ਪੰਜਾਬ

punjab

ETV Bharat / state

ਕੌਂਸਲਰ ਨੇ ਆਪਣੀ ਤਨਖਾਹ ਨਾਲ ਲੋੜਵੰਦਾਂ ਦੀ ਕੀਤੀ ਮਦਦ - ਨਗਰ ਨਿਗਮ ਚੋਣਾਂ

ਆਮ ਆਦਮੀ ਪਾਰਟੀ ਦੇ ਕੌਂਸਲਰ ਨੇ ਵਾਅਦੇ ਅਨੁਸਾਰ ਆਪਣੇ ਤਨਖਾਹ ਲੋਕ ਭਲਾਈ ਦੇ ਕੰਮਾਂ ਵਿੱਚ ਲਗਾ ਦਿੱਤੀ ਤੇ ਲੋੜਵੰਦਾਂ ਦੀ ਮਦਦ ਕੀਤੀ।

ਕੌਂਸਲਰ ਨੇ ਆਪਣੀ ਤਨਖਾਹ ਨਾਲ ਲੋੜਵੰਦਾਂ ਦੀ ਕੀਤੀ ਮਦਦ
ਕੌਂਸਲਰ ਨੇ ਆਪਣੀ ਤਨਖਾਹ ਨਾਲ ਲੋੜਵੰਦਾਂ ਦੀ ਕੀਤੀ ਮਦਦ

By

Published : May 29, 2021, 9:30 PM IST

ਹੁਸ਼ਿਆਰਪੁਰ: ਜ਼ਿਲ੍ਹੇ ਦੇ ਵਾਰਡ ਨੰਬਰ 10 ਤੋਂ ਨਗਰ ਨਿਗਮ ਚੋਣਾਂ ’ਚ ਜਿੱਤ ਹਾਸਲ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਪਾਲ ਸਿੰਘ ਚੀਚੀ ਵੱਲੋਂ ਆਪਣੀ ਤਨਖਾਹ ’ਚੋਂ ਗ਼ਰੀਬ ਲੋਕਾਂ ਦੀ ਮਦਦ ਕੀਤੀ ਗਈ। ਇਸ ਤੋਂ ਇਲਾਵਾ ਉਹਨਾਂ ਨੇ ਇੱਕ ਲੋੜਵੰਦ ਵਿਅਕਤੀ ਨੂੰ ਦਵਾਈ ਵੀ ਲੈ ਦਿੱਤੀ।

ਕੌਂਸਲਰ ਨੇ ਆਪਣੀ ਤਨਖਾਹ ਨਾਲ ਲੋੜਵੰਦਾਂ ਦੀ ਕੀਤੀ ਮਦਦ

ਇਹ ਵੀ ਪੜੋ: ਚੱਕਰਵਾਤੀ ਤੂਫ਼ਾਨ (Cyclonic storm) ਯਾਸ ਨੇ ਮਕਾਨ ਕੀਤਾ ਢਹਿ-ਢੇਰੀ

ਜਸਪਾਲ ਸਿੰਘ ਚੇਚੀ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਦੌਰਾਨ ਉਨ੍ਹਾਂ ਵਲੋਂ ਆਪਣੇ ਵਾਰਡ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਨਗਰ ਨਿਗਮ ’ਚ ਆਉਣ ਵਾਲੀ ਤਨਖ਼ਾਹ ਨੂੰ ਆਪਣੇ ਕੋਲ ਨਹੀਂ ਰੱਖਣਗੇ ਤੇ ਲੋਕ ਭਲਾਈ ਦੇ ਕੰਮਾਂ ’ਚ ਖਰਚ ਕਰਨਗੇ ਤੇ ਆਪਣੇ ਕਹੇ ਬੋਲਾਂ ਮੁਤਾਬਕ ਹੀ ਉਹ ਆਪਣੇ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੀਆਂ ਸਰਕਾਰਾਂ ਤੋਂ ਵੀ ਇੱਕ ਵਿਅਕਤੀ ਦਾ ਮੂੰਹ ਪੂਰੀ ਤਰ੍ਹਾਂ ਭੰਗ ਹੋ ਚੁੱਕਿਆ ਹੈ ਤੇ ਲੋਕ ਹੁਣ ਆਉਣ ਵਾਲੇ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੂੰ ਵੀ ਚੱਲਦਾ ਕਰ ਦੇਣਗੇ ਅਤੇ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਜਿਸ ਤੋਂ ਬਾਅਦ ਪੰਜਾਬ ਸੂਬਾ ਤਰੱਕੀ ਦੀਆਂ ਨਵੀਂਆਂ ਪੁਲਾਂਘਾਂ ਪੁੱਟੇਗਾ।

ਇਹ ਵੀ ਪੜੋ: MISC Alert ! ਦਿੱਲੀ 'ਚ ਕੋਰੋਨਾ ਤੋਂ ਬਾਅਦ ਬੱਚਿਆਂ ਵਿਚਾਲੇ ਫੈਲੀ ਖ਼ਤਰਨਾਕ ਬਿਮਾਰੀ, 100 ਵੱਧ ਮਾਮਲੇ

ABOUT THE AUTHOR

...view details