ਹੁਸ਼ਿਆਰਪੁਰ: ਕੋਰੋਨਾ ਮਹਾਂਮਾਰੀ ਨੇ ਪੂਰੇ ਸੰਸਾਰ ਨੂੰ ਹਿਲਾ ਕੇ ਰੱਖ ਦਿੱਤਾ ਸੀ ਤੇ ਲੋਕ ਘਰਾਂ ’ਚ ਕੈਦ ਹੋ ਗਏ ਸਨ। ਬੇਸ਼ੱਕ ਭਾਰਤ ਨੇ ਇਸ ਦੀ ਦਵਾਈ ਲੱਭ ਲਈ ਹੈ ਪਰ ਅਜੇ ਵੀ ਕੋਰੋਨਾ ਤੋਂ ਬਚਾਅ ਕਰਨ ਲਈ ਸਾਵਧਾਨੀਆਂ ਬਹੁਤ ਜ਼ਰੂਰੀ ਹਨ। ਪਰ ਇਥੇ ਸਿੱਖਿਆ ਵਿਭਾਗ ਦੀਆਂ ਵੱਡੀਆਂ ਲਾਹਪਰਵਾਹੀਆਂ ਸਾਹਮਣੇ ਆ ਰਹੀਆਂ ਹਨ, ਜੀ ਹਾਂ ਜਦੋਂ ਸਾਡੇ ਸਹਿਯੋਗੀ ਨੇ ਹੁਸ਼ਿਆਰਪੁਰ ਦੇ ਮਹੁੱਲਾ ਫਤਹਿਗੜ੍ਹ ’ਚ ਸਥਿਤ ਸਕੂਲ ਦਾ ਰਿਐਲਟੀ ਚੈੱਕ ਕੀਤਾ ਤਾਂ ਇਥੇ ਸਕੂਲ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ।
ਖ਼ਤਰੇ ’ਚ ਹਨ ਇਸ ਸਕੂਲ ਦੇ ਬੱਚੇ ! - school
ਕੋਰੋਨਾ ਮਹਾਂਮਾਰੀ ਨੇ ਪੂਰੇ ਸੰਸਾਰ ਨੂੰ ਹਿਲਾ ਕੇ ਰੱਖ ਦਿੱਤਾ ਸੀ ਤੇ ਲੋਕ ਘਰਾਂ ’ਚ ਕੈਦ ਹੋ ਗਏ ਸਨ। ਬੇਸ਼ੱਕ ਭਾਰਤ ਨੇ ਇਸ ਦੀ ਦਵਾਈ ਲੱਭ ਲਈ ਹੈ ਪਰ ਅਜੇ ਵੀ ਕੋਰੋਨਾ ਤੋਂ ਬਚਾਅ ਕਰਨ ਲਈ ਸਾਵਧਾਨੀਆਂ ਬਹੁਤ ਜ਼ਰੂਰੀ ਹਨ। ਪਰ ਇਥੇ ਸਿੱਖਿਆ ਵਿਭਾਗ ਦੀਆਂ ਵੱਡੀਆਂ ਲਾਹਪਰਵਾਹੀਆਂ ਸਾਹਮਣੇ ਆ ਰਹੀਆਂ ਹਨ, ਜੀ ਹਾਂ ਜਦੋਂ ਸਾਡੇ ਸਹਿਯੋਗੀ ਨੇ ਹੁਸ਼ਿਆਰਪੁਰ ਦੇ ਮਹੁੱਲਾ ਫਤਹਿਗੜ੍ਹ ’ਚ ਸਥਿਤ ਸਕੂਲ ਦਾ ਰਿਐਲਟੀ ਚੈੱਕ ਕੀਤਾ ਤਾਂ ਇਥੇ ਸਕੂਲ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ।
ਤਸਵੀਰ
ਸਮਾਜਿਕ ਦੂਰੀ ਦੀ ਨਹੀਂ ਹੋ ਰਹੀ ਪਾਲਣਾ !
ਸਰਕਾਰੀ ਸਕੂਲ ’ਚ ਨਾ ਤਾਂ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਜਾ ਰਹੀ ਸੀ ਤੇ ਨਾ ਹੀ ਬੱਚਿਆਂ ਨੇ ਮਾਸਕ ਪਾਏ ਹੋਏ ਸਨ। ਇਥੋ ਤੱਕ ਕੀ ਸਕੂਲ ਦੇ ਐਂਟਰੀ ਗੇਟ ’ਤੇ ਨਾ ਹੀ ਕੋਈ ਅਧਿਆਪਕ ਖੜਾ ਸੀ ਨਾ ਹੀ ਬੱਚਿਆਂ ਨੂੰ ਸੈਨੀਟਾਈਜ਼ ਕਰ ਐਂਟਰੀ ਦਿੱਤੀ ਜਾ ਰਹੀ ਸੀ, ਬੱਚੇ ਆਪਣੀ ਮਰਜ਼ੀ ਨਾ ਆ ਜਾ ਰਹੇ ਸਨ। ਹੈਰਾਨੀ ਗੱਲ ਤਾਂ ਉਦੋੰ ਹੋਈ ਜਦੋਂ ਸਕੂਲ ਦੇ ਪ੍ਰਿੰਸੀਪਲ ਤੋਂ ਇਸ ਬਾਬਤ ਗੱਲ ਕਰਨੀ ਚਾਹੀ ਤਾਂ ਉਹ ਨੇ ਕੈਮਰੇ ਸਾਹਮਣੇ ਆਉਣ ਤੋਂ ਮਨਾ ਕਰ ਦਿੱਤਾ।