ਪੰਜਾਬ

punjab

ETV Bharat / state

ਟਿੱਪਰ ਚਾਲਕਾਂ ਨੇ ਪੰਜਾਬ ਸਰਕਾਰ ਦੀ ਟੈਕਸ ਵਸੂਲੀ ਖਿਲਾਫ ਲਗਾਇਆ ਧਰਨਾ - ਟੈਕਸ ਵਸੂਲਣ ਲਈ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਲਗਾਇਆ

ਹੁਸ਼ਿਆਰਪੁਰ ਦੇ ਮੁਕੇਰੀਆਂ ਵਿਖੇ ਟਿੱਪਰ ਯੂਨੀਅਨ ਅਤੇ ਜੇ ਸੀ ਬੀ ਚਾਲਕਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ (Tipper drivers staged a dharna) ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਤੋਂ ਸਰਕਾਰ ਗੁੰਡਾ ਟੈਕਸ ਵਸੂਲ ਰਹੀ ਹੈ ਜੋ ਕਿ ਸਾਡੇ ਨਾਲ ਧੱਕਾ ਹੈ।

Tipper drivers staged a dharna
Mukerians tipper Chalka

By

Published : Sep 5, 2022, 10:27 AM IST

ਹੁਸ਼ਿਆਰਪੁਰ: ਮੁਕੇਰੀਆਂ ਵਿਖੇ ਟਿੱਪਰ ਯੂਨੀਅਨ ਅਤੇ ਜੇਸੀਬੀ ਉਪਰੇਟਰ ਯੂਨੀਅਨ ਵੱਲੋਂ ਟੈਕਸ ਵਸੂਲਣ ਲਈ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਲਗਾਇਆ। ਇਸ ਵਿਰੋਧ ਪ੍ਰਦਰਸ਼ਨ ਦੌਰਾਨ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਗੱਲ ਕੀਤੀ ਉਨ੍ਹਾਂ ਕਿਹਾ ਕਿ ਸਰਕਾਰ ਬਨਣ ਤੋਂ ਪਹਿਲਾਂ ਕੀਤੇ ਗਏ ਵਾਧੇ ਸਿਰਫ ਝੂਠ ਦਾ ਪੁਲੰਦਾ ਸਾਬਿਤ ਹੋ ਰਹੇ ਹਨ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ 'ਤੇ ਆਮ ਲੋਕਾਂ ਨੂੰ ਘਰ ਬਣਾਉਣ ਲਈ ਰੇਤਾ ਅਤੇ ਬਜਰੀ ਸਸਤੇ ਰੇਟਾਂ 'ਤੇ ਮੁਹੱਈਆ ਕਰਵਾਈ ਜਾਵੇਗੀ ਪਰ ਹੋਇਆ ਕੀ ਲੋਕਾਂ ਦੇ ਘਰਾਂ ਦੇ ਚਲਦੇ ਕੰਮ ਬੰਦ ਕਰਵਾ ਦਿੱਤੇ। ਟਿੱਪਰ ਚਾਲਕਾਂ 'ਤੇ ਨੇ ਕਿਹਾ ਕਿ ਉਨ੍ਹਾਂ ਤੋਂ ਪੰਜਾਬ ਸਰਕਾਰ ਗੁੰਡਿਆਂ ਦੀ ਤਰ੍ਹਾਂ ਟੈਕਸ ਵਸੂਲ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਜੀਐਸਟੀ ਭਰੇ ਹੋਏ ਟਿੱਪਰਾਂ ਤੇ ਵੀ ਟੈਕਸ ਲਗਾ ਰਹੀ ਹੈ।

ਟੈਕਸ ਵਸੂਲਣ ਲਈ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਲਗਾਇਆ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਤੇ ਪੰਜਾਬ ਸਰਕਾਰ ਖਿਲਾਫ ਰੱਜ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਟਿੱਪਰ ਚਾਲਕਾਂ ਤੋਂ ਵਸੂਲਣ ਵਾਲਾ ਗੂੰਡਾ ਟੈਕਸ ਬੰਦ ਨਹੀਂ ਕੀਤਾ ਅਤੇ ਕਰੈਸ਼ਰਾ ਨੂੰ ਜਲਦ ਚਾਲੂ ਨਾ ਕੀਤਾ ਤਾਂ ਫਿਰ ਪੂਰੇ ਪੰਜਾਬ ਵਿੱਚ ਹੀ ਰੋਡ ਜਾਮ ਕੀਤਾ ਜਾਵੇਗਾ।

ਇਹ ਵੀ ਪੜ੍ਹੋ :-ਮੋਹਾਲੀ ਦੇ ਵਿੱਚ ਝੂਲਾ ਡਿੱਗਣ ਦੇ ਮਾਮਲੇ ਵਿੱਚ FIR ਦਰਜ, ਘੱਟ ਦਿਲ ਵਾਲੇ ਨਾ ਦੇਖਣ ਇਹ ਵੀਡੀਓ

ABOUT THE AUTHOR

...view details