ਗੜ੍ਹਸ਼ੰਕਰ:ਕੁੱਝ ਦਿਨ ਪਹਿਲਾ ਹੀ ਗੜ੍ਹਸ਼ੰਕਰ ਦੇ ਪਿੰਡ ਦੇਨੋਵਾਲ ਖੁਰਦ ਕੋਲ ਅਨਮੋਲ ਕੁਮਾਰ ਪੁੱਤਰ ਜੀਵਨ ਕੁਮਾਰ ਵਾਸੀ ਰਾਜ ਮੁਹੱਲਾ ਥਾਣਾ ਸਿਟੀ ਨਵਾਂਸ਼ਹਿਰ ਦੀ ਕਿਸੇ ਵਾਹਨ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ 'ਤੇ ਹੁਣ ਨਵਾਂ ਮੋੜ ਉਦੋਂ ਸਾਹਮਣੇ ਆਇਆ, ਜਦੋ ਅਨਮੋਲ ਗਗਨ ਦੇ ਪਰਿਵਾਰ ਨੇ ਸੜਕ ਦੁਰਘਟਨਾ ਦੀ ਵਜਾਏ ਕਤਲ ਦੀ ਸ਼ੰਕਾ ਜਤਾਈ ਹੈ।
ਅਨਮੋਲ ਗਗਨ ਦੀ ਮਾਂ ਨੇ ਦੱਸਿਆ ਕਿ ਅਨਮੋਲ ਗਗਨ ਦੇ ਸਿਮਰਨ ਪਤਨੀ ਅਵਤਾਰ ਬੀਰੋਵਾਲ ਨਵਾਂਸ਼ਹਿਰ ਦੇ ਨਾਲ ਸਬੰਧ ਸਨ ਅਤੇ ਸਿਮਰਨ ਦਾ ਘਰਵਾਲਾ ਜਿਆਦਾਤਰ ਕੰਮ ਦੇ ਕਾਰਨ ਘਰੋਂ ਬਾਹਰ ਰਹਿੰਦਾ ਹੈ। ਜਿਸਦੇ ਕਾਰਨ ਉਹ ਅਨਮੋਲ ਗਗਨ ਨੂੰ ਆਪਣੇ ਘਰ ਬੁਲਾ ਲੈਂਦੀ ਸੀ। ਅਨਮੋਲ ਗਗਨ ਦੀ ਮਾਂ ਅੰਮ੍ਰਿਤਾ ਨੇ ਦੱਸਿਆ ਕਿ ਇਨ੍ਹਾਂ ਸਬੰਧਾਂ ਵਾਰੇ ਸਿਮਰਨ ਦੇ ਪਤੀ ਅਵਤਾਰ ਨੂੰ ਪਤਾ ਚੱਲ ਗਿਆ ਸੀ, ਜਿਸਦੇ ਕਾਰਨ ਅਵਤਾਰ ਦਾ ਆਪਣੀ ਪਤਨੀ ਅਤੇ ਅਨਮਪੋਲ ਨਾਲ ਵਿਵਾਦ ਹੋਇਆ ਸੀ।