ਪੰਜਾਬ

punjab

ETV Bharat / state

ਕੁਵੈਤ ਭੇਜਣ ਦੇ ਨਾਂਅ 'ਤੇ 450 ਨੌਜਵਾਨਾਂ ਨਾਲ ਹੋਈ ਠੱਗੀ - Crime

ਆਏ ਦਿਨ ਵਿਦੇਸ਼ ਵਿੱਚ ਨੌਕਰੀ ਦਿਵਾਉਂਣ ਦੇ ਸੁਪਨੇ ਵਿਖਾ ਕੇ ਟਰੈਵਲ ਏਜੰਟਾਂ ਵੱਲੋਂ ਠੱਗੀ ਕਰਨ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਇੱਕ ਮਾਮਲਾ ਹੁਸ਼ਿਆਰਪੁਰ ਵਿਖੇ ਸਾਹਮਣੇ ਆਇਆ ਹੈ। ਇਥੇ ਇੱਕ ਟਰੈਵਲ ਏਜੰਟ ਨੇ ਵਿਦੇਸ਼ ਵਿੱਚ ਨੌਕਰੀ ਦਵਾਉਣ ਦਾ ਕਹਿ ਕੇ 450 ਨੌਜਵਾਨਾਂ ਕੋਲੋਂ ਤਕਰੀਬਨ 225 ਕਰੋੜ ਰੁਪਏ ਠੱਗ ਲਏ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਕੁਵੈਤ ਭੇਜਣ ਦੇ ਨਾਂਅ 'ਤੇ 450 ਨੌਜਵਾਨਾਂ ਨਾਲ ਹੋਈ ਠੱਗੀ

By

Published : May 22, 2019, 11:40 AM IST

ਹੁਸ਼ਿਆਰਪੁਰ : ਇਹ ਮਾਮਲਾ ਸ਼ਹਿਰ ਦੇ ਰਾਮਪੁਰ ਇਲਾਕੇ ਦਾ ਹੈ। ਇਥੇ ਇੱਕ ਟਰੈਵਲ ਏਜੰਟ ਨੇ ਵਿਦੇਸ਼ ਭੇਜਣ ਦੇ ਨਾਂਅ ਉੱਤੇ ਲਗਭਗ 450 ਨੌਜਨਾਵਾਂ ਨਾਲ ਠੱਗੀ ਕੀਤੀ।

ਸ਼ਹਿਰ ਵਿੱਚ ਜਗਦੰਬੇ ਟਰੈਵਲਸ ਦੇ ਨਾਂਅ ਨਾਲ ਟਰੈਵਲ ਏਜੰਸੀ ਚਲਾਉਣ ਵਾਲੇ ਸੁਰਜੀਤ ਸਿੰਘ ਨੇ ਕੁਵੈਤ ਭੇਜਣ ਦਾ ਕਹਿ ਕੇ ਜਲੰਧਰ, ਕਪੂਰਥਲਾ ਅਤੇ ਹੁਸ਼ਿਆਰਪੁਰ ਦੇ ਕੁੱਲ 450 ਨੌਜਵਾਨਾਂ ਨਾਲ ਠੱਗੀ ਕੀਤੀ। ਉਸ ਨੇ ਕੁਵੈਤ ਵਿੱਚ ਨੌਕਰੀ ਦਵਾਉਂਣ ਦਾ ਕਹਿ ਕੇ ਨੌਜਵਾਨਾਂ ਕੋਲੋਂ ਲਗਭਗ 225 ਕਰੋੜ ਰੁਪਏ ਦੀ ਠੱਗੀ ਕੀਤੀ।

ਇਸ ਮਾਮਲੇ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਟਰੈਵਲ ਏਜੰਟ ਨੇ ਕੁੱਝ ਨੌਜਵਾਨਾਂ ਨੂੰ ਟਿਕਟ ਅਤੇ ਪਾਸਪੋਰਟ ਦੇ ਕੇ ਦਿੱਲੀ ਜਾਣ ਲਈ ਕਿਹਾ। ਇਸ ਤੋਂ ਬਾਅਦ ਉਨ੍ਹਾਂ ਨੌਜਵਾਨਾਂ ਨੇ ਆਪਣੀ ਟਿੱਕਟ ਅਤੇ ਵੀਜ਼ਾ ਇੰਟਰਨੈਟ ਉੱਤੇ ਚੈਕ ਕੀਤਾ ਤਾਂ ਉਹ ਜਾਲੀ ਨਿਕਲਿਆ।

ਇਸ ਮਗਰੋਂ ਵੱਡਾ ਗਿਣਤੀ ਵਿੱਚ ਨੌਜਵਾਨ ਟਰੈਵਲ ਏਜੰਟ ਦੇ ਦਫ਼ਤਰ ਦੇ ਬਾਹਰ ਪੁੱਜੇ ਅਤੇ ਉਸ ਨੂੰ ਕਾਬੂ ਕਰ ਲਿਆ। ਨੌਜਵਾਨਾਂ ਨੇ ਟਰੈਵਲ ਏਜੰਟ ਨੂੰ ਪੁਲਿਸ ਦੇ ਹਵਾਲੇ ਕਰਦਿਆਂ ਇਨਸਾਫ ਅਤੇ ਉਨ੍ਹਾਂ ਰੁਪਏ ਵਾਪਿਸ ਮੋੜੇ ਜਾਣ ਦੀ ਮੰਗ ਕੀਤੀ ਹੈ। ਫਿਲਹਾਲ ਪੁਲਿਸ ਵੱਲੋਂ ਨੌਜਵਾਨਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ABOUT THE AUTHOR

...view details