ਪੰਜਾਬ

punjab

ETV Bharat / state

ਲੱਖਾਂ ਦੇ ਕੱਪੜੇ ਲੈ ਫਰਾਰ ਹੋਏ ਚੋਰ, ਪੁਲਿਸ ’ਤੇ ਉੱਠੇ ਸਵਾਲ - ਗੜ੍ਹਸ਼ੰਕਰ ਵਿੱਚ ਚੋਰੀ

ਗੜ੍ਹਸ਼ੰਕਰ ਵਿੱਚ ਚੋਰਾਂ ਨੇ ਇੱਕ ਦੁਕਾਨ ਨੂੰ ਨਿਸ਼ਾਨਾਂ ਬਣਾਇਆ ਤੇ ਲੱਗਾਂ ਦੇ ਕੱਪੜੇ ਲੈ ਫਰਾਰ ਹੋ ਗਏ। ਇਸ ਸਬੰਧੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Thieves' courage is high, two thefts were done in the same area of Hoshiarpur,
ਚੋਰਾਂ ਦੇ ਹੌਂਸਲੇ ਬੁਲੰਦ,ਹੁਸ਼ਿਆਰਪੁਰ ਦੇ ਇਕ ਹੀ ਇਲਾਕੇ 'ਚ ਕੀਤੀ ਦੋ ਵਾਰ ਚੋਰੀ,ਪੁਲਿਸ ਪ੍ਰਸ਼ਾਸਨ 'ਤੇ ਉੱਠ ਰਹੇ ਸਵਾਲ

By

Published : May 27, 2023, 6:51 AM IST

ਗੜ੍ਹਸ਼ੰਕਰ ਵਿੱਚ ਚੋਰੀ

ਹੁਸ਼ਿਆਰਪੁਰ :ਗੜ੍ਹਸ਼ੰਕਰ ਵਿੱਚ ਲਗਾਤਾਰ ਹੋ ਰਹੀਆਂ ਚੋਰੀ ਦੀ ਘਟਨਾਵਾਂ ਦੇ ਕਾਰਨ ਦੁਕਾਨਦਾਰਾਂ ਵਿੱਚ ਡਰ ਦਾ ਮਾਹੌਲ ਬਣਿਆ ਹੈ ਅਤੇ ਪੁਲਿਸ ਪ੍ਰਸ਼ਾਸਨ ਦੀ ਚੁੱਪੀ ਵੱਡੇ ਸਵਾਲ ਖੜੇ ਹੋ ਰਹੇ ਹਨ। ਦਰਾਅਸਰ ਚੋਰਾ ਨੇ ਗੜ੍ਹਸ਼ੰਕਰ ਨੰਗਲ ਰੋਡ ਦੀ ਗਾਰਮੈਂਟਸ ਦੀ ਦੁਕਾਨ ਨੂੰ ਆਪਣਾ ਨਿਸ਼ਾਨਾਂ ਬਣਾਉਂਦੇ ਹੋਏ ਲੱਖਾਂ ਦਾ ਸਮਾਨ ਲੈ ਫਰਾਰ ਹੋ ਗਏ।

ਲੱਖਾਂ ਦਾ ਹੋਇਆ ਨੁਕਸਾਨ:ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਿਕ ਰਿਮੀ ਪੁੱਤਰ ਸੋਮ ਸਿੰਘ ਪਿੰਡ ਖੁਸ਼ੀ ਪੱਦੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰ ਦੁਕਾਨ 'ਤੇ ਚੋਰੀ ਸਬੰਧੀ ਫੋਨ 'ਤੇ ਪਤਾ ਚੱਲਿਆ ਅਤੇ ਜਦੋ ਉਨ੍ਹਾਂ ਦੁਕਾਨ 'ਤੇ ਆਕੇ ਦੇਖਿਆ ਤਾਂ ਦੁਕਾਨ ਦਾ ਸ਼ਟਰ ਖ਼ੁਲਾ ਸੀ ਅਤੇ ਦੁਕਾਨ ਦੇ ਵਿੱਚ ਲੱਗਭਗ 10 ਤੋਂ 15 ਲੱਖ ਰੁਪਏ ਦਾ ਸਾਮਾਨ ਗਾਇਬ ਸੀ। ਇਸ ਸਬੰਧ ਵਿੱਚ ਉਨ੍ਹਾਂ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ। ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪਹੁੰਚੇ ਐੱਸਆਈ ਰਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਉਹ ਮੌਕੇ 'ਤੇ ਪਹੁੰਚ ਗਏ ਹਨ ਅਤੇ ਦੁਕਾਨਦਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਫੜ੍ਹ ਲਿਆ ਜਾਵੇਗਾ।

ਪਹਿਲਾਂ ਵੀ ਹੋਈ ਸੀ ਚੋਰੀ :ਉਥੇ ਹੀ ਇਸ ਦੌਰਾਨ ਇਹ ਵੀ ਪਤਾ ਲੱਗਿਆ ਕਿ ਕੁਝ ਦਿਨ ਪਹਿਲਾਂ ਵੀ ਇਸ ਇਲਾਕੇ ਵਿੱਚ ਚੋਰੀ ਹੋਈ ਸੀ, ਪਰ ਇਸ ਦੌਰਾਨ ਕੋਈ ਕਾਰਵਾਈ ਨਾ ਹੋਈ, ਜਿਸ ਨੂੰ ਲੈਕੇ ਲੋਕਾਂ ਵੱਲੋਂ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਉਤੇ ਵੀ ਸਵਾਲ ਖੜ੍ਹੇ ਕੀਤੇ ਗਏ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਵੀ ਇੱਕ ਸ਼ੋਅਰੂਮ ਵਿੱਚੋਂ ਚੋਰ ਏਸੀ, ਫਰਿੱਜ ਤੇ ਟੀਵੀ ਲੈਕੇ ਫਰਾਰ ਹੋ ਗਏ ਸਨ।

ABOUT THE AUTHOR

...view details