ਹੁਸ਼ਿਆਰਪੁਰ:ਬੀਤੀ ਰਾਤ ਪੁਲਿਸ ਨੂੰ ਫਰਾਰ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਦੇ ਹੁਸ਼ਿਆਰਪੁਰ ਵਿੱਚ ਹੋਣ ਸਬੰਧੀ ਗੁਪਤ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਜ਼ਿਲ੍ਹੇ ਦੇ ਪਿੰਡ ਮਨਰਾਇਆਂ ਵਿੱਚ ਤਲਾਸ਼ੀ ਅਭਿਆਨ ਚਲਾਇਆ। ਇਸ ਤੋਂ ਬਾਅਦ ਪੁਲਿਸ ਨੂੰ ਇੱਕ ਸ਼ੱਕੀ ਇਨੋਵਾ ਕਾਰ ਵੀ ਮਿਲੀ ਜਿਸ ਨੂੰ ਕੁੱਝ ਨੌਜਵਾਨ ਪਿੰਡ ਮਨਰਾਇਆਂ ਕੋਲ ਖੜ੍ਹੀ ਕਰਕੇ ਫਰਾਰ ਹੋ ਗਏ। ਪੁਲਿਸ ਦਾ ਕਹਿਣਾ ਹੈ ਕਿ ਇਸ ਕਾਰ ਦਾ ਨੰਬਰ ਫਰਜ਼ੀ ਹੈ ਕਿਉਂਕਿ ਇਸ ਦੇ ਨੰਬਰ ਦੀ ਆਨਲਾਈਨ ਰਜਿਸਟ੍ਰੇਸ਼ਨ ਨਹੀਂ ਹੈ।ਦੱਸ ਦਈਏ ਇਸ ਤੋਂ ਪਹਿਲਾਂਮੰਗਲਵਾਰ ਦੇਰ ਰਾਤ ਵੱਡੀ ਕਾਰਵਾਈ ਕਰਦੇ ਹੋਏ ਹੁਸ਼ਿਆਰਪੁਰ ਦੇ ਪਿੰਡ ਮਨਰਾਇਆਂ ਨੂੰ ਪੰਜਾਬ ਪੁਲਿਸ ਦੇ 700 ਤੋਂ ਵੱਧ ਜਵਾਨਾਂ ਨੇ ਘੇਰ ਲਿਆ ਅਤੇ ਹਰ ਪਾਸੇ ਬੈਰੀਕੇਡ ਲਗਾ ਦਿੱਤੇ। ਕਾਊਂਟਰ ਇੰਟੈਲੀਜੈਂਸ ਮੁਤਾਬਿਕ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਦੇ ਇਨੋਵਾ ਕਾਰ ਵਿੱਚ ਹੋਣ ਦਾ ਸ਼ੱਕ ਸੀ।
ਇਹ ਵੀ ਪੜੋ:Daily Hukamnama: ੧੬ ਚੇਤ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ
ਪੁਲਿਸ ਨੇ ਪੂਰੀ ਪਿੰਡ ਦੀ ਲਈ ਤਲਾਸ਼ੀ:ਜਾਣਕਾਰੀ ਮੁਤਾਬਿਕ ਹੁਸ਼ਿਆਰਪੁਰ ਦੇ ਫਗਵਾੜਾ ਰੋਡ 'ਤੇ ਜਦੋਂ ਫਗਵਾੜਾ ਤੋਂ ਆ ਰਹੀ ਚਿੱਟੇ ਰੰਗ ਦੀ ਇਨੋਵਾ ਗੱਡੀ ਨੂੰ ਨਾਕੇਬੰਦੀ ਦੌਰਾਨ ਜਦੋਂ ਪੁਲਿਸ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਗੱਡੀ 'ਚ ਸਵਾਰ ਵਿਅਕਤੀ ਬਾਈਪਾਸ ਨੇੜੇ ਪਿੰਡ ਮਨਰਾਇਆਂ ਵੱਲ ਮੁੜ ਗਏ। ਇਸ ਦੌਰਾਨ ਪੁਲਿਸ ਨੇ ਸ਼ੱਕ ਦੇ ਅਧਾਰ ਉੱਤੇ ਫਗਵਾੜਾ ਤੋਂ ਹੁਸ਼ਿਆਰਪੁਰ ਤੱਕ ਪੁਲਿਸ ਨੇ ਕਾਰ ਦਾ ਪਿੱਛਾ ਕੀਤਾ। ਇਸ ਤੋਂ ਬਾਅਦ ਕਾਰ 'ਚ ਸਵਾਰ ਚਾਰ ਵਿਅਕਤੀ ਪਿੰਡ ਮਨਰਾਇਆਂ ਦੇ ਇੱਕ ਗੁਰਦੁਆਰਾ ਸਾਹਿਬ ਨੇੜੇ ਪਹੁੰਚੇ ਅਤੇ ਉਥੇ ਹੀ ਗੱਡੀ ਛੱਡ ਕੇ ਫਰਾਰ ਹੋ ਗਏ। ਜਿਸ ਤੋਂ ਬਾਅਦ ਪੁਲਿਸ ਨੇ ਪਿੰਡ 'ਚ ਤਲਾਸ਼ੀ ਮੁਹਿੰਮ ਚਲਾਈ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਵੀ ਮੌਕੇ ਉੱਤੇ ਪਹੁੰਚ ਗਏ ਅਤੇ ਕਿਸੇ ਨੂੰ ਵੀ ਪਿੰਡ ਵੱਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਰਾਤ ਇੱਕ ਵਜੇ ਤੱਕ ਪੁਲਿਸ ਪਿੰਡ ਦੇ ਹਰ ਘਰ ਦੀ ਤਲਾਸ਼ੀ ਲਈ ਗਈ।
ਪੁਲਿਸ ਨੇ ਇਨੋਵਾ ਕਾਰ ਕੀਤੀ ਬਰਾਮਦ: ਪੁਲਿਸ ਨੇ ਕਾਰਵਾਈ ਕਰਦੇ ਹੋਏ ਰਾਤ 12 ਵਜੇ ਤੋਂ ਬਾਅਦ ਜਹਾਨ ਖੇਲ ਅਕੈਡਮੀ ਤੋਂ 200 ਹੋਰ ਜਵਾਨਾਂ ਨੂੰ ਬੁਲਾਇਆ ਗਿਆ ਸੀ। ਉੱਥੇ ਹੀ ਪੁਲਿਸ ਨੇ ਸ਼ੱਕੀ ਇਨੋਵਾ ਕਾਰ ਬਰਾਮਦ ਕਰ ਲਈ ਹੈ। ਪਿੰਡ ਮਨਰਾਇਆਂ ਦੇ ਸਰਪੰਚ ਜਸਵਿੰਦਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਬਾਬਾ ਭਾਈ ਚੰਚਲ ਜੀ ਦੇ ਕੋਲ 3 ਨੌਜਵਾਨ ਦਿਖਾਈ ਦਿੱਤੇ ਸਨ, ਜਿਸ ਕਾਰਨ ਰੌਲਾ ਪੈ ਗਿਆ ਤੇ ਪੂਰੀ ਪਿੰਡ ਨੂੰ ਪੁਲਿਸ ਨੇ ਘੇਰ ਲਿਆ। ਉਹਨਾਂ ਨੇ ਦੱਸਿਆ ਕਿ ਪੁਲਿਸ ਨੇ ਗੁਰਦੁਆਰਾ ਸਾਹਿਬ ਦੇ ਨੇੜਿਓਂ ਇੱਕ ਇਨੋਵਾ ਕਾਰ ਬਰਾਮਦ ਕੀਤੀ ਹੈ, ਜਿਸ ਵਿੱਚ ਸਵਾਰ ਵਿਅਕਤੀ ਭੱਜਣ ਵਿੱਚ ਕਾਮਯਾਬ ਹੋ ਗਏ ਹਨ। ਹੁਸ਼ਿਆਰਪੁਰ ਪੁਲਿਸ ਵੱਲੋਂ ਅਮਨ-ਕਾਨੂੰਨ ਬਣਾਈ ਰੱਖਣ ਲਈ ਸੰਵੇਦਨਸ਼ੀਲ ਥਾਵਾਂ 'ਤੇ ਦੇਰ ਰਾਤ ਨਾਕਾਬੰਦੀ ਕਰ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ। ਉਥੇ ਹੀ ਸੂਤਰਾਂ ਅਨੁਸਾਰ ਪੁਲਿਸ ਨੇ ਕਾਰਵਾਈ ਕਰਦੇ ਹੋਏ ਫਗਵਾੜਾ ਤੋਂ 2 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ।
ਇਹ ਵੀ ਪੜੋ:Jathedar-Sukhbir Tweet Reply : CM ਮਾਨ ਨੂੰ ਦਿੱਤਾ ਜਥੇਦਾਰ ਨੇ ਕਰਾਰਾ ਜਵਾਬ, ਸੁਖਬੀਰ ਬੋਲੇ-ਬੇਗਾਨਿਆਂ ਦਾ ਚੁੱਕਿਆ ਗੁਰੂ ਘਰ ਨਾਲ ਮੱਥਾ ਲਾ ਰਿਹਾ ਮਾਨ