ਹੁਸ਼ਿਆਰਪੁਰ : ਹੁਸ਼ਿਆਰਪੁਰ ਇੰਨਡੋਰ ਸਟੇਡਿਅਮ ਵਿਖੇ ਜੁਡੋ ਦੇ ਤਿੰਨ ਖਿਡਾਰੀ ਏਸ਼ਿਅਨ ਚੈਂਪਿਅਨਸ਼ਿਪ ਲਈ ਚੁਣੇ ਗਏ ਹਨ। ਇਹਨਾਂ ਖਿਡਾਰੀਆਂ ਦੀ ਚੋਣ ਹੋਣ ਤੋਂ ਬਾਅਦ ਹਰ ਇਕ ਦੇ ਚਿਹਰੇ 'ਤੇ ਖੁਸ਼ੀ ਸਾਫ ਜ਼ਾਹਿਰ ਹੁੰਦੀ ਹੈ। ਉਥੇ ਹੀ ਇਸ ਸਿਲੈਕਸ਼ਨ ਤੋਂ ਬਾਅਦ ਖੁਸ਼ੀ ਜ਼ਾਹਿਰ ਕਰਦਿਆਂ ਖਿਡਾਰੀਆਂ ਨੇ ਅਤੇ ਉਹਨਾਂ ਨੂੰ ਕੋਚਿੰਗ ਦੇਣ ਵਾਲੇ ਕੋਚ ਬੇਹੱਦ ਖੁਸ਼ ਹਨ ਅਤੇ ਉਹਨਾ ਜਾਣਕਾਰੀ ਦਿੰਦੇ ਹੋਏ ਕੋਚ ਏਆਈਜੀ ਨਰੇਸ਼ ਡੋਗਰਾ ਅਤੇ ਡੀਐਸਪੀ ਮਲਕੀਤ ਸਿੰਘ ਨੇ ਦੱਸਿਆ ਕਿ ਜੁਡੋ ਦੇ ਤਿੰਨ ਖਿਡਾਰੀ ਓਮ ਰਤਨ, ਸ਼ਿਵਮ ਕੁਮਾਰ ਅਤੇ ਅਕਸ਼ਿਤਾ ਸ਼ਰਮਾ ਚਾਇਨਾ ਵਿੱਚ ਹੋਣ ਜਾ ਰਹੀ ਏਸ਼ਿਅਨ ਚੈਂਪਿਅਨਸ਼ਿਪ ਵਿੱਚ ਭਾਗ ਲੈਣਗੇ। ਉਹਨਾਂ ਕਿਹਾ ਕਿ ਹੁਸ਼ਿਆਰਪੁਰ ਲਈ ਇਹ ਮਾਣ ਦੀ ਗੱਲ ਹੈ ਕਿ ਪਹਿਲੀ ਵਾਰ ਹੁਸ਼ਿਆਰਪੁਰ ਦੇ ਤਿੰਨ ਖਿਡਾਰੀ ਏਸ਼ੀਆ ਗੇਮ 'ਚ ਭਾਗ ਲੈਣ ਲਈ ਜਾ ਰਹੇ ਹਨ। ਇਸ ਮੌਕੇ ਦੱਸਿਆ ਕਿ ਇਹ ਚੈਂਪਿਅਨਸ਼ਿਪ 25 ਅਪ੍ਰੈਲ ਤੋਂ 30 ਅਪ੍ਰੈਲ ਤੱਕ ਹੋਣ ਵਾਲੀ ਇਹ ਗੇਮ ਵਿਚ ਨੌਜਵਾਨ ਖਿਡਾਰੀ ਆਪਣਾ ਵਧੀਆ ਪ੍ਰਦਰਸ਼ਨ ਦਿਖਾਉਣਗੇ ਅਤੇ ਨਾਲ ਹੀ ਹੋਵੇਗੀ ਸੋਨੇ ਦਾ ਤਮਗਾ ਜਿੱਤਣ ਦੀ ਉਮੀਦ ਵੀ ਜਾਹਿਰ ਕੀਤੀ ਹੈ ।
ਤਿੰਨ ਖਿਡਾਰੀ ਏਸ਼ੀਆ ਗੇਮ 'ਚ ਭਾਗ ਲੈਣ ਲਈ ਜਾ ਰਹੇ: ਇਸ ਮੌਕੇ ਕੋਚ ਜਗਮੋਹਨ ਕੈਂਥ, ਵਿਸ਼ਾਲ ਸ਼ਰਮਾ, ਨਵਜੋਤ ਚਾਨਾ ਵੀ ਮੌਜੂਦ ਸਨ। ਇਸ ਮੌਕੇ 'ਤੇ ਗੁਜਰਾਤ ਵਿੱਚ ਹੋਈ ਰਾਸ਼ਟਰੀ ਜੂਡੋ ਚੈਂਪਿਅਨਸ਼ਿਪ 'ਚ ਜਿੱਤ ਪ੍ਰਾਪਤ ਕਰਨ ਵਾਲੀ ਕੰਵਰਪ੍ਰੀਤ ਕੌਰ ਨੂੰ ਕੋਚ ਸਾਹਿਬਾਨਾ ਨੇ ਵਧਾਈ ਦਿੰਦੇ ਹੋਏ ਭਵਿੱਖ ਲਈ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ। ਉਥੇ ਹੀ ਨੌਜਵਾਨ ਖਿਡਾਰੀਆਂ ਨਾਲ ਗੱਲ ਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਜੂਡੋ ਲਈ ਚੁਣੇ ਜਾਣ 'ਤੇ ਬਹੁਤ ਉਤਸ਼ਾਹਿਤ ਅਤੇ ਮਾਣ ਮਹਿਸੂਸ ਕਰ ਰਹੇ ਹਨ। ਪੂਰੀ ਕੋਸ਼ਿਸ ਕਰਣਗੇ ਕਿ ਦੇਸ਼ ਦਾ ਨਾਮ ਰੋਸ਼ਨ ਕਰਨ,ਅਤੇ ਹੁਸ਼ਿਆਰਪੁਰ ਦਾ ਆਪਣੇ ਮਾਪਿਆਂ ਦਾ ਨਾਮ ਵੀ ਰੋਸ਼ਨ ਕਰਨਗੇ। 18 ਸਾਲ ਦੀ ਅਕਸ਼ਰਾ ਨੇ ਕਿਹਾ ਕਿ ਉਸ ਨੂੰ ਹੁਸ਼ਿਆਰਪੁਰ ਜੂਡੋ ਸੈਂਟਰ ਵਿਚ 6 ਸਾਲ ਤੋਂ ਸਿੱਖ ਰਹੀ ਹੈ ਤੇ ਇਸ ਦੌਰਾਨ ਜਿਨੇਂ ਵੀ ਕੋਚ ਸਿੱਖਿਆ ਦੇ ਰਹੇ ਹਨ ਉਹਨਾਂ ਦੇ ਹੋਂਸਲੇ ਨਾਲ ਹੀ ਅਗੇ ਵੱਧ ਰਹੀ ਹੈ।