ਹੁਸ਼ਿਆਰਪੁਰ : ਨੌਜਵਾਨ ਅੱਜ ਕੱਲ੍ਹ ਪੜ੍ਹਾਈਆਂ ਕਰਕੇ ਸੁਪਨਾ ਦੇਖਦੇ ਹਨ ਸੁਖਾਲੇ ਭਵਿੱਖ ਦਾ। ਪਰ ਅਜਿਹੇ ਨੌਜਵਾਨਾਂ ਦੇ ਸੁਪਨੇ ਤੋੜਦੇ ਨੇ ਕੁਝ ਧੋਖੇਬਾਜ਼ ਏਜੰਟ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਸਾਹਰੀ ਤੋਂ, ਜਿੱਥੋਂ ਦੇ ਰਹਿਣ ਵਾਲਾ ਨੌਜਵਾਨ ਵਿਦੇਸ਼ ਜਾਣ ਦੀ ਚਾਹ ਵਿਚ ਏਜੰਟਾਂ ਦੇ ਚੱਕਰ ਕੱਟਦਾ ਰਿਹਾ। ਪਰ ਏਜੰਟ ਵੱਲੋਂ ਉਸ ਨੂੰ ਬਸ ਕਿਸੇ ਨਾ ਕਿਸੇ ਸ਼ਹਿਰ ਵਿਚ ਭੇਜਿਆ ਗਿਆ ਪਰ ਉਸ ਨੂੰ ਸਹੀ ਰਾਹ ਨਾ ਪਾਇਆ। ਅਖੀਰ ਉਸ ਨੂੰ ਇਕ ਜਗ੍ਹਾ ਨੇਵੀ ਦੇ ਜਹਾਜ਼ ਰਾਹੀਂ ਉਸਨੂੰ ਈਰਾਨ ਭੇਜਿਆ ਪਰ ਕੋਈ ਤਨਖਾਹ ਨਾ ਮਿਲੀ। ਇਸ ਵਿਚਾਲੇ ਅਚਾਨਕ ਹੀ ਨੌਜਵਾਨ ਦੀ ਮੌਤ ਦੀ ਖਬਰ ਨੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ। ਪਰਿਵਾਰ ਇਸ ਵੇਲੇ ਸਦਮੇ 'ਚ ਸੀ ,ਕਿਓਂਕਿ ਏਜੇਂਟ ਵੱਲੋਂ ਉਨ੍ਹਾਂ ਨੂੰ ਕੁਝ ਨਹੀਂ ਦੱਸਿਆ ਗਿਆ, ਪਰਿਵਾਰ ਨੇ ਪੁੱਤਰ ਦੀ ਦੇਹ ਵਾਪਿਸ ਲਿਆਉਣ ਲਈ ਵੀ ਵੱਖ ਵੱਖ ਥਾਵਾਂ 'ਤੇ ਹਾੜੇ ਕੱਢੇ।
ਬਾਹਰ ਭੇਜਣ ਤੱਕ ਦੇ ਲੱਖਾਂ ਰੁਪਏ ਲਏ: ਉਥੇ ਹੀ ਪਰਿਵਾਰ ਦਾ ਹੁਣ ਦੋਸ਼ ਹੈ ਕਿ ਉਹਨਾਂ ਦੇ ਪੁੱਤਰ ਨਾਲ ਸਭ ਕੁਝ ਹੀ ਲੁੱਟ ਗਿਆ ਹੈ ਪਰ ਏਜੇਂਟ ਵੱਲੋਂ ਸਾਰ ਨਹੀਂ ਲਈ ਜਾ ਰਹੀ,ਅਸੀਂ ਪਰ ਇਸ ਦੌਰਾਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ 15 ਤੋਂ 16 ਮਹੀਨਿਆਂ ਦੀ ਤਨਖਾਹ ਤੇ ਹੋਰ ਪਾਲਸੀਆਂ ਦੀ ਰਕਮ ਏਜੰਟ ਵਲੋਂ ਨਹੀਂ ਦਿੱਤੀ ਜਾ ਰਹੀ ਹੈ। ਏਜੰਟ ਨੇ ਉੰਨਾ ਤੋਂ ਟਰੇਨਿੰਗ ਤੋਂ ਲੈਕੇ ਬਾਹਰ ਭੇਜਣ ਤੱਕ ਦੇ ਲੱਖਾਂ ਰੁਪਏ ਲਏ। ਪਰ ਉਹਨਾਂ ਨੇ ਸਾਡੇ ਪੁੱਤਰ ਦੀ ਜ਼ਿੰਦਗੀ ਬਰਬਾਦ ਹੀ ਕੀਤੀ। ਇਸ ਮਾਮਲੇ 'ਚ ਹੁਣ ਪਰਿਵਾਰ ਵੱਲੋਂ ਪੁਲਿਸ ਚੌਂਕੀਆਂ ਦੇ ਚੱਕਰ ਕੱਟ ਰਿਹਾ ਹੈ। ਪਰ ਪੁਲਿਸ ਦੀ ਕਾਰਗੁਜ਼ਾਰੀ 'ਤੇ ਪਰਿਵਾਰ ਵਲੋਂ ਅਸੰਤੁਸ਼ਟੀ ਪ੍ਰਗਟਾਈ ਜਾ ਰਹੀ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਨੌਜਵਾਨ ਸੰਦੀਪ ਕੁਮਾਰ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਇਕ ਏਜੰਟ ਰਾਹੀਂ ਸਾਲ 2019 'ਚ ਨੇਵੀ 'ਚ ਭਰਤੀ ਹੋਇਆ ਤੇ ਉਕਤ ਏਜੰਟ ਵਲੋਂ ਪਹਿਲਾਂ ਅੰਬਾਲੇ 'ਚ ਇਕ ਅਕੈਡਮੀ 'ਚ 3 ਮਹੀਨਿਆਂ ਦੀ ਟ੍ਰੇਨਿੰਗ ਕਰਵਾਈ ਗਈ ਸੀ।
ਸੰਦੀਪ ਕੁਮਾਰ ਦੀ 15 ਮਹੀਨਿਆਂ ਦੀ ਤਨਖਾਹ: ਜਿਸ ਬਦਲੇ ਉਕਤ ਏਜੰਟ ਨੇ ਉਨ੍ਹਾਂ ਪਾਸੋਂ ਡੇਢ ਲੱਖ ਰੁਪਏ ਲਏ ਸਨ ਤੇ ਫਿਰ ਮੁਬੰਈ 'ਚ ਦੁਬਾਰਾ 3 ਮਹੀਨਿਆਂ ਦੀ ਟ੍ਰੇਨਿੰਗ ਕਰਵਾਈ ਸੀ। ਜਿਸ ਬਦਲੇ ਵੀ ਉਨ੍ਹਾਂ ਵਲੋਂ 2 ਲੱਖ 70 ਹਜ਼ਾਰ ਰੁਪਏ ਦਿੱਤੇ ਗਏ ਸੀ ਤੇ ਫਿਰ ਈਰਾਨ ਭੇਜਣ ਬਦਲੇ 5 ਲੱਖ ਰੁਪਏ ਵੱਖ ਤੋਂ ਦਿੱਤ ਗਏ ਸਨ। ਉਨ੍ਹਾਂ ਦੱਸਿਆ ਕਿ ਸੰਦੀਪ ਕੁਮਾਰ ਵਲੋਂ 15 ਮਹੀਨੇ ਈਰਾਨ ਚ ਸ਼ਿੱਪ 'ਤੇ ਕੰਮ ਕੀਤਾ ਗਿਆ ਸੀ। ਇਸ ਦੌਰਾਨ ਉਸਦੀ ਉਥੇ ਹੀ ਮੌਤ ਹੋ ਗਈ ਤੇ ਬੜੀ ਜੱਦੋ ਜਹਿਦ ਕਰਕੇ ਸੰਦੀਪ ਦੀ ਮ੍ਰਿਤਕ ਦੇਹ ਘਰ ਮੰਗਵਾਈ ਗਈ ਸੀ। ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਉਕਤ ਏਜੰਟ ਵਲੋਂ ਸੰਦੀਪ ਕੁਮਾਰ ਦੀ 15 ਮਹੀਨਿਆਂ ਦੀ ਤਨਖਾਹ ਵੀ ਮਾਰ ਲਈ ਗਈ। ਇੰਨਾ ਹੀ ਨਹੀਂ ਬਾਕੀ ਬਣਦੇ ਭੱਤੇ ਵੀ ਨਹੀਂ ਦਿੱਤੇ ਜਾ ਰਹੇ ਨੇ, ਜੱਦ ਕਿ ਉਨ੍ਹਾਂ ਉਪਰ ਕਾਫੀ ਜਿ਼ਆਦਾ ਕਰਜ਼ ਚੜ੍ਹਿਆ ਹੋਇਆ ਹੈ ।