ਹੁਸ਼ਿਆਰਪੁਰ:ਕੋਰੋਨਾ ਦੇ ਪ੍ਰਕੋਪ ਨੂੰ ਦੇਖਦੇ ਹੋਏ ਸਰਕਾਰ ਵੱਲੋ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਐਤਵਾਰ ਨੂੰ ਮਾਲ, ਮਾਰਕਿਟਾਂ, ਰੈਸਟੋਰੈਂਟ, ਹੋਟਲ ਆਦਿ ਮੁਕੰਮਲ ਬੰਦ ਰੱਖਣ ਦੀਆਂ ਹਦਾਇਤਾ ਜਾਰੀ ਕੀਤੀਆਂ ਹਨ।, ਇਨਾਂ ਹਦਾਇਤਾਂ ਦੀ ਗੜ੍ਹਸ਼ੰਕਰ ਵਿੱਖੇ ਪੂਰੀ ਤਰ੍ਹਾਂ ਪਾਲਣਾ ਕੀਤੀ ਜਾ ਰਹੀ ਹੈ।
ਗੜ੍ਹਸ਼ੰਕਰ ਵਿਖੇ ਲੌਕਡਾਊਨ ਦਾ ਮੁਕੰਮਲ ਅਸਰ
ਗੜ੍ਹਸ਼ੰਕਰ ਵਿੱਖੇ ਪੂਰੀ ਤਰ੍ਹਾਂ ਲੌਕਡਾਊਨ ਦੀ ਪਾਲਣਾ ਕੀਤੀ ਜਾ ਰਹੀ ਹੈ। ਜਰੂਰੀ ਸੇਵਾਵਾਂ ਨੂੰ ਛੱਡ ਕੇ ਹੋਰ ਸਾਰੀਆਂ ਦੁਕਾਨਾਂ ਬੰਦ ਨਜ਼ਰ ਆਈਆਂ।
ਗੜ੍ਹਸ਼ੰਕਰ ਵਿਖੇ ਲੌਕਡਾਊਨ ਦਾ ਮੁਕੰਮਲ ਅਸਰ
ਜਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਭ ਕੁਝ ਬੰਦ ਨਜ਼ਰ ਆਇਆ।ਐਸ. ਐਚ. ਓ. ਇਕਬਾਲ ਸਿੰਘ ਆਪਣੀ ਪੁਲਿਸ ਟੀਮ ਨੂੰ ਲੈਕੇ ਸ਼ਹਿਰ ਗੜ੍ਹਸ਼ੰਕਰ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ।
ਲੋਕਾਂ ਨੂੰ ਅਪੀਲ ਕੀਤੀ ਕਿ ਮੌਜੂਦਾ ਸਿਹਤ ਸੰਕਟ ਅਤੇ ਜਨਤਕ ਹਿੱਤਾਂ ਦੇ ਮੱਦੇਨਜ਼ਰ ਮਾਸਕ ਪਹਿਨਣ, ਇਕ-ਦੂਜੇ ਤੋਂ ਬਣਦੀ ਦੂਰੀ ਬਣਾ ਕੇ ਰੱਖਣ ਤੋਂ ਇਲਾਵਾ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਸਿਰ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਵਿਚ ਕਿਸੇ ਕਿਸਮ ਦੀ ਲਾਪਰਵਾਹੀ ਨਾ ਕੀਤੀ ਜਾਵੇ