ਹੁਸ਼ਿਆਰਪੁਰ: ਗਗਰੇਟ ਅਤੇ ਚਿੰਤਪੁਰਨੀ ਜਾਣ ਵਾਲੇ ਹਾਈਵੇ ਦੀ ਬਦ ਤੋਂ ਬਦਤਰ ਹੋ ਚੁੱਕੀ ਹੈ। ਜਿਸ ਕਰਕੇ ਰਾਹਗੀਰ ਤੇ ਸਥਾਨਕ ਲੋਕ ਪ੍ਰੇਸ਼ਾਨ ਹੋ ਰਹੇ ਹਨ। ਇਸ ਹਾਈਵੇ ‘ਤੇ ਸਥਿਤ ਪਿੰਡ ਆਦਮਵਾਲ ਦੇ ਲੋਕਾਂ ਨੇ ਮਹਿਕਮੇ ਵੱਲੋਂ ਪਹਿਲਾਂ ਦੀ ਤਰ੍ਹਾਂ ਹੀ ਅੱਜ ਇੱਕ ਵਾਰੀ ਫੇਰ ਸੜਕ ‘ਤੇ ਖਿਲਾਰੇ ਜਾ ਰਹੇ ਮਿੱਟੀ ਕੰਕਰੀਟ ਦਾ ਡਟ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਮੌਕੇ ‘ਤੇ ਪਹੁੰਚੇ ਪਿੰਡ ਦੇ ਕੁਝ ਮੋਹਤਬਰਾਂ ਨੂੰ ਪ੍ਰਸ਼ਾਸਨ ਵੱਲੋਂ ਸੜਕ ਲਈ ਚੰਗੇ ਸਮਾਨ ਵਰਤੇ ਜਾਣ ਦਾ ਭਰੋਸਾ ਦਿੱਤਾ ਗਿਆ ਹੈ।
ਉਨ੍ਹਾਂ ਨੇ ਕਿਹਾ, ਕਿ ਕੱਲ੍ਹ ਨੂੰ ਇਸ ਸੜਕ ਨੂੰ ਸਹੀ ਢੰਗ ਨਾਲ ਬਣਾ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਲੋਕ ਸ਼ਾਂਤ ਹੋ ਗਏ। ਪਰ ਮੌਕੇ ‘ਤੇ ਮੌਜੂਦ ਕੁਝ ਪਿੰਡ ਵਾਸੀ ਅਤੇ ਦੁਕਾਨਦਾਰ ਵਿੱਚ ਰੋਸ ਦੇਖਣ ਨੂੰ ਮਿਲਿਆ।
ਪਿੰਡ ਵਾਸੀਆ ਦਾ ਕਹਿਣਾ ਹੈ, ਕਿ ਜੇਕਰ ਇਸ ਸੜਕ ਨੂੰ ਸਹੀ ਤਰੀਕੇ ਨਾਲ ਨਹੀਂ ਬਣਾਇਆ ਜਾਂਦਾ, ਤਾਂ ਆਉਣ ਵਾਲੇ ਕੁਝ ਦਿਨਾਂ ਵਿੱਚ ਉਹ ਇਸ ਦੇ ਖ਼ਿਲਾਫ਼ ਸੰਘਰਸ਼ ਵਿੱਢਣਗੇ। ਦੁਕਾਨਦਾਰਾਂ ਦਾ ਕਹਿਣਾ ਹੈ, ਕਿ ਸੜਕ ਦੀ ਹਾਲਤ ਠੀਕ ਨਾ ਹੋਣ ਕਰਕੇ ਇੱਥੋਂ ਲੱਗਣ ਵਾਲੀਆ ਗੱਡੀਆਂ ਦੇ ਟਾਇਰਾਂ ਨਾਲ ਦੁਕਾਨਾਂ ਅੰਦਰ ਪੱਥਰ ਆਉਦੇ ਹਨ। ਜਿਸ ਕਰਕੇ ਦੁਕਾਨਾਂ ਦੇ ਸ਼ੀਸ਼ੇ ਕਈ ਵਾਰ ਟੁੱਟੇ ਚੁੱਕੇ ਹਨ।
ਦੱਸਣਯੋਗ ਹੈ, ਕਿ ਮਹਿਕਮੇ ਵੱਲੋਂ ਵਾਰ-ਵਾਰ ਇਸ ਹਾਈਵੇ ‘ਤੇ ਮਿੱਟੀ ਅਤੇ ਮਲਬਾ ਖਿਲਾਰ ਦਿੱਤਾ ਜਾਂਦਾ ਹੈ। ਜਿਸ ਤੋਂ ਬਾਅਦ ਇੱਥੇ ਹਰ ਵੇਲੇ ਧੂੜ ਮਿੱਟੀ ਉੱਡ ਦੀ ਰਹਿੰਦੀ ਹੈ। ਜਿਸ ਕਰਕੇ ਜਿੱਥੇ ਲੋਕਾਂ ਦੇ ਘਰਾਂ ਵਿੱਚ ਗੰਦ ਪੈਦਾ ਹੈ, ਉੱਥੇ ਹੀ ਨੇੜਲੇ ਲੋਕਾਂ ਦੀ ਸਿਹਤ ਨੂੰ ਵੀ ਖ਼ਰਾਬ ਕਰ ਰਹੀ ਹੈ।
ਇਹ ਵੀ ਪੜ੍ਹੋ:ਨਿਹੰਗ ਨੇ ਚੱਲਦੀ ਕਾਰ ਦੇ ਗੰਢਾਸਾ ਮਾਰ ਭੰਨ੍ਹਿਆ ਸ਼ੀਸ਼ਾ