ ਸਿੰਘ ਮੱਟੂ ਸੂਬਾਈ ਆਗੂ ਕੁੱਲ ਹਿੰਦ ਕਿਸਾਨ ਸਭਾ ਨੇ ਕਿਹਾ ਕਿ 17 ਮਾਰਚ ਨੂੰ ਵੱਖ ਵੱਖ ਟਰੇਡ ਯੂਨੀਅਨ ਅਤੇ ਵਪਾਰ ਮੰਡਲ ਦੀ ਮੀਟਿੰਗ ਅਤੇ 19 ਮਾਰਚ ਨੂੰ ਮਜਾਰਾ ਲਹਿਰ ਇਸਦੇ ਨਾਲ ਹੀ 23 ਮਾਰਚ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਉੱਤੇ ਸਿੰਘੂ ਬਾਰਡਰ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੂਚ ਕੀਤਾ ਜਾਵੇਗਾ ਅਤੇ 26 ਮਾਰਚ ਨੂੰ ਭਾਰਤ ਬੰਦ ਕੀਤਾ ਜਾਵੇਗਾ।

ਉਹਨਾਂ ਨੇ ਕਿਹਾ ਕਿ ਕੌਮਾਂਤਰੀ ਪੱਧਰ ਤੇ ਕੱਚੇ ਤੇਲ ਦੀ ਕੀਮਤਾਂ 2014 ਪ੍ਰਤੀ ਬੈਰਲ ਤੋਂ ਹੀ ਅਧਿਆਂ ਹਨ ਅਤੇ ਪੈਟਰੋਲ ਡੀਜ਼ਲ ਨੂੰ ਜੀਐੱਸਟੀ ਦੇ ਘੇਰੇ ਵਿਚ ਲਿਆਂਦਾ ਜਾਵੇ। ਇਸ ਮੌਕੇ ਆਗੂਆਂ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੰਦੋਲਨ ਲਗਾਤਾਰ ਜਾਰੀ ਰਹੇਗਾ ਜਦੋਂ ਤਕ ਇਹ ਕਾਨੂੰਨ ਰੱਦ ਨਹੀਂ ਹੋ ਜਾਂਦੇ।

ਇਹ ਵੀ ਪੜੋ: ਈਡੀ ਨੇ ਸੁਖਪਾਲ ਖਹਿਰ ਦੇ ਜਵਾਈ ਅਤੇ ਪੀਏ ਨੂੰ ਭੇਜੇ ਸੰਮਨ, 16 ਮਾਰਚ ਨੂੰ ਹੋਣ ਪੇਸ਼

ABOUT THE AUTHOR

...view details