ਹੁਸ਼ਿਆਰਪੁਰ:ਬੀਤੇ ਦਿਨ ਤੋ ਸ਼ੋਸਲ ਮੀਡੀਆ 'ਤੇ ਇਕ ਵਾਇਰਲ ਵੀਡੀਓ ਘੁੰਮ ਰਹੀ ਹੈ। ਜਿਸ ਵਿੱਚ ਇਕ ਵਿਅਕਤੀ ਮਰਸਡੀਜ਼ ਕਾਰ ਉੱਤੇ ਆਟਾ ਦਾਲ ਸਕੀਮ ਦੀ ਕਣਕ ਲੈਣ ਲਈ ਪਹੁੰਚਦਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਕਣਕ ਲੈਣ ਪਹੁੰਚੇ ਵਿਅਕਤੀ ਦਾ ਬਿਆਨ ਸਾਹਮਣੇ ਆਇਆ ਹੈ, ਜਿਸ ਵਿਚ ਉਸ ਨੇ ਮਰਸਡੀਜ਼ ਕਾਰ ਦੀ ਸਚਾਈ ਬਾਰੇ ਦੱਸਿਆ ਹੈ।
ਵਿਅਕਤੀ ਨੇ ਦੱਸਿਆ ਕਿ ਇਹ ਕਾਰ ਉਸ ਦੇ ਰਿਸ਼ਤੇਦਾਰ ਦੀ ਹੈ, ਜੋ ਕਿ ਕਿਸੇ ਹੋਰ ਦੇਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਉਹ 15 ਦਿਨ ਬਾਅਦ ਗੱਡੀ ਨੂੰ ਸਟਾਰਟ ਕਰਕੇ ਗੇੜਾ ਲਗਾ ਦਿੰਦੇ ਹਨ। ਕੱਲ੍ਹ ਵੀ ਉਹ ਗੱਡੀ ਦਾ ਗੇੜਾ ਲਗਵਾਉਣ ਲਈ ਬਾਹਰ ਗਏ ਸੀ। ਉਨ੍ਹਾਂ ਦੱਸਿਆ ਕਿ ਬੱਚਿਆ ਨੇ ਉਨ੍ਹਾਂ ਨੂੰ ਰਾਹ 'ਚ ਰੋਕ ਕੇ ਕਿਹਾ ਕਿ ਤੁਸੀ ਕਣਕ ਲੈ ਜਾਂਦੇ ਹਾਂ ਉਸ ਸਮੇਂ ਹੀ ਕਿਸੇ ਨੇ ਇਹ ਵੀਡੀਓ ਬਣਾ ਲਈ ਜਿਸ ਨੂੰ ਉਸ ਨੇ ਸੋਸਲ ਮੀਡੀਆ 'ਤੇ ਵਾਇਰਲ ਕਰ ਦਿੱਤਾ। ਉਸ ਵਿਅਕਤੀ ਨੇ ਦੱਸਿਆ ਕਿ ਉਸ ਦੀ ਗੱਡੀ ਲੈਣ ਦੀ ਹੈਸੀਅਤ ਨਹੀ ਹੈ।