ਗੜ੍ਹਸ਼ੰਕਰ: ਪਿੰਡ ਸਤਨੌਰ ਵਿਖੇ ਕਾਲੋਨੀਆਂ ਅੱਗੇ ਲੱਗੇ ਢੇਰ (Piles in front of the colonies ) ਨੂੰ ਵੈਕੇ ਪਿੰਡ ਦੇ ਲੋਕ ਅਤੇ ਸਰਪੰਚ ਆਹਮਣੋ ਸਾਹਮਣੇ ਨਜ਼ਰ ਆ ਰਹੇ ਹਨ।ਪਿੰਡ ਸਤਨੌਰ ਵਿਖੇ ਕਾਲੋਨੀਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਇਲਜ਼ਾਮ ਹੈ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਚ ਮਹਿਲਾ ਸਰਪੰਚਾਂ ਨੂੰ ਵਿਕਾਸ ਕਾਰਜਾਂ ਅਤੇ ਮੀਟਿੰਗਾਂ ਦੇ ਵਿੱਚ ਸ਼ਮੂਲੀਅਤ ਨੂੰ ਜ਼ਰੂਰੀ ਕੀਤਾ ਗਿਆ ਹੈ ਪਰ ਪਿੰਡ ਸਤਨੌਰ ਦੀ ਮਹਿਲਾ ਸਰਪੰਚ (Women Sarpanch) ਪਿੰਡਾਂ ਦੇ ਵਿਕਾਸ ਕਾਰਜਾਂ ਅਤੇ ਹੋਰ ਕੰਮਾਂ ਨੂੰ ਲੈ ਕੇ ਆਪਣੀ ਥਾਂ ਉੱਤੇ ਆਪਣੇ ਦਿਓਰ ਨੂੰ ਭੇਜਦੀ ਹੈ ਅਤੇ ਉਹ ਲੋਕਾਂ ਨਾਲ ਬਦਸਲੂਕੀ ਕਰਦਾ ਹੈ।
ਪਿੰਡ ਵਾਸੀਆਂ ਦਾ ਇਹ ਵੀ ਇਲਜ਼ਾਮ ਹੈ ਕਿ ਕਲੋਨੀਆਂ ਵਿੱਚ ਸਰਪੰਚ ਦੀ ਸ਼ਹਿ ਉੱਤੇ ਉਨ੍ਹਾਂ ਦੇ ਘਰਾਂ ਅੱਗੇ ਢੇਰ (Pile in front of houses ) ਲਗਾਇਆ ਗਿਆ ਅਤੇ ਪਾਣੀ ਦਾ ਨਿਕਾਸ ਨਾਂ ਹੋਣ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਸਰਪੰਚ ਜਾਣਬੁੱਝ ਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਰੁੜੀ ਦੇ ਢੇਰ (Remove piles of dirt ) ਹਟਾਉਣ ਅਤੇ ਪਿੰਡ ਵਿੱਚ ਪਾਰਕ ਬਣਾਉਣ ਦੀ ਮੰਗ ਕੀਤੀ ਹੈ।