ਗੜ੍ਹਸ਼ੰਕਰ: ਜਿੱਥੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸੜਕੀ ਨੈੱਟਵਰਕ ਦੇ ਵਿਸਥਾਰ ਦੇ ਲਈ ਵੱਡੇ ਵੱਡੇ ਦਾਅਵੇ ਕਰ ਰਹੀ ਹੈ, ਉੱਥੇ ਜ਼ਮੀਨੀ ਹਕੀਕਤ ਇਸ ਤੋਂ ਕੋਹਾਂ ਦੂਰ ਹੈ, ਗੜ੍ਹਸ਼ੰਕਰ ਬਲਾਕ ਮਾਹਿਲਪੁਰ ਵਿਖੇ ਮਾਹਿਲਪੁਰ ਤੋਂ ਫ਼ਗਵਾੜਾ ਨੂੰ ਜਾਣ ਵਾਲੀ ਮੁੱਖ ਹਾਈਵੇ ਦੀ ਹਾਲਤ ਖਸਤਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇੱਥੇ ਹਰ ਰੋਜ਼ ਹਜ਼ਾਰਾਂ ਦੇ ਹਿਸਾਬ ਨਾਲ ਵਹੀਕਲ ਗੁਜ਼ਰਦੇ ਹਨ। ਜਿਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਸੜਕ ਦੇਖ ਇੰਝ ਜਾਪ ਹੁੰਦਾ ਹੈ, ਜਿਵੇਂ ਮੁੱਖ ਹਾਈਵੇ ਦੀ ਸੜਕ ਨਹੀਂ ਸਗੋਂ ਕੋਈ ਕੱਚਾ ਰਸਤਾ ਹੋਵੇ। ਇਸ ਸੜਕ ਦੇ ਵਿੱਚ ਪਏ ਟੋਇਆਂ ਵਿੱਚ ਲੋਕਾਂ ਨੇ ਆਪ ਇੱਟਾਂ ਰੋੜੇ ਪਾਏ ਹਨ।
ਗੜ੍ਹਸ਼ੰਕਰ ਦੇ ਮਾਹਿਲਪੁਰ ਤੋਂ ਫਗਵਾੜਾ ਵਾਲੀ ਸੜਕ ਦੀ ਹਾਲਤ ਖ਼ਸਤਾ - ਠੀਕ ਕਰਵਾਉਣ ਦੀ ਮੰਗ
ਕਾਂਗਰਸ ਸਰਕਾਰ ਸੜਕੀ ਨੈੱਟਵਰਕ ਦੇ ਵਿਸਥਾਰ ਦੇ ਲਈ ਵੱਡੇ ਵੱਡੇ ਦਾਅਵੇ ਕਰ ਰਹੀ ਹੈ, ਪਰ ਗੜ੍ਹਸ਼ੰਕਰ ਦੇ ਬਲਾਕ ਮਾਹਿਲਪੁਰ ਤੋਂ ਫਗਵਾੜਾ ਨੂੰ ਜਾਣ ਵਾਲੀ ਸੜਕ ਦੀ ਹਾਲਤ ਖ਼ਸਤਾ ਹੈ
ਗੜ੍ਹਸ਼ੰਕਰ ਦੇ ਮਾਹਿਲਪੁਰ ਤੋਂ ਫਗਵਾੜਾ ਵਾਲੀ ਸੜਕ ਦੀ ਹਾਲਤ ਖ਼ਸਤਾ
ਉੱਥੇ ਇਸ ਦਾ ਜਾਇਜ਼ਾ ਲੈਣ ਲਈ ਡਾ ਹਰਮਿੰਦਰ ਸਿੰਘ ਬਖ਼ਸ਼ੀ ਜੁਆਇੰਟ ਸੈਕਟਰੀ ਆਮ ਆਦਮੀ ਪਾਰਟੀ ਨੇ ਇਸ ਸੜਕ ਦਾ ਦੌਰਾ ਕੀਤਾ, ਅਤੇ ਉਨ੍ਹਾਂ ਕਿਹਾ, ਕਿ ਲਗਪਗ ਪਿਛਲੇ ਦੱਸ ਸਾਲ ਤੋਂ ਇਸ ਸੜਕ ਦੀ ਸਾਰ ਨਹੀਂ ਲਈ, ਇਸ ਮੌਕੇ ਡਾ ਹਰਮਿੰਦਰ ਸਿੰਘ ਬਖ਼ਸ਼ੀ ਜੁਆਇੰਟ ਸੈਕਟਰੀ ਆਮ ਆਦਮੀ ਪਾਰਟੀ ਪੰਜਾਬ ਨੇ ਸਰਕਾਰ ਤੋਂ ਸੜਕ ਨੂੰ ਜਲਦ ਠੀਕ ਕਰਵਾਉਣ ਦੀ ਮੰਗ ਕੀਤੀ।
ਇਹ ਵੀ ਪੜ੍ਹੋ:-ਬਰਨਾਲਾ ‘ਚ ਦਿਲ-ਦਹਿਲਾਅ ਦੇਣ ਵਾਲਾ ਸੜਕ ਹਾਦਸਾ, ਚਾਚੇ-ਭਤੀਜੇ ਦੀ ਮੌਤ