ਹੁਸ਼ਿਆਰਪੁਰ :ਸ੍ਰੀ ਅਨੰਦਪੁਰ ਸਾਹਿਬ ਵਾਲੀ ਸਾਈਡ ਤੋਂ ਗੜ੍ਹਸ਼ੰਕਰ ਨੂੰ ਆ ਰਹੇ ਸੀਮੈਂਟ ਨਾਲ ਭਰੇ ਇਕ ਤੇਜ਼ ਰਫ਼ਤਾਰ ਕੈਂਟਰ ਵੱਲੋਂ ਤਿੰਨ ਹਾਦਸੇ ਕੀਤੇ ਗਏ ਹਨ।ਕੈਂਟਰ ਚਾਲਕ ਨੇ ਪਹਿਲਾਂ ਪਿੰਡ ਮਹਿਤਾਬਪੁਰ ਵਿਖੇ ਆਲਟੋ ਕਾਰ ਨੂੰ ਜ਼ਬਰਦਸਤ ਟੱਕਰ ਮਾਰੀ ਅਤੇ ਫਿਰ ਸਿਵਲ ਹਸਪਤਾਲ ਸਾਹਮਣੇ ਮੋਟਰਸਾਈਕਲ ਨੂੰ ਟੱਕਰ ਮਾਰੀ। ਇਸ ਤੋਂ ਬਾਅਦ ਕੈਂਟਰ ਚਾਲਕ ਨੇ ਸ੍ਰੀ ਅਨੰਦਪੁਰ ਸਾਹਿਬ ਚੌਂਕ ਨੇੜੇ ਮੋਟਰਸਾਈਕਲ ਚਾਲਕ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ।
ਜਿਸ ਦੌਰਾਨ ਪਿੰਡ ਗੜੀ ਮੱਟੋਂ ਨਿਵਾਸੀ ਬਲਵੀਰ ਸਿੰਘ (60) ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ।ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ।ਹਾਦਸੇ 'ਚ ਆਲਟੋ ਚਾਲਕ ਅਤੇ ਮੋਟਰਸਾਈਕਲ ਚਾਲਕ ਜ਼ਖ਼ਮੀ ਹੋਏ ਹਨ। ਕੈਂਟਰ ਛੱਡ ਕੇ ਫ਼ਰਾਰ ਹੋਏ ਚਾਲਕ ਨੂੰ ਫੜਕੇ ਪੁਲਿਸ ਹਵਾਲੇ ਕੀਤਾ ਹੈ।