ਹੁਸ਼ਿਆਰਪੁਰ: ਮੁਕੇਰੀਆਂ ਵਿਖੇ ਦਿੱਲੀ ਜੰਮੂ ਨੈਸ਼ਨਲ ਕੌਮੀ ਮਾਰਗ (Delhi Jammu National Highway Jam) ਉੱਤੇ ਖਾਨਪੁਰ ਨਜ਼ਦੀਕ ਖੰਡ ਮਿਲ ਸਾਹਮਣੇ ਅੱਜ ਸੰਯੁਕਤ ਸਮਾਜ ਮੋਰਚਾ ਗੈਰ ਰਾਜਨੀਤਕ ਵੱਲੋਂ ਮਿਲ ਸਾਮਣੇ ਗੰਨੇ ਦੀਆਂ ਭਰੀਆਂ ਟਰਾਲੀਆਂ ਸੜਕ ਉਪਰ ਖੜ੍ਹੀਆਂ (Trolleys full of sugarcane stood on the road) ਕਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਕਿਸਾਨ ਆਗੂ ਸਤਨਾਮ ਸਿੰਘ ਬਾਗੜੀਆ (Farmer leader Satnam Singh Bagria) ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਹਰ ਗੱਲ ਉੱਤੇ ਵਿਸ਼ਵਾਸ ਘਾਤ ਕੀਤਾ ਜਾ ਰਿਹਾ, ਕਿਉਂਕਿ ਨਾਂ ਤਾਂ ਸਰਕਾਰ ਸਮੇਂ ਸਿਰ ਮਿੱਲਾਂ ਨੂੰ ਚਲਾ ਸਕੀ ਅਤੇ ਨਾ ਹੀ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਕੋਈ ਮੁਆਵਜ਼ਾ ਦੇ ਸਕੀ।