ਹੁਸ਼ਿਆਰਪੁਰ: ਗੜ੍ਹਸ਼ੰਕਰ ਦੇ ਪਿੰਡ ਕਾਲੇਵਾਲ ਦੇ ਕੁੱਝ ਪਿੰਡ ਵਾਸੀਆਂ ਵੱਲੋਂ ਪਿੰਡ ਦੇ ਸਰਪੰਚ ਇਕਬਾਲ ਕੌਰ ਤੇ ਉਸ ਦੇ ਸਾਬਕਾ ਸਰਪੰਚ ਪਤੀ ਤਰਲੋਚਨ ਸਿੰਘ ਉੱਤੇ ਧੱਕੇਸ਼ਾਹੀ ਅਤੇ ਸਰਕਾਰੀ ਪੈਸੇ ਦੀ ਦੁਰਵਰਤੋਂ ਦੇ ਦੋਸ਼ ਲਗਾਏ ਗਏ ਹਨ। ਇਸ ਸਬੰਧੀ ਪਿੰਡ ਦੇ ਓਮਪ੍ਰਕਾਸ਼ ਫੌਜੀ, ਕੁਲਵਿੰਦਰ ਸਿੰਘ ਅਤੇ ਬਹਾਦਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਪਿੰਡ ਦੇ ਟੋਭੇ ਦੀ ਸਫਾਈ ਤੇ ਗੰਦੇ ਪਾਣੀ ਦੀ ਨਿਕਾਸੀ ਲਈ ਗਰਾਂਟ ਮੰਨਜੂਰ ਕੀਤੀ ਗਈ ਸੀ, ਪਰ ਸਰਪੰਚ ਵਲੋਂ ਟੋਭੇ ਦੀ ਸਫਾਈ ਦੇ ਜਾਅਲੀ ਬਿੱਲ ਬਣਾ ਦਿੱਤੇ ਗਏ, ਜਦਕਿ ਜ਼ਮੀਨੀ ਪੱਧਰ ਟੋਭੇ ਦੀ ਸਫਾਈ ਨਹੀਂ ਕਰਵਾਈ ਗਈ।
ਟੋਭੇ ਦੀ ਸਫਾਈ ਨਹੀਂ, ਜਾਅਲੀ ਬਿੱਲ ਬਣਾਉਣ ਦੇ ਦੋਸ਼: ਓਮਪ੍ਰਕਾਸ਼ ਫੌਜੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਰ.ਟੀ.ਆਈ. ਐਕਟ 2005 ਤਹਿਤ ਪਿੰਡ ਦਾ ਰਿਕਾਰਡ ਕਢਵਾਇਆ ਗਿਆ ਜਿਸ ਤੋਂ ਪਤਾ ਲੱਗਾ ਕਿ ਗ੍ਰਾਮ ਪੰਚਾਇਤ ਪਿੰਡ ਕਾਲੇਵਾਲ (ਲੱਲੀਆਂ) ਵੱਲੋਂ ਬਣਾਏ ਗਏ ਜਾਅਲੀ ਬਿੱਲਾਂ ਮੁਤਾਬਿਕ ਪਿੰਡ ਦੇ ਟੋਭੇ ਦੀ ਸਫਾਈ ਪੰਪ ਲਗਵਾ ਕੇ ਅਤੇ ਲੇਬਰ ਰਾਹੀਂ ਕਰਵਾਈ ਗਈ, ਜਦਕਿ ਟੋਭੇ ਦੀ ਸਫਾਈ ਨਹੀਂ ਕਰਵਾਈ ਗਈ।