ਪੰਜਾਬ

punjab

ETV Bharat / state

ਤੜਕਸਾਰ ਦਾਖ਼ਲ ਹੋਏ ਮਰੀਜ਼ ਨੇ ਅੱਧੀ ਰਾਤ ਨੂੰ ਪਾਇਆ ਸਿਵਲ ਹਸਪਤਾਲ 'ਚ ਖ਼ਰੂਦ - ਮਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ

ਸ਼ਹਿਰ ਦੇ ਪ੍ਰਮੁੱਖ਼ ਸਿਵਲ ਹਸਪਤਾਲ 'ਚ ਬੀਤੀ ਰਾਤ 10 ਵਜੇ ਦੇ ਕਰੀਬ ਹਸਪਤਾਲ 'ਚ ਦਾਖ਼ਲ ਇੱਕ ਮਰੀਜ ਨੇ ਹਸਪਤਾਲ 'ਚ ਖਰੂਦ ਪਾਇਆ ਕਿ ਹਸਪਤਾਲ 'ਚ ਦਾਖ਼ਲ ਔਰਤਾਂ ਨੇ ਆਪਣੇ ਵਾਰਡ ਦੀ ਕੁੰਡੀ ਲਗਾ ਕੇ ਬਚਾਅ ਕੀਤਾ।

ਤੜਕਸਾਰ ਦਾਖ਼ਲ ਹੋਏ ਮਰੀਜ਼ ਨੇ ਅੱਧੀ ਰਾਤ ਨੂੰ ਪਾਇਆ ਸਿਵਲ ਹਸਪਤਾਲ 'ਚ ਖ਼ਰੂਦ
ਤੜਕਸਾਰ ਦਾਖ਼ਲ ਹੋਏ ਮਰੀਜ਼ ਨੇ ਅੱਧੀ ਰਾਤ ਨੂੰ ਪਾਇਆ ਸਿਵਲ ਹਸਪਤਾਲ 'ਚ ਖ਼ਰੂਦ

By

Published : Apr 30, 2022, 9:49 PM IST

ਹੁਸ਼ਿਆਰਪੁਰ: ਸ਼ਹਿਰ ਦੇ ਪ੍ਰਮੁੱਖ਼ ਸਿਵਲ ਹਸਪਤਾਲ 'ਚ ਬੀਤੀ ਰਾਤ 10 ਵਜੇ ਦੇ ਕਰੀਬ ਹਸਪਤਾਲ 'ਚ ਦਾਖ਼ਲ ਇੱਕ ਮਰੀਜ ਨੇ ਅਜਿਹਾ ਖ਼ੂਰਦ ਪਾਇਆ ਕਿ ਹਸਪਤਾਲ 'ਚ ਦਾਖ਼ਲ ਔਰਤਾਂ ਨੇ ਆਪਣੇ ਵਾਰਡ ਦੀ ਕੁੰਡੀ ਲਗਾ ਕੇ ਬਚਾਅ ਕੀਤਾ। ਗੁੱਸੇ 'ਚ ਆਏ ਨੌਜਵਾਨ ਨੇ ਹਸਪਤਾਲ ਦੀਆਂ ਖ਼ਿੜਕੀਆਂ ਦੇ ਸ਼ੀਸ਼ੇ ਵੀ ਤੋੜੇ ਦਿੱਤੇ।

ਹਸਪਤਾਲ ਦੇ ਮੁੱਖ ਡਾਕਟਰ ਜਸਵੰਤ ਸਿੰਘ ਮਾਹਿਲਪੁਰ ਨੇ ਪੁਲਿਸ ਨੂੰ ਪੱਤਰ ਲਿਖ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ 10:30 ਵਜੇ ਦੇ ਕਰੀਬ ਸਿਵਲ ਹਸਪਤਾਲ 'ਚ ਉਸ ਵੇੇਲੇ ਹੰਗਾਮਾ ਹੋ ਗਿਆ ਜਦੋਂ ਸ਼ੁਕਰਵਾਰ ਦੀ ਤੜਕਸਾਰ ਕੁੱਟਮਾਰ ਦਾ ਸ਼ਿਕਾਰ ਇੱਕ ਨੌਜਵਾਨ ਇਲਾਜ ਲਈ ਦਾਖ਼ਲ ਹੋਇਆ।

ਰਾਤ ਦੀ ਡਿਊਟੀ ਦੇ ਰਹੇ ਡਾ.ਰਾਮ ਗੋਪਾਲ ਨੇ ਦੱਸਿਆ ਕਿ ਸ਼ੁਕੱਰਵਾਰ ਸਵੇਰੇ 2:30 ਵਜੇ ਦੇ ਕਰੀਬ ਰੋਹਿਤ ਪੁੱਤਰ ਲਖ਼ਵਿੰਦਰ ਕੁਮਾਰ ਵਾਸੀ ਵਾਰਡ ਨੰਬਰ 08 ਮਾਹਿਲਪੁਰ ਦਾਖ਼ਲ ਹੋਇਆ ਸੀ। ਡਾਕਟਰਾਂ ਨੂੰ ਦੱਸਿਆ ਸੀ ਕਿ ਉਸ ਨੂੰ ਘੇਰ ਕੇ ਕੁੱਝ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕੀਤੀ ਗਈ ਹੈ। ਉਸ ਨੇ ਦੱਸਿਆ ਕਿ ਮਰੀਜ ਨੇ ਮੈਡੀਕਲ ਫ਼ੀਸ ਵੀ ਜਮ੍ਹਾ ਨਹੀਂ ਕਰਵਾਈ।

ਤੜਕਸਾਰ ਦਾਖ਼ਲ ਹੋਏ ਮਰੀਜ਼ ਨੇ ਅੱਧੀ ਰਾਤ ਨੂੰ ਪਾਇਆ ਸਿਵਲ ਹਸਪਤਾਲ 'ਚ ਖ਼ਰੂਦ

ਉਸ ਦੀ ਡਾਕਟਰੀ ਰਿਪੋਰਟ ਮਾਹਿਲਪੁਰ ਪੁਲਿਸ ਨੂੰ ਭੇਜ ਦਿੱਤੀ ਗਈ ਹੈ। ਉਸ ਨੇ ਦੱਸਿਆ ਕਿ ਰਾਤ 10 ਵਜੇ ਦੇ ਕਰੀਬ ਰੋਹਿਤ ਨੇ ਖ਼ਰੂਦ ਪਾਉਣਾ ਸ਼ੁਰੂ ਕਰ ਦਿੱਤਾ। ਜਦੋਂ ਡਿਊਟੀ ਦੇ ਰਹੇ ਡਾਕਟਰਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਮਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਡਾਕਟਰ ਰਾਮ ਗੋਪਾਲ ਨੇ ਦੱਸਿਆ ਕਿ ਉਸ ਤੋਂ ਬਾਅਦ ਰੋਹਿਤ ਕੁਮਾਰ ਨੇ ਮਰਦਾਨਾ ਵਾਰਡ ਦੀਆਂ ਖ਼ਿੜਕੀਆਂ 'ਤੇ ਸ਼ੀਸ਼ੇ ਤੋੜ ਦਿੱਤੇ। ਜਨਾਨਾ ਵਾਰਡ 'ਚ ਵਾਰਡ ਵਿਚ ਦਾਖ਼ਲ ਹੋ ਗਿਆ। ਔਰਤਾਂ ਨੇ ਅੰਦਰੋਂ ਕੁੰਡੀ ਲਗਾ ਕੇ ਆਪਣੀ ਜਾਨ ਬਚਾਈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਪੁਲਿਸ ਨੂੰ ਫ਼ੋਨ ਕੀਤਾ ਤਾਂ ਉਸ ਨੇ ਹਸਪਤਾਲ ਦੇ ਸਟਾਫ਼ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ।

ਇਸ ਮੌਕੇ 'ਤੇ ਜਦੋਂ ਪੱਤਰਕਾਰਾਂ ਨੇ ਉਸ ਦੀਆਂ ਹਰਕਤਾਂ ਨੂੰ ਕੈਮਰੇ 'ਚ ਕੈਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਫ਼ਰਾਰ ਹੋ ਗਿਆ। ਇਸ ਸਬੰਧੀ ਹਸਪਤਾਲ ਦੇ ਮੁੱਖ ਡਾਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ ਹੈ ਪਰੰਤੂ ਪੁਲਿਸ ਨਹੀਂ ਆਈ।

ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਕਰਮਚਾਰੀ ਤਾਂ ਪਹਿਲਾਂ ਹੀ ਵਿਪਰੀਤ ਹਾਲਤਾਂ 'ਚ ਆਪਣੀ ਡਿਊਟੀ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਮਾਹਿਲਪੁਰ ਪੁਲਿਸ ਨੂੰ ਪੱਤਰ ਲਿਖ਼ ਕੇ ਹਸਪਤਾਲ ਦੇ ਸਟਾਫ਼ ਦੀ ਜਾਨ ਮਾਲ ਦੀ ਰਾਖ਼ੀ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ:-ਨਗਰ ਕੌਂਸਲ ਨਕੋਦਰ ਦੇ ਤਿੰਨ ਕਲਰਕ ਸਸਪੈਂਡ, ਦੋ ਇੰਸਪਕੈਟਰਾਂ ਨੂੰ ਨੋਟਿਸ ਜਾਰੀ, ਇਹ ਹੈ ਮਾਮਲਾ

ABOUT THE AUTHOR

...view details