ਹੁਸ਼ਿਆਰਪੁਰ: ਗ੍ਰਾਮ ਪੰਚਾਇਤ ਦੀ ਹਦੂਦ ਚੋਂ ਦਰੱਖਤਾਂ ਦੀ ਨਾਜਾਇਜ਼ ਕਟਾਈ ਦੇ ਮਾਮਲੇ ਨੂੰ ਲੈ ਕੇ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਬਲਾਕ ਗੜ੍ਹਸ਼ੰਕਰ ਦੇ ਪਿੰਡ ਬੀਰਮਪੁਰ ਦੀ ਸਰਪੰਚ ਅਤੇ ਸਾਰੇ ਪੰਚਾਂ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਨਜਿੰਦਰ ਕੌਰ ਬੀਡੀਪੀਓ ਗੜ੍ਹਸ਼ੰਕਰ ਨੇ ਦੱਸਿਆ ਕਿ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਗ੍ਰਾਮ ਪੰਚਾਇਤ ਬੀਰਮਪੁਰ ਵਲੋਂ ਦਰੱਖਤਾਂ ਦੀ ਨਜ਼ਾਇਜ ਕਟਾਈ ਦੇ ਦੋਸ਼ ਵਿੱਚ ਸਰਪੰਚ ਕੁਲਵਿੰਦਰ ਕੌਰ, ਪੰਚ ਪ੍ਰਵੀਨ ਕੁਮਾਰ, ਪੰਚ ਰਣਜੀਤ ਸਿੰਘ ਅਤੇ ਪੰਚ ਕਮਲੇਸ਼ ਕੌਰ, ਸੁਰਿੰਦਰ ਕੌਰ, ਤ੍ਰਿਪਤਾ ਦੇਵੀ, ਮਸੂਮ ਖਾਨ, ਪਲਵਿੰਦਰ ਕੁਮਾਰ ਨੂੰ ਮੁਅੱਤਲ ਕੀਤਾ ਗਿਆ ਹੈ। ਬੀਡੀਪੀਓ ਗੜ੍ਹਸ਼ੰਕਰ ਮਨਜਿੰਦਰ ਕੌਰ ਨੇ ਦੱਸਿਆ ਕਿ ਪਿੰਡ ਦੀ ਡਿਵੈਲਪਮੈਂਟ ਦੇ ਲਈ ਪ੍ਰਬੰਧਕ ਲਗਾਇਆ ਜਾਵੇਗਾ, ਤਾਂਕਿ ਪਿੰਡ ਦੇ ਵਿਕਾਸਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵਿਘਨ ਨਾ ਆਵੇ।