ਹੁਸ਼ਿਆਰਪੁਰ:ਸੀ.ਪੀ.ਆਈ.ਐਮ ਵੱਲੋ ਗਰੀਬ ਲੋਕਾਂ ਦੇ ਕੱਟੇ ਨੀਲੇ ਦਾਣਿਆਂ ਵਾਲੇ ਕਾਰਡਾਂ ਵਿਰੁੱਧ ਸਹੀਦ ਭਗਤ ਸਿੰਘ ਦੇ ਬੁੱਤ ਤੋਂ ਇਕੱਠੇ ਹੋ ਕੇ ਸ਼ਹਿਰ ਵਿੱਚ ਮਾਰਚ ਕਰਕੇ ਐਸ.ਡੀ.ਐਮ ਗੜ੍ਹਸੰਕਰ ਦਫ਼ਤਰ ਅੱਗੇ ਜ਼ੋਰਦਾਰ ਰੋਸ ਧਰਨਾ ਦਿੱਤਾ ਗਿਆ। ਜਿਸ ਦੀ ਅਗਵਾਈ ਪਾਰਟੀ ਦੇ ਜਿਲ੍ਹਾ ਸਕੱਤਰ ਗੁਰਨੇਕ ਭੱਜਲ ,ਸੂਬਾ ਕਮੇਟੀ ਮੈਂਬਰ ਦਰਸ਼ਨ ਸਿੰਘ ਮੱਟੂ ,ਸੁਭਾਸ਼ ਮੱਟੂ ਸੂਬਾ ਕਮੇਟੀ ਮੈਂਬਰ ,ਪਾਰਟੀ ਦੇ ਜਿਲ੍ਹਾ ਸਕੱਤਰੇਤ ਮੈਂਬਰ ਮਹਿੰਦਰ ਕੁਮਾਰ ਬੱਢੋਆਣ ,ਪਾਰਟੀ ਦੇ ਤਹਿਸੀਲ ਸਕੱਤਰ ਹਰਭਜਨ ਸਿੰਘ ਅਟਵਾਲ, ਜਨਵਾਦੀ ਇਸਤਰੀ ਸਭਾ ਦੀ ਜ਼ਿਲ੍ਹਾ ਪ੍ਰਧਾਨ ਨੀਲਮ ਬੱਢੋਆਣ, ਮੋਹਨ ਬੀਣੇਵਾਲ ਨੇ ਕੀਤੀ।
ਸਰਕਾਰ ਦਾ ਗਰੀਬ ਵਿਰੋਧੀ ਹੋਣ ਦਾ ਚਿਹਰਾ ਨੰਗਾ:-ਇਸ ਦੌਰਾਨ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਆਮ ਆਦਮੀ ਨਹੀਂ ਖਾਸ ਆਦਮੀ ਦੀ ਸਰਕਾਰ ਹੈ। ਸਰਕਾਰ ਨੇ ਗਰੀਬ ਲੋਕਾਂ ਦੇ ਦਾਣਿਆਂ ਵਾਲੇ ਕਾਰਡ ਕੱਟ ਕੇ ਗਰੀਬ ਵਿਰੋਧੀ ਹੋਣ ਦਾ ਚਿਹਰਾ ਨੰਗਾ ਹੋ ਗਿਆ ਹੈ। ਇਸ ਸਰਕਾਰ ਨੇ ਡੀਜ਼ਲ, ਪੈਟਰੋਲ ਵਿੱਚ ਵਾਧਾ ਕਰਦੇ ਆਮ ਆਦਮੀ ਉੱਤੇ ਭਾਰ ਥੋਪ ਦਿੱਤਾ। ਆਗੂਆਂ ਨੇ ਕਿਹਾ ਕਿ ਅਸੀਂ ਤਾਂ 14 ਚੀਜ਼ਾਂ ਗਰੀਬ ਲੋਕਾਂ ਨੂੰ ਡੀਪੂ ਆ ਰਾਹੀਂ ਮੰਗ ਕਰਦੇ ਹਾਂ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਗਰੀਬ ਲੋਕਾਂ ਦੇ ਦਾਣਿਆਂ ਦੇ ਕਾਰਡ ਬਹਾਲ ਨਾਂ ਕੀਤੇ ਤਾਂ ਆਉਣ ਵਾਲੇ ਸਮੇਂ ਅੰਦਰ ਸੀ.ਪੀ.ਆਈ.ਐਮ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਕਰੇਗੀ।