ਹੁਸ਼ਿਆਰਪੁਰ:ਸੂਬੇ ਭਰ ਵਿਚ ਵੱਧ ਰਿਹਾ ਅਪਰਾਧ ਅਤੇ ਅਪਰਾਧਿਕ ਵਾਰਦਾਤਾਂ ਹੁਣ ਇਸ ਕਦਰ ਹਾਵੀ ਹੋ ਗਈਆਂ ਹਨ ਕਿ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ। ਹੁਸ਼ਿਆਰਪੁਰ ਦੇ ਮਹਿਲਪੁਰ ਵਿੱਚ ਜਿਥੇ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਬੀਤੇ ਦਿਨੀਂ ਭੁਲੇਵਾਲ ਗੁਜਰਾਂ ਵਿੱਖੇ ਡੇਰਾ ਦੋ ਗੁੱਤਾਂ ਵਾਲੀ ਸਰਕਾਰ 'ਤੇ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਗੋਲਕ ਚੱਕ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।
Theft in Hoshiarpur: ਡੇਰੇ ਵਿੱਚ ਚੋਰੀ, ਘਟਨਾ ਸੀਸੀਟੀਵੀ ਵਿੱਚ ਕੈਦ - Theft in Hoshiarpur
ਹੁਸ਼ਿਆਰਪੁਰ ਦੇ ਭੁਲੇਵਾਲ ਗੁਜਰਾਂ ਵਿੱਖੇ ਡੇਰਾ ਦੋ ਗੁੱਤਾਂ ਵਾਲੀ ਸਰਕਾਰ 'ਤੇ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਗੋਲਕ ਚੱਕ ਕੇ ਫਰਾਰ ਹੋ ਗਏ। ਜਿਸਦੀ ਸੀਸੀਟੀਵੀ ਫੁਟੇਜ਼ ਵਿੱਚ ਚੋਰ ਗੋਲਕ ਚੋਰੀ ਕਰਕੇ ਲੈ ਜਾਂਦੇ ਹੋਏ ਨਜ਼ਰ ਆ ਰਹੇ ਹਨ।

ਚੋਰਾਂ ਦੇ ਹੌਂਸਲੇ ਬੁਲੰਦ ਹੋ ਚੁੱਕੇ :ਮਾਮਲੇ 'ਤੇ ਜਾਣਕਾਰੀ ਦਿੰਦਿਆਂ ਹਲਕਾ ਇੰਚਾਰਜ ਚੱਬੇਵਾਲ ਡਾਕਟਰ ਦਿਲਬਾਗ ਰਾਏ ਨੇ ਵਾਰਦਾਤ ਵਾਲੀ ਥਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨਾਂ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਪੁਲਿਸ ਦੀ ਢਿੱਲੀ ਕਾਰਵਾਈ ਕਾਰਨ ਚੋਰਾਂ ਦੇ ਹੌਂਸਲੇ ਬੁਲੰਦ ਹੋ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਪਿੰਡ ਭੁਲੇਵਾਲ ਗੁਜਰਾਂ ਵਿੱਖੇ ਦੋ ਗੁੱਤਾਂ ਵਾਲੀ ਸਰਕਾਰ ਵਿੱਖੇ ਚੋਰੀ ਦੀ ਵਾਰਦਾਤ ਕੀਤੀ ਗਈ। ਜਿਸਤੇ ਪੁਲਿਸ ਨੂੰ ਜਲਦ ਕਾਰਵਾਈ ਕਰਨੀ ਚਾਹੀਦੀ ਹੈ।
- Odisha train accident: ਓਡੀਸ਼ਾ ਟ੍ਰੇਨ ਹਾਦਸੇ ‘ਤੇ CM ਮਾਨ ਨੇ ਜਤਾਇਆ ਦੁੱਖ, ਜਖ਼ਮੀਆਂ ਲਈ ਕੀਤੀ ਅਰਦਾਸ
- Summer Holidays: ਇਸ ਵਾਰ ਗਰਮੀ ਦੀਆਂ ਛੁੱਟੀਆਂ ਵਿੱਚ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਦੇਵੇਗੀ "ਹੋਵਰਕ", ਸੂਬਾ ਸਰਕਾਰ ਦੀ ਪਹਿਲਕਦਮੀ
- Punjabi Girl Death in Canada: Niagara falls 'ਚ ਡਿੱਗਣ ਨਾਲ ਜਲੰਧਰ ਦੀ ਕੁੜੀ ਦੀ ਹੋਈ ਦਰਦਨਾਕ ਮੌਤ, ਲਾਸ਼ ਲੱਭਣ ਨੂੰ ਲੱਗਿਆ ਪ੍ਰਸ਼ਾਸਨ
ਚੋਰ ਗੋਲਕ ਚੋਰੀ ਕਰਕੇ ਲੈ ਗਏ: ਉਥੇ ਹੀ ਚੋਰੀ ਦੀ ਵਾਰਦਾਤ ਵਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਬਾਬਾ ਬਾਲ ਕਿਸ਼ਨ ਨੇ ਦੱਸਿਆ ਕਿ ਡੇਰਾ ਦੋ ਗੁੱਤਾਂ ਵਾਲੀ ਸਰਕਾਰ ਤੇ ਪਿੱਛਲੇ ਸਾਲ ਵੀ ਚੋਰੀ ਦੀ ਘਟਨਾ ਸਾਹਮਣੇ ਆਈ ਸੀ। ਉਸਤੇ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਹੁਣ ਇੱਕ ਵਾਰ ਫ਼ਿਰ ਹੁਣ ਚੋਰ ਗੋਲਕ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਚੋਰੀ ਦੀ ਸੀਸੀਟੀਵੀ ਫੁਟੇਜ਼ ਪੁਲਿਸ ਨੂੰ ਸੌਂਪ ਦਿੱਤੀ ਅਤੇ ਚੋਰਾਂ 'ਤੇ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨੂੰ ਗੁਮਰਾਹ ਕਰਨ ਤੁਲੇ ਹੋਏ ਹਨ। ਕਿ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾਵੇਗਾ, ਉੱਥੇ ਦੂਜੇ ਪਾਸੇ ਅੱਜ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਅਤੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।ਉੱਧਰ ਦੂਜੇ ਪਾਸੇ ਥਾਣਾ ਮਹਿਲਪੁਰ ਦੇ ਮੁੱਖ ਮੁਨਸ਼ੀ ਰਾਜ ਕੁਮਾਰ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ਼ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ।