ਹੁਸ਼ਿਆਰਪੁਰ: ਪਿੰਡ ਕੁਕਵਾਲ ਮਾਜਰੀ ਦਾ ਨੌਜਵਾਨ ਸ਼ਿਵ ਕੁਮਾਰ ਨੌਕਰੀ ਕਰਨ ਦੁਬਈ ਗਿਆ ਸੀ ਪਰ ਦਿਮਾਗੀ ਪਰੇਸ਼ਾਨੀ ਦੇ ਚੱਲਦਿਆਂ 15 ਮਾਰਚ ਨੂੰ ਉਸ ਦੀ ਮੌਤ ਹੋ ਗਈ। ਬੁੱਧਵਾਰ ਨੂੰ ਸ਼ਿਵ ਕੁਮਾਰ ਦੀ ਲਾਸ਼ ਭਾਰਤ ਲਿਆਂਦੀ ਗਈ।
ਸੁਪਨੇ ਪੂਰੇ ਕਰਨ ਗਏ ਨੌਜਵਾਨ ਦੀ ਪਰਤੀ ਲਾਸ਼ - crime
ਦੁਬਈ 'ਚ ਆਪਣੇ ਸੁਪਨੇ ਪੂਰੇ ਕਰਨ ਗਏ ਨੌਜਵਾਨ ਸ਼ਿਵ ਕੁਮਾਰ ਦੀ ਲਾਸ਼ ਵਤਨ ਪਰਤੀ ਹੈ। ਸ਼ਿਵ ਕੁਮਾਰ ਦੀ 15 ਮਾਰਚ ਨੂੰ ਦੁਬਈ 'ਚ ਮੌਤ ਹੋਈ ਸੀ।
ਸੁਪਨੇ ਪੂਰੇ ਕਰਨ ਗਏ ਨੌਜਵਾਨ ਦੀ ਪਰਤੀ ਲਾਸ਼
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਉਪਰਾਲਾ ਸਦਕਾ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਅੰਮ੍ਰਿਤਸਰ ਵਿਖੇ ਸ਼ਿਵ ਕੁਮਾਰ ਦੀ ਲਾਸ਼ ਪਹੁੰਚੀ। ਇਹ ਟਰੱਸਟ ਹੁਣ ਤੱਕ 100 ਤੋ ਵੱਧ ਮ੍ਰਿਤਕ ਦੇਹਾਂ ਨੂੰ ਵਿਦੇਸ਼ਾਂ ਤੋਂ ਭਾਰਤ ਲਿਆ ਚੁੱਕੀ ਹੈ।