ਹੁਸ਼ਿਆਰਪੁਰ: ਹਲਕਾ ਮੁਕੇਰੀਆਂ ਦੇ ਪਿੰਡ ਜ਼ਾਹਲ ਪੁਰ ਵਿੱਚ ਬੀਤੇ ਕੱਲ ਨਜ਼ਾਇਜ ਮਾਈਨਿੰਗ ਨਾਲ ਵਿਆਸ ਦਰਿਆ ਵਿੱਚ ਪਏ ਟੋਏ ਵਿੱਚ ਲਾਪਤਾ ਹੋਏ ਸੁਸ਼ੀਲ ਕੁਮਾਰ ਸੋਨੂੰ ਦੀ ਮ੍ਰਿਤਕ ਦੇਹ ਮਿਲ ਚੁੱਕੀ ਹੈ।
ਜਾਣਕਾਰੀ ਮੁਤਾਬਿਕ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਪਿੰਡ ਜ਼ਾਹਲ ਪੁਰ ਵਿਚ ਨਾਜ਼ਾਇਜ ਮਾਈਨਿੰਗ ਦੇ ਚੱਲਦੇ ਗਈ ਪਿੰਡ ਦਾ ਇਕ ਵਿਅਕਤੀ ਸੁਦੇਸ਼ ਕੁਮਾਰ ਸੋਨੂੰ ਦਰਿਆ ਵਿਚ ਲਾਪਤਾ ਹੋ ਗਿਆ ਸੀ, ਜਿਸ ਦਾ ਨਾਮ ਸੁਸ਼ੀਲ ਕੁਮਾਰ ਸੋਨੂੰ ਸੀ।
ਪਰਿਵਾਰਕ ਮੈਂਬਰਾਂ ਨੂੰ ਜਿਸ ਦੀ ਮਿਲ ਚੁੱਕੀ ਹੈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਸਮਥਕਾਂ ਵੱਲੋਂ ਨਿਪੱਖ ਕਰਵਾਈ ਨਾ ਹੋਣ ਦੇ ਵਿਰੋਧ ਵਿਚ ਥਾਣਾ ਮੁਕੇਰੀਆਂ ਦੇ ਬਾਹਰ ਧਰਨਾ ਲੱਗਾਇਆ ਗਿਆ।
ਪਰਿਵਾਰਕ ਮੈਂਬਰਾ ਦਾ ਆਰੋਪ ਲਗਾਏ ਹਨ ਕੀ ਜਦੋਂ ਸੁਸ਼ੀਲ ਕੁਮਾਰ ਸੋਨੂੰ ਮਸ਼ੀਨਾਂ ਨਾਲ ਹੋ ਰਹੀ ਨਾਜਾਇਜ ਮਾਈਨਿੰਗ ਰੋਕਣ ਗਿਆ ਤਾਂ ਉਸ ਨੂੰ ਥੱਕਾ ਮਾਰ ਕੇ ਡੂੰਗੇ ਥਾਂ ਸੁੱਟ ਦਿੱਤਾ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਜਿਸ ਬਾਰੇ ਪੁਲਿਸ ਕਤਲ ਦਾ ਪਰਚਾ ਨਾ ਦੇ ਕੇ ਹਾਦਸੇ ਦਾ ਮਾਮਲਾ ਦਰਜ ਕਰ ਰਹੀ ਹੈ। ਜਿਸ ਖਿਲਾਫ਼ ਧਰਨਾ ਲਾ ਕੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਿਕ ਮੁਕੇਰੀਆਂ ਦੇ ਪਿੰਡ ਜ਼ਾਹਦ ਪੁਰ ਤਗੜਾ ਦੇ ਰਹਿਣ ਵਾਲਾ ਸੁਦੇਸ਼ ਕੁਮਾਰ ਜਿਸ ਦੇ ਖੇਤ ਬਿਆਸ ਦਰਿਆ ਦੇ ਨਾਲ ਲੱਗਦੇ ਹਨ ਆਪਣੇ ਖੇਤਾਂ ਵਿਚ ਪੱਠੇ ਵੱਢਣ ਗਿਆ ਸੀ। ਜਿਸ ਦੌਰਾਨ ਨਾਜ਼ਾਇਜ ਮਾਈਨਿੰਗ ਲਈ ਲੱਗੀਆਂ ਪੋਗ ਲੇਨ ਮਸ਼ੀਨਾਂ ਨਾਲ ਪੁੱਟੇ ਡੂੰਗੇ ਖੱਡਿਆਂ ਵਿੱਚ ਫਸ ਗਿਆ ਸੀ। ਜਿਸ ਤੋਂ ਬਾਅਦ ਗੋਤਾਂ ਖੋਰਾ ਵੱਲੋਂ ਸੁਦੇਸ਼ ਕੁਮਾਰ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ:ਨਾਜ਼ਾਇਜ ਮਾਈਨਿੰਗ ਦੌਰਾਨ ਪੁੱਟੇ ਟੋਏ 'ਚ ਇੱਕ ਵਿਅਕਤੀ ਹੋਇਆ ਲਾਪਤਾ