ਹੁੁਸ਼ਿਆਰਪੁਰ: ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ਨੂੰ ਜੋੜਨ ਵਾਲੀ ਆਦਮਪੁਰ ਤੋਂ ਗੜ੍ਹਸ਼ੰਕਰ ਨੂੰ ਜਾਣ ਵਾਲੀ ਬਿਸਤ ਦੁਆਬ ਨਹਿਰ ਦੇ ਨਾਲ ਬਣੀ ਸੜਕ ਦੀ ਹਾਲਤ ਪਿਛਲੇ ਕਾਫੀ ਸਮੇਂ ਤੋਂ ਖਸਤਾ ਬਣੀ ਹੋਈ ਹੈ ਜਿਸ ਕਾਰਨ ਇੱਥੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਸੜਕ ਦਾ ਜਾਇਜ਼ਾ ਲਿਆ ਤਾਂ ਦੇਖਿਆ ਕਿ ਸੜਕ ਉੱਪਰ ਥਾਂ ਥਾਂ ‘ਤੇ ਡੂੰਘੇ ਟੋਏ ਪਏ ਹੋਏ ਹਨ ਜੋ ਕਿਸੇ ਵੀ ਹਾਦਸੇ ਦਾ ਕਾਰਨ ਬਣ ਸਕਦੇ ਹਨ। ਥੋੜੀ ਜਿਹੀ ਬਰਸਾਤ ਹੋਣ ‘ਤੇ ਸੜਕ ਉੱਪਰ ਪਏ ਟੋਇਆ ‘ਚ ਪਾਣੀ ਭਰ ਜਾਂਦਾ ਹੈ ਜਿਸ ਕਰਕੇ ਇੱਥੋ ਲੰਘਣਾ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ।
ਬਿਸਤ ਦੁਆਬ ਨਹਿਰ ਦੇ ਨਾਲ ਬਣੀ ਸੜਕ ਦੀ ਹਾਲਤ ਬੇਹੱਦ ਖਸਤਾ
ਬਿਸਤ ਦੁਆਬ ਨਹਿਰ ਦੇ ਨਾਲ ਬਣੀ ਸੜਕ ਦੀ ਹਾਲਤ ਪਿਛਲੇ ਕਾਫੀ ਸਮੇਂ ਤੋਂ ਖਸਤਾ ਬਣੀ ਹੋਈ ਹੈ ਜਿਸ ਕਾਰਨ ਇੱਥੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਸਬੰਧੀ ਸੜਕ ਤੋਂ ਲੰਘਣ ਵਾਲਿਆ ਨੇ ਦੱਸਿਆ ਕਿ ਆਦਮਪੁਰ ਤੋਂ ਗੜ੍ਹਸ਼ੰਕਰ ਨੂੰ ਜਾਣ ਵਾਲੀ ਇਸ ਸੜਕ ਨੂੰ ਬਣੇ 12 ਸਾਲ ਹੋ ਚੁੱਕੇ ਹਨ ਪਰ ਹੁਣ ਸੜਕ ਦੀ ਹਾਲਤ ਬਹੁਤ ਹੀ ਖਸਤਾ ਹੋ ਚੁੱਕੀ ਹੈ। ਜਿਸ ਕਾਰਨ ਸੜਕ ਉੱਪਰ ਕਈ ਹਾਦਸੇ ਵਾਪਰ ਚੁੱਕੇ ਹਨ।ਉਨ੍ਹਾਂ ਦੱਸਿਆ ਕਿ ਆਦਮਪੁਰ ਤੋਂ ਚੰਡੀਗੜ੍ਹ ਜਾਣ ਵਾਸਤੇ ਇੱਕ ਬੱਸ ਇਸ ਸੜਕ ਰਾਹੀ ਜਾਂਦੀ ਹੁੰਦੀ ਸੀ ਜਿਸ ਰਾਹੀਂ ਚੰਡੀਗੜ੍ਹ ਜਾਣਾ ਉਨ੍ਹਾਂ ਲਈ ਕਾਫੀ ਆਸਾਨ ਹੁੰਦਾ ਸੀ ਪਰੰਤੂ ਸੜਕ ਟੁੱਟਣ ਕਾਰਨ ਬੱਸ ਵੀ ਆਉਣੀ ਬੰਦ ਹੋ ਗਈ ਹੈ।ਸੜਕ ਤੋਂ ਲੰਘਣ ਵਾਲੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸੜਕ ਟੁੱਟੀ ਹੋਣ ਕਾਰਨ ਉਹ ਨਹਿਰ ਦੇ ਦੂਸਰੇ ਪਾਸੇ ਕੱਚੇ ਰਸਤਿਓ ਜਾਂਦੇ ਹਨ ਤੇ ਟੁੱਟੀ ਸੜਕ ਨਾਲੋ ਕੱਚਾ ਰਸਤਾ ਹੀ ਚੰਗਾ ਹੈ। ਉਸ ਨੇ ਸਰਕਾਰ ਤੋਂ ਮੰਗ ਕੀਤੀ ਕਿ ਸੜਕ ਨੂੰ ਜਲਦ ਤੋਂ ਜਲਦ ਵਧੀਆ ਮਟੀਰੀਅਲ ਪਾ ਕੇ ਬਣਾਇਆ ਜਾਵੇ।
ਇਹ ਵੀ ਪੜ੍ਹੋ :-CORONA NEWS:ਵੈਕਸੀਨ ਤੇ ਫਤਿਹ ਕਿੱਟ ਘੁਟਾਲਾ ਮਾਮਲੇ 'ਚ ਕੈਪਟਨ ਦਾ ਵਿਰੋਧੀਆਂ ‘ਤੇ ਪਲਟਵਾਰ