ਹੁਸ਼ਿਆਰਪੁਰ:ਬੀਤੀ ਰਾਤ ਹੁਸ਼ਿਆਰਪੁਰ ਦੇ ਮੁਹੱਲਾ ਨਿਊ ਫਤਹਿਗੜ੍ਹ ਵਾਰਡ ਨੰਬਰ ਪੰਦਰਾਂ ਵਿਚ ਕਾਂਗਰਸੀ ਕੌਂਸਲਰ (Congress Councilor) ਦੇ ਪੁੱਤਰ ਵੱਲੋਂ ਇਕ ਨੌਜਵਾਨ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ ਜਿਸ ਕਾਰਨ ਨੌਜਵਾਨ ਮਨਪ੍ਰੀਤ ਉਰਫ ਮੰਮੂ ਗੁੱਜਰ ਦੇ ਤਿੰਨ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਿਆ ਸੀ।ਜਿਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਭਰਤੀ ਕਰਵਾਇਆ ਗਿਆ ਸੀ।ਜਿੱਥੋਂ ਉਸਦੀ ਹਾਲਤ ਨੂੰ ਨਾਜ਼ੁਕ ਦੇਖਦਿਆਂ ਹੋਇਆਂ ਉਸ ਨੂੰ ਨਿੱਜੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ।
ਪਰਿਵਾਰ ਵੱਲੋਂ ਪੁਲਿਸ (Police) ਦੀ ਮਾੜੀ ਕਾਰਜਗਾਰੀ ਉਤੇ ਸਵਾਲ ਚੁੱਕਦੇ ਹੋਏ ਕਰੀਮਪੁਰ ਚੌਕ ਜਾਮ ਲਗਾ ਦਿੱਤਾ ਅਤੇ ਪੰਜਾਬ ਸਰਕਾਰ ਅਤੇ ਪੁਲਿਸ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ।ਪੀੜਥ ਮਨਪ੍ਰੀਤ ਦੀ ਪਤਨੀ ਨੇ ਦੱਸਿਆ ਕਿ ਉਹ ਦੇਰ ਰਾਤ ਮਾਤਾ ਚਿੰਤਪੂਰਨੀ ਦੇ ਦਰਬਾਰ ਤੋਂ ਮੱਥਾ ਟੇਕ ਕੇ ਵਾਪਸ ਆਏ ਤਾਂ ਉਸ ਦਾ ਪਤੀ ਆਪਣੇ ਦੋਸਤਾਂ ਨੂੰ ਗੱਡੀ ਮੋੜਨ ਲਈ ਚਲਾ ਗਿਆ ਅਤੇ ਇਸ ਦੌਰਾਨ ਕਾਂਗਰਸੀ ਕੌਂਸਲ ਚੰਦਰਾਵਤੀ ਦੇਵੀ ਦੇ ਪੁੱਤਰ ਨਵੀਨ ਕੁਮਾਰ ਵੱਲੋਂ ਉਸ ਦੇ ਪਤੀ ਤੇ ਗੋਲੀਆਂ ਚਲਾ ਦਿੱਤੀਆਂ।ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ।ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਇਹ ਸਭ ਕੁਝ ਸਥਾਨਕ ਪੁਲਿਸ ਚੌਕੀ ਪੁਰਹੀਰਾਂ ਦੇ ਇੰਚਾਰਜ ਏਐਸਆਈ ਸੁਖਦੇਵ ਸਿੰਘ ਦੀ ਮੌਜੂਦਗੀ ਵਿਚ ਹੋਇਆ।