ਹੁਸ਼ਿਆਰਪੁਰ:ਦਸੂਹਾ ਰੋਡ ਤੇ ਪੈਂਦੇ ਪਿੰਡ ਭੀਖੋਵਾਲ ਵਿਚ ਸਕੂਲ ਦੇ ਅਧਿਆਪਕ ਵੱਲੋਂ ਪਿੰਡ ਦੇ ਬੱਚਿਆਂ (Children) ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਵੱਲ ਪ੍ਰੇਰਿਤ ਕਰ ਰਿਹਾ ਹੈ।ਅਧਿਆਪਕ ਵੱਲੋਂ ਬੱਚਿਆਂ ਨੂੰ ਖੇਡਾਂ (Games) ਵਿਚ ਭਾਗ ਲੈਣ ਲਈ ਉਤਸ਼ਾਹਿਤ ਕਰ ਰਿਹਾ ਹੈ।ਇਸ ਤੋਂ ਇਲਾਵਾ ਪਿੰਡ ਦੇ ਵਾਸੀਆਂ ਨੇ ਵੀ ਕਸਰਤ ਵਿਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਹੈ।ਅਧਿਆਪਕ ਵੱਲੋਂ ਖੇਡਾਂ ਵਿਚ ਚੰਗੇ ਖਿਡਾਰੀਆਂ ਨੂੰ ਕੋਚ ਵੀ ਦਿੱਤੀ ਜਾ ਰਹੀ ਹੈ।
ਪੂਰੇ ਪਿੰਡ ਦੇ ਬੱਚੇ ਅਤੇ ਨੌਜਵਾਨ ਸਵੇਰੇ ਪਿੰਡ ਹੀ ਨਹੀਂ ਬਲਕਿ ਪਿੰਡ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਸਾਈਕਲਿੰਗ ਅਤੇ ਦੌੜਾਂ ਲਗਾਉਂਦੇ ਹਨ।ਉਸ ਤੋਂ ਬਾਅਦ ਪਿੰਡ ਦੇ ਖੂਬਸੂਰਤ ਸਰਕਾਰੀ ਸਕੂਲ ਦੀ ਗਰਾਊਂਡ ਵਿੱਚ ਆਸ ਪਾਸ ਦੇ ਪਿੰਡਾਂ ਦੇ ਅਧਿਆਪਕਾਂ ਅਤੇ ਕੋਚ ਸਾਹਿਬਾਨ ਦੀ ਨਿਗਰਾਨੀ ਹੇਠ ਸਟਰੈਚਿੰਗ ਯੋਗਾ ਕਸਰਤ ਅਤੇ ਖੇਡਾਂ ਵਿੱਚ ਹਿੱਸਾ ਲੈਂਦੇ ਹਨ।
ਪਿੰਡ ਵਾਸੀਆਂ ਦੇ ਮੁਤਾਬਿਕ ਪਹਿਲਾਂ ਪਿੰਡ ਦੇ ਪੰਜ ਸੱਤ ਬੱਚਿਆਂ ਦੇ ਨਾਲ ਸ਼ੁਰੂਆਤ ਕੀਤੀ ਸੀ ਅਤੇ ਹੁਣ ਪਿੰਡ ਦੇ ਤਕਰੀਬਨ ਦੋ ਸੌ ਦੇ ਕਰੀਬ ਬੱਚੇ ਅਤੇ ਨੌਜਵਾਨਾਂ ਤੋਂ ਇਲਾਵਾ ਬਜ਼ੁਰਗ ਅਤੇ ਨਾਲ ਦੇ ਪਿੰਡਾਂ ਵਿੱਚੋਂ ਵੀ ਲੋਕ ਆਉਣ ਲੱਗੇ ਹਨ।