ਗੜ੍ਹਸ਼ੰਕਰ: 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਰ ਇੱਕ ਪਾਰਟੀ ਵੱਲੋਂ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਉਥੇ ਹੀ ਪੰਜਾਬ ਦੇ ਵਿੱਚ ਇੱਕ ਹੋਰ ਨਵੀਂ ਸਿਆਸੀ ਪਾਰਟੀ ਰਾਸ਼ਟਰਵਾਦੀ ਜਨਲੋਕ ਪਾਰਟੀ ਨੇ ਪੰਜਾਬ ਦੇ ਵਿੱਚ ਵਿਧਾਨਸਭਾ ਚੋਣਾਂ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸੇ ਸਬੰਧ ਵਿੱਚ ਰਾਸ਼ਟਰਵਾਦੀ ਜਨਲੋਕ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ਼ੇਰ ਸਿੰਘ ਰਾਣਾ ਵੱਲੋਂ ਆਪਣੀ ਸਮੁੱਚੀ ਟੀਮ ਦੇ ਨਾਲ ਪੰਜਾਬ ਦੇ ਵਿੱਚ ਪਾਰਟੀ ਦੇ ਢਾਂਚੇ ਦਾ ਵਿਸਥਾਰ ਕਰਨ ਦੇ ਲਈ ਦੌਰੇ ਕੀਤੇ ਜਾ ਰਹੇ ਹਨ।
ਇਸ ਸੰਬੰਧ ਵਿੱਚ ਰਾਸ਼ਟਰਵਾਦੀ ਜਨਲੋਕ ਪਾਰਟੀ ਤੇ ਰਾਸ਼ਟਰੀ ਪ੍ਰਧਾਨ ਸ਼ੇਰ ਸਿੰਘ ਰਾਣਾ ਆਪਣੀ ਪਾਰਟੀ ਸਮੇਤ ਹਲਕਾ ਗਡ਼੍ਹਸ਼ੰਕਰ ਵਿਖੇ ਪਹੁੰਚੇ ਜਿੱਥੇ ਕੈਪਟਨ ਆਰ.ਐੱਸ. ਪਠਾਣੀਆ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਪੰਜਾਬ 'ਚ 2022 ਦੀਆਂ ਚੋਣਾਂ 'ਚ ਰਾਸ਼ਟਰਵਾਦੀ ਜਨਲੋਕ ਪਾਰਟੀ ਉਤਾਰੇਗੀ ਆਪਣੇ ਉਮੀਦਵਾਰ ਇਸ ਮੌਕੇ ਰਾਣਾ ਸ਼ੇਰ ਸਿੰਘ ਨੇ ਦੱਸਿਆ, ਕਿ ਉਨ੍ਹਾਂ ਦੀ ਰਾਸ਼ਟਰਵਾਦੀ ਜਨਲੋਕ ਪਾਰਟੀ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਪੰਜਾਬ ਦੇ ਵਿੱਚ ਹੋਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਪਾਰਟੀ ਦੇ ਉਮੀਦਵਾਰ ਚੋਣ ਲੜਨਗੇ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਾਣਾ ਸ਼ੇਰ ਸਿੰਘ ਨੇ ਦੱਸਿਆ, ਕਿ ਪੰਜਾਬ ਦੇ 8 ਜ਼ਿਲ੍ਹਿਆਂ ਦੇ ਵਿੱਚ ਪਾਰਟੀ ਦਾ ਵਿਸਤਾਰ ਕੀਤਾ ਜਾ ਚੁੱਕਾ ਹੈ, ਅਤੇ ਰਹਿੰਦੇ ਬਾਕੀ ਜ਼ਿਲ੍ਹਿਆਂ ਨੂੰ ਵੀ ਜਲਦ ਕਵਰ ਕਰ ਲਿਆ ਜਾਵੇਗਾ। ਇਸ ਮੌਕੇ ਰਾਣਾ ਸ਼ੇਰ ਸਿੰਘ ਨੇ ਕਿਹਾ, ਕਿ ਉਨ੍ਹਾਂ ਦੀ ਪਾਰਟੀ ਦਾ ਮੁੱਖ ਮਕਸਦ ਜਾਤ ਪਾਤ ਨੂੰ ਖ਼ਤਮ ਕਰਕੇ ਹਰ ਇੱਕ ਵਰਗ ਦਾ ਸਮਾਨ ਤੇ ਅਧਿਕਾਰ ਦੇਣ ਦਾ ਹੈ ਅਤੇ ਜਿਸ ਪਾਰਟੀ ਦੇ ਨਾਲ ਉੱਤਰ ਪ੍ਰਦੇਸ਼ ਵਿੱਚ ਗਠਜੋੜ ਹੋਵੇਗਾ ਉਸੀ ਪਾਰਟੀ ਦੇ ਨਾਲ ਪੰਜਾਬ ਵਿੱਚ ਵੀ ਗਠਜੋੜ ਕੀਤਾ ਜਾਵੇਗਾ।
ਇਹ ਵੀ ਪੜ੍ਹੋ:ਪੰਜਾਬ 'ਚ ਬਿਜਲੀ ਸੰਕਟ ਦਾ ਹੱਲ ਬਸਪਾ-ਅਕਾਲੀ ਗਠਜੋੜ: ਮਾਇਆਵਤੀ