ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਬਸੀ ਹਸਤ ਖਾਂ 'ਚ ਇੱਕ ਨੌਜਵਾਨ ਨੂੰ ਪਿੰਡ 'ਚ ਹੀ ਪ੍ਰੇਮ ਵਿਆਹ ਕਰਵਾਉਣਾ ਉਸ ਸਮੇਂ ਭਾਰੀ ਪੈ ਗਿਆ। ਜਦੋਂ ਗੁੱਸੇ 'ਚ ਆਏ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਲੜਕੇ ਦੇ ਘਰ ਦੀ ਭੰਨਤੋੜ ਕਰਕੇ ਘਰ 'ਚ ਅੱਗ ਲਗਾ ਦਿੱਤੀ। ਜਿਸ ਨਾਲ ਲੜਕਾ ਪਰਿਵਾਰ ਦਾ ਭਾਰੀ ਨੁਕਸਾਨ ਹੋਇਆ ਹੈ।
ਪ੍ਰੇਮ ਵਿਆਹ 'ਤੇ ਭੜਕੇ ਲੜਕੀ ਦੇ ਪਰਿਵਾਰ ਵੱਲੋਂ ਲੜਕੇ ਦੇ ਘਰ 'ਚ ਲਗਾਈ ਅੱਗ - ਤੇਜ਼ਧਾਰ ਹਥਿਆਰ
ਹੁਸ਼ਿਆਰਪੁਰ ਦੇ ਪਿੰਡ ਬਸੀ ਹਸਤ ਖਾਂ 'ਚ ਇੱਕ ਨੌਜਵਾਨ ਨੇ ਪ੍ਰੇਮ ਵਿਆਹ ਕਰਵਾਉਣਾ ਉਸ ਸਮੇਂ ਭਾਰੀ ਪੈ ਗਿਆ,ਗੁੱਸੇ 'ਚ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਲੜਕੇ ਦੇ ਘਰ ਦੀ ਭੰਨਤੋੜ ਕਰਕੇ ਘਰ 'ਚ ਅੱਗ ਲਗਾ ਦਿੱਤੀ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਲੜਕੇ ਦੇ ਭਰਾ ਸੁਖਵਿੰਦਰ ਸਿੰਘ ਨੇ ਦੱਸਿਆ, ਕਿ ਉਸਦੇ ਭਰਾ ਨੇ ਪਿੰਡ ਦੀ ਹੀ ਇੱਕ ਲੜਕੀ ਨਾਲ ਵਿਆਹ ਕਰਵਾਇਆ ਸੀ, ਤੇ ਇਸ ਸੰਬੰਧੀ ਉਨ੍ਹਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਸੀ, ਤੇ ਇਸ ਵਿਆਹ ਤੋਂ ਲੜਕੀ ਦੇ ਪਰਿਵਾਰਕ ਮੈਂਬਰ ਵੀ ਨਾਰਾਜ਼ ਸਨ। ਜਿਨ੍ਹਾਂ ਵੱਲੋਂ ਉਕਤ ਰੰਜਿਸ਼ ਦੇ ਚੱਲਦਿਆਂ ਤੇਜ਼ਧਾਰ ਹਥਿਆਰਾਂ ਨਾਲ ਘਰ ਚ ਦਾਖਲ ਹੋ ਕੇ ਗੁੰਡਾਗਰਦੀ ਕਰਦਿਆਂ ਹੋਇਆਂ, ਘਰ ਦੀ ਭੰਨ ਤੋੜ ਕੀਤੀ, ਤੇ ਘਰ 'ਚ ਪਏ ਸਾਮਾਨ ਨੂੰ ਵੀ ਅੱਗ ਲਗਾ ਦਿੱਤੀ। ਜਿਸ ਕਾਰਨ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ, ਉਨ੍ਹਾਂ ਦੱਸਿਆ, ਕਿ ਇਸ ਦੌਰਾਨ ਘਰ 'ਚ ਮੌਜੂਦ ਪਰਿਵਾਰਿਕ ਮੈਂਬਰਾਂ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ, ਸਦਰ ਦੇ ਐਸ.ਐਚ.ਓ ਭੂਸ਼ਣ ਸੇਖੜੀ ਨੇ ਦੱਸਿਆ, ਕਿ ਪੁਲਿਸ ਵੱਲੋਂ ਸ਼ਿਕਾਇਤ ਦੇ ਆਧਾਰ ਤੇ ਉਕਤ ਮਾਮਲੇ 'ਚ ਅੱਜ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਕੁੱਲ ਨੌ ਵਿਅਕਤੀਆਂ ਵਿਰੁੱਧ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ:-Happy father's day: ਪਿਤਾ ਨੇ ਪੁੱਤਰ ਨੂੰ ਕਿਤਾਬ ਦੇ ਜ਼ਰੀਏ ਦਿੱਤਾ ਜ਼ਿੰਦਗੀ ਦਾ ਸਾਰ