ਪੰਜਾਬ

punjab

ETV Bharat / state

ਕਾਰਗਿਲ ਵਿੱਚ ਸ਼ਹੀਦ ਹੋਏ ਬਲਦੇਵ ਦਾ ਪਰਿਵਾਰ ਦਰ-ਦਰ ਠੋਕਰਾਂ ਖਾਣ ਨੂੰ ਮਜਬੂਰ - garshankar

ਸਮੇਂ ਦੀਆਂ ਸਰਕਾਰਾਂ ਵਲੋਂ ਦੇਸ਼ 'ਤੇ ਮਰ ਮਿੱਟਨ ਵਾਲੇ ਫ਼ੌਜੀ ਵੀਰਾਂ ਦੇ ਪਰਿਵਾਰਾਂ ਨਾਲ ਕਈ ਤਰ੍ਹਾਂ ਦੇ ਵਾਅਦੇ ਕੀਤੇ ਜਾਂਦੇ ਹਨ, ਪਰ ਉਹ ਵਾਅਦੇ ਜ਼ਮੀਨੀ ਹਕੀਕਤ ਉੱਤੇ ਲਾਗੂ ਹੀ ਨਹੀਂ ਹੁੰਦੇ। ਪਰਿਵਾਰ ਦਾ ਹਾਲ ਜਾਣਨਾ ਵੀ ਮੁਨਾਸਿਬ ਨਹੀਂ ਸਮਝਿਆ ਜਾਂਦਾ। ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜ੍ਹਸ਼ੰਕਰ ਦੇ ਇੱਕ ਅਜਿਹਾ ਪਰਿਵਾਰ, ਪੜ੍ਹੋੇ ਪੂਰੀ ਖ਼ਬਰ ...

ਫ਼ੋਟੋ

By

Published : Nov 7, 2019, 4:15 PM IST

ਹੁਸ਼ਿਆਰਪੁਰ: ਤਹਿਸੀਲ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੀਨੇਵਾਲ ਦੇ ਕਾਰਗਿੱਲ ਵਿੱਚ ਸ਼ਹੀਦ ਹੋਏ ਬਲਦੇਵ ਰਾਜ ਦੇ ਪਰਿਵਾਰ ਵਿੱਚ, ਜੋ ਅੱਜ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੈ। ਉਹ ਇਸ ਉਡੀਕ ਵਿੱਚ ਹੈ ਕਿ ਸ਼ਾਇਦ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾ ਕੋਈ ਨੇਤਾ ਉਨ੍ਹਾਂ ਦੀ ਸਾਰ ਲੈ ਲਵੇ। ਜਦੋ ਸ਼ਹੀਦ ਦੀ ਮ੍ਰਿਤਕ ਦੇਹ ਉਸ ਦੇ ਪਿੰਡ ਵਿੱਚ ਲਿਆਂਦੀ ਜਾਂਦੀ ਹੈ, ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਰਾਜਨੀਤਕ ਨੇਤਾਵਾਂ ਵਲੋਂ ਵੱਡੀਆਂ-ਵੱਡੀਆ ਗੱਲਾਂ 'ਤੇ ਨਾਅਰੇ ਲਗਾ ਕੇ ਆਪਣੀ ਰਾਜਨੀਤੀ ਚਮਕਾਉਣ ਵਿੱਚ ਕੋਈ ਕਸਰ ਨਹੀ ਛੱਡਦੇ।

ਸ਼ਹੀਦ ਦੇ ਪਿਤਾ ਰਾਮ ਦਾਸ ਨੇ ਦੱਸਿਆ ਕਿ ਮੇਰੇ ਪੁੱਤਰ ਨੂੰ ਸ਼ਹੀਦ ਹੋਏ ਨੂੰ 19 ਸਾਲ ਹੋ ਗਏ ਹਨ। ਉਹ ਕਾਰਗਿੱਲ ਵਿੱਚ 17 ਜੁਲਾਈ 1999 ਨੂੰ ਆਪਣੇ ਦੇਸ਼ ਲਈ ਲੜਦਾ ਹੋਇਆ ਸ਼ਹੀਦ ਹੋ ਗਿਆ ਤੇ ਸਰਕਾਰ ਵੱਲੋ ਸਾਨੂੰ 10 ਲੱਖ ਰੁਪਏ ਦੇਣ ਦੇ ਵਾਅਦਾ ਕੀਤਾ ਗਿਆ, ਪਰ ਉਨ੍ਹਾਂ ਨੂੰ 5 ਲੱਖ ਹੀ ਮਿਲਿਆ। ਇਸ ਦੇ ਨਾਲ ਹੀ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਵੀ ਕੀਤਾ ਗਿਆ ਸੀ, ਪਰ ਉਹ ਇੰਨੇ ਸਾਲ ਬੀਤ ਜਾਣ ਤੋਂ ਬਾਅਦ, ਅਜੇ ਤੱਕ ਨਹੀ ਮਿਲੀ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਸਕੂਲ ਦਾ ਨਾਂਅ, ਸ਼ਹੀਦ ਦੇ ਨਾਂਅ ਉੱਤੇ ਰੱਖ ਕੇ ਅਫ਼ਸਰਸ਼ਾਹੀ ਵੱਲੋ ਕੋਝਾ ਮਜ਼ਾਕ ਕੀਤਾ ਹੈ, ਕਿਉਕਿ ਸਿਰਫ਼ ਨਾਂਅ ਦਾ ਬੋਰਡ ਲਗਾ ਕੇ ਸਾਰ ਦਿੱਤਾ ਗਿਆ, ਪਰ ਕਾਗਜ਼ਾਂ ਵਿੱਚ ਕਿਤੇ ਵੀ ਸ਼ਹੀਦ ਦਾ ਨਾਂਅ ਦਰਜ ਨਹੀਂ ਕੀਤਾ ਗਿਆ।
ਸ਼ਹੀਦ ਦੀ ਪਤਨੀ ਦਾ ਕਹਿਣਾ ਹੈ ਕਿ ਜਦੋ ਪਤੀ ਸ਼ਹੀਦ ਹੋਏ ਤਾਂ, ਉਸ ਸਮੇਂ ਬੱਚੇ ਬਹੁਤ ਛੋਟੇ ਸਨ ਤੇ ਉਹ ਨੌਕਰੀ ਨਹੀ ਕਰ ਸਕਦੀ ਸੀ ਤੇ ਸਰਕਾਰ ਨੂੰ ਬੇਨਤੀ ਕੀਤੀ ਸੀ ਜਦੋ ਉਨ੍ਹਾਂ ਦਾ ਬੇਟਾ ਵੱਡਾ ਹੋਵੇਗਾ ਤਾਂ ਉਸ ਨੂੰ ਨੌਕਰੀ ਦਿੱਤੀ ਜਾਵੇ। ਨੌਕਰੀ ਤਾਂ ਦੂਰ ਦੀ ਗੱਲ ਹੈ, ਦਫ਼ਤਰਾਂ ਵਿੱਚ ਜਾ ਕੇ ਜੁਤੀਆਂ ਘੱਸ ਗਈਆਂ, ਪਰ ਕਿਸੇ ਨੇ ਬਾਂਹ ਨਾ ਫੜੀ। ਅੱਜ ਪਰਿਵਾਰ ਦਾ ਗੁਜ਼ਾਰਾ ਵੀ ਮੁਸ਼ਕਲ ਹੋ ਗਿਆ।

ਇਹ ਵੀ ਪੜ੍ਹੋ: ਲਖਨਊ ਵਿੱਚ ਫਲਾਈਓਵਰ ਹੇਠਾਂ ਝੁੱਗੀ ਨੂੰ ਲੱਗੀ ਅੱਗ

ਇਸ ਮੌਕੇ ਸ਼ਹੀਦ ਦੇ ਪੁੱਤਰ ਧਰਮ ਸਿੰਘ ਨੇ ਕਿਹਾ ਕਿ ਮੈ ਤਾਂ ਇਹ ਕਹਾਂਗਾ ਕਿ ਕਿਸੇ ਨੂੰ ਵੀ ਫ਼ੌਜ ਵਿੱਚ ਭਰਤੀ ਨਹੀ ਹੋਣਾ ਚਾਹੀਦਾ ਤੇ ਨਾ ਹੀ ਸ਼ਹੀਦੀ ਦੇਣੀ ਚਾਹੀਦੀ ਹੈ। ਉਸ ਨੇ ਦੱਸਿਆ ਕਿ ਜਦੋ ਉਸ ਦੇ ਪਿਤਾ ਸ਼ਹੀਦ ਹੋਏ ਸਨ, ਤਾਂ ਉਸ ਦੀ ਉਮਰ 10 ਸਾਲ ਸੀ ਤੇ ਉਸ ਸਮੇ ਦੀ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਕਿ 10 ਲੱਖ ਰੁਪਏ ਤੇ ਨੌਕਰੀ ਦੇਵਾਂਗੇ, ਪਰ ਕੁਝ ਦਿਨਾਂ ਬਆਦ ਹੀ ਸਰਕਾਰ ਆਪਣੇ ਵਾਅਦਿਆਂ ਤੋ ਮੁੱਕਰ ਗਈ। 5 ਲੱਖ ਰੁਪਏ ਵੀ ਨਹੀ ਮਿਲੇ, ਨਾ ਨੌਕਰੀ। ਸਿਰਫ਼ 3 ਹਜ਼ਾਰ ਪੈਨਸ਼ਨ ਲੱਗੀ ਸੀ ਜਿਸ ਨਾਲ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਜਾਂਦਾ ਹੈ। ਉਸ ਨੇ ਕਿਹਾ ਕਿ ਨੌਕਰੀ ਲਈ ਦਰ-ਦਰ ਦੀਆਂ ਠੋਕਰਾਂ ਖਾ ਕੇ ਘਰ ਬੈਠ ਗਿਆ ਹਾਂ ।

ABOUT THE AUTHOR

...view details