ਪੰਜਾਬ

punjab

ETV Bharat / state

ਪੰਜਾਬ ਦਾ ਇਹ ਪਿੰਡ ਬਣਿਆ ਬਾਕੀ ਪਿੰਡਾਂ ਲਈ ਮਿਸਾਲ, ਸਹੂਲਤਾਂ ਵੇਖ ਤੁਸੀਂ ਵੀ ਹੋ ਜਾਓਗੇ ਹੈਰਾਨ - Punjab da sohna pind

ਅੱਜ ਗੱਲ ਕਰਾਂਗੇ ਇਕ ਏਸੇ ਪਿੰਡ ਦੀ ਜਿੱਥੇ ਇੰਨਾਂ ਵਿਕਾਸ ਹੋਇਆ ਹੈ ਕਿ ਉਹ ਹੋਰਨਾਂ ਲਈ ਮਿਸਾਲ ਪੈਦਾ ਕਰ ਰਿਹਾ ਹੈ। ਇਸ ਪਿੰਡ ਦੇ ਸਰਪੰਚ ਨੇ ਇੱਥੇ ਇੰਨਾ ਕੰਮ ਕਰਵਾਇਆ ਹੈ ਕਿ ਦੂਰੋਂ ਲੋਕ ਦਬੁਰਜੀ ਪਿੰਡ ਨੂੰ ਮਾਡਲ ਵਜੋੋਂ ਵੇਖਣ ਆਉਂਦੇ ਹਨ। daburji village tanda hoshiarpur

daburji village,  daburji village tanda
ਪੰਜਾਬ ਦਾ ਇਹ ਪਿੰਡ ਬਣਿਆ ਬਾਕੀ ਪਿੰਡਾਂ ਲਈ ਮਿਸਾਲ

By

Published : Sep 16, 2022, 10:02 PM IST

Updated : Sep 16, 2022, 10:55 PM IST

ਹੁਸ਼ਿਆਰਪੁਰ:ਪੰਜਾਬ ਵਿੱਚ ਕਰੀਬ 12581 ਪਿੰਡ ਹਨ, ਇਨ੍ਹਾਂ ਪਿੰਡਾਂ ਦੀਆਂ ਆਪਣੀਆਂ ਆਪਣੀਆਂ ਪੰਚਾਇਤਾਂ ਹਨ, ਜੋ ਆਪਣੇ ਆਪਣੇ ਪਿੰਡ ਦੇ ਵਿਕਾਸ ਲਈ ਕੰਮ ਕਰਦੀਆਂ ਹਨ। ਪਰ ਬਾਵਜੂਦ ਇਸਦੇ ਹਰ ਵਾਰ ਚੋਣਾਂ ਵਿੱਚ ਲੋਕ ਇਹੀ ਕਹਿੰਦੇ ਨਜ਼ਰ ਆਉਂਦੇ ਹਨ ਕਿ ਪਿਛਲੀ ਪੰਚਾਇਤ ਨੇ ਕੁਝ ਨਹੀਂ ਕੀਤਾ। ਪਰ, ਅੱਜ ਅਸੀਂ ਜਿਸ ਪਿੰਡ ਦੀ ਗੱਲ ਕਰਨ ਜਾ ਰਹੇ ਹਾਂ ਉਸ ਪਿੰਡ ਦੀ ਅਗਲੀ ਪੰਚਾਇਤ ਲਈ ਮੌਜੂਦਾ ਪੰਚਾਇਤ ਨੇ ਕੁਝ ਕਰਨ ਲਈ ਛੱਡਿਆ ਹੀ ਨਹੀਂ। ਇਹ ਪਿੰਡ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਬਲਾਕ ਦਾ ਦਬੁਰਜੀ ਪਿੰਡ। ਪਿੰਡ ਦੇ ਸਰਪੰਚ ਦੀ ਮਿਹਨਤ ਦੀ ਬਦੌਲਤ ਪਿੰਡ ਨੂੰ ਸਟੇਟ ਅਤੇ ਨੈਸ਼ਨਲ ਐਵਾਰਡ ਮਿਲ ਚੁੱਕਾ ਹੈ। daburji village tanda hoshiarpur



ਦੁਨੀਆਂ ਦੇ ਨਕਸ਼ੇ ਉੱਪਰ ਦਬੁਰਜੀ ਪਿੰਡ ਦੀ ਆਪਣੀ ਇੱਕ ਵੱਖਰੀ ਪਛਾਣ :ਹੁਸ਼ਿਆਰਪੁਰ ਦੇ ਟਾਂਡਾ ਬਲਾਕ ਦਾ ਦਬੁਰਜੀ ਪਿੰਡ ਜਿਸ ਦੀ ਕੁੱਲ ਜਨਸੰਖਿਆ ਕਰੀਬ 1400 ਹੈ ਅਤੇ ਇਹ ਪੂਰਾ ਪਿੰਡ ਲੁਬਾਣਾ ਬਰਾਦਰੀ ਦੇ ਲੋਕਾਂ ਨਾਲ ਵਸਿਆ ਹੋਇਆ ਹੈ। ਪਿੰਡ ਦੇ ਅੰਦਰ ਕਰੀਬ 170 ਘਰ ਹਨ। ਜੇਕਰ ਇਸ ਪਿੰਡ ਦੀਆਂ ਵੋਟਾਂ ਦੀ ਗੱਲ ਕਰੀਏ ਤਾਂ ਪਿੰਡ ਦੀਆਂ ਕੁੱਲ ਵੋਟਾਂ 650 ਹਨ, ਜਿਨ੍ਹਾਂ ਵਿੱਚੋਂ 470 ਪੋਲ ਹੁੰਦੀਆਂ ਹਨ। ਬਾਕੀ ਬਚੇ ਲੋਕ ਜਿਨ੍ਹਾਂ ਦੀ ਗਿਣਤੀ ਕਰੀਬ 250 ਹੈ, ਉਹ NRI ਹਨ। ਪਿੰਡ ਦੇ ਅੰਦਰ ਦੋ ਗੁਰਦੁਆਰਾ ਸਾਹਿਬ ਇੱਥੇ ਸੁਸ਼ੋਭਿਤ ਹਨ। ਇਸ ਪਿੰਡ ਦੀ ਜੇਕਰ ਗੱਲ ਕਰੀਏ ਤਾਂ ਪਿੰਡ ਦੀ ਪੰਚਾਇਤ ਖ਼ਾਸਕਰ ਸਰਪੰਚ ਜਸਬੀਰ ਸਿੰਘ ਵਿੱਕੀ ਦੀ ਮਿਹਨਤ ਸਦਕਾ ਅੱਜ ਇਸ ਪਿੰਡ ਨੂੰ ਲੋਕ ਦੂਰੋਂ ਦੂਰੋਂ ਇੱਕ ਮਾਡਲ ਪਿੰਡ ਵਜੋਂ ਦੇਖਣ ਆਉਂਦੇ ਹਨ।




ਪੰਜਾਬ ਦਾ ਇਹ ਪਿੰਡ ਬਣਿਆ ਬਾਕੀ ਪਿੰਡਾਂ ਲਈ ਮਿਸਾਲ





ਪਿੰਡ ਦੀ ਹਰ ਗਲੀ 'ਚ ਲੱਗੇ ਸੀਸੀਟੀਵੀ ਕੈਮਰੇ :
ਦਬੁਰਜੀ ਪਿੰਡ ਪੰਜਾਬ ਦਾ ਇਕ ਐਸਾ ਪਿੰਡ ਹੈ ਜਿਸ ਦੀ ਹਰ ਗਲੀ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਪਿੰਡ ਦੇ ਸਰਪੰਚ ਜਸਬੀਰ ਸਿੰਘ ਵਿੱਕੀ ਮੁਤਾਬਕ ਪਿੰਡ ਵਿੱਚ ਸੁਸ਼ੋਭਿਤ ਦੋ ਗੁਰਦੁਆਰਾ ਸਾਹਿਬ ਵਿਚ 16 ਸੀਸੀਟੀਵੀ ਕੈਮਰੇ ਅਤੇ ਇਸ ਦੇ ਲਾਲ ਕਰੀਬ 34 ਸੀਸੀਟੀਵੀ ਕੈਮਰੇ ਪਿੰਡ ਦੀਆਂ ਗਲੀਆਂ ਵਿੱਚ ਲੱਗੇ ਹੋਏ ਹਨ। ਪਿੰਡ ਦੀ ਸੁਰੱਖਿਆ ਦੇ ਮੱਦੇਨਜ਼ਰ ਇਨ੍ਹਾਂ 40 ਸੀਸੀਟੀਵੀ ਕੈਮਰੇ ਅੱਖਾਂ ਤੋਂ ਬਚ ਕੇ ਨਿਕਲਣ ਨਾ ਮੁਮਕਿਨ ਮੰਨਿਆ ਜਾਂਦਾ ਹੈ। ਪਿੰਡ ਦੇ ਸਰਪੰਚ ਜਸਬੀਰ ਸਿੰਘ ਵਿੱਕੀ ਦੱਸਦੇ ਹਨ ਕਿ ਪਿੰਡ ਦੇ ਅੰਦਰ ਕੋਈ ਵੀ ਛੋਟੀ ਮੋਟੀ ਗੱਲ ਹੁੰਦੀ ਹੈ ਤਾਂ ਉਹ ਕਿਸੇ ਨਾ ਕਿਸੇ ਕੈਮਰੇ ਵਿਚ ਜ਼ਰੂਰ ਕੈਦ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਪਿੰਡ ਵਿਚ ਕ੍ਰਾਈਮ ਨਾਮ ਦੀ ਕੋਈ ਚੀਜ਼ ਨਹੀਂ ਹੈ।





ਪਿੰਡ ਵਿੱਚ ਮੋਡਮ ਸੀਵਰੇਜ ਸਿਸਟਮ ਲਗਾਇਆ ਗਿਆ : ਸਰਪੰਚ ਜਸਬੀਰ ਸਿੰਘ ਮੁਤਾਬਕ ਇਸ ਪਿੰਡ ਦੀ ਬਨਾਵਟ ਦੇ ਹਿਸਾਬ ਨਾਲ ਪਿੰਡ ਵਿੱਚ ਇੱਕ ਮਾਡਲ ਸੀਵਰੇਜ ਸਿਸਟਮ ਲਗਾਇਆ ਗਿਆ ਹੈ। ਇਸ ਸੀਵਰੇਜ ਸਿਸਟਮ ਨੂੰ ਬਣਾਉਣ ਲਈ ਪਿੰਡ ਦੇ ਛੱਪੜ ਨੂੰ ਇਸ ਕਦਰ ਤਿਆਰ ਕੀਤਾ ਗਿਆ ਹੈ ਕਿ ਉਹ ਹੀ ਆਪਣੇ ਆਪ ਵਿੱਚ ਕਿਸੇ ਪਿਕਨਿਕ ਸਪਾਟ ਤੋਂ ਘੱਟ ਨਹੀਂ ਲੱਗਦਾ ਹੈ। ਸਰਪੰਚ ਜਸਬੀਰ ਸਿੰਘ ਮੁਤਾਬਕ ਪਿੰਡ ਦੇ ਹਰ ਘਰ ਤੋਂ ਨਿਕਲਣ ਵਾਲਾ ਗੰਦਾ ਪਾਣੀ ਪਿੰਡ ਦੇ ਛੱਪੜ ਨੁਮਾ ਤਲਾਬ ਵਿੱਚ ਜਾਣ ਤੋਂ ਪਹਿਲੇ ਤਿੰਨ ਵੱਡੇ ਖੂਹ ਨੂੰ ਟੋਇਆਂ ਵਿਚੋਂ ਨਿਕਲਦਾ ਹੈ, ਜਿਨ੍ਹਾਂ ਨੂੰ ਲੋਹੇ ਦੀਆਂ ਛੜਾ ਨਾਲ ਢਕਿਆ ਗਿਆ ਹੈ। ਪਿੰਡ ਦਾ ਸਾਰਾ ਗੰਦਾ ਪਾਣੀ ਪਹਿਲੇ ਇਕ ਟੋਏ ਵਿਚ ਜਾਂਦਾ ਹੈ, ਜਿੱਥੇ ਉਸ ਵਿੱਚ ਮੌਜੂਦ ਕਾਗ਼ਜ਼ ਮੋਮਜਾਮੇ ਅਤੇ ਹੋਰ ਸਮਾਨ ਚਾਲੀ ਵਿੱਚ ਫਸ ਜਾਂਦਾ ਹੈ। ਫਿਰ ਇਹ ਪਾਣੀ ਦੂਸਰੇ ਟੋਏ ਵਿਚ ਜਾਂਦਾ ਹੈ, ਜਿੱਥੇ ਇਸ ਵਿਚ ਜਮੀ ਗਾਰ ਜਮ੍ਹਾਂ ਹੋ ਜਾਂਦੀ ਹੈ ਅਤੇ ਤੀਜੇ ਟੋਏ ਵਿਚ ਪਾਣੀ ਨੂੰ ਭੇਜ ਕੇ ਇਸ ਪਾਣੀ ਨੂੰ ਬਾਅਦ ਵਿੱਚ ਛੱਪੜ ਨੁਮਾ ਤਲਾਬ ਵਿਚ ਪਾ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਇਹ ਪਾਣੀ ਖੇਤਾਂ ਵਿੱਚ ਫਸਲਾਂ ਦੀ ਸਿੰਚਾਈ ਲਈ ਭੇਜ ਦਿੱਤਾ ਜਾਂਦਾ ਹੈ। ਪਿੰਡ ਦੀ ਪੰਚਾਇਤ ਵੱਲੋਂ ਜਿਸ ਤਰ੍ਹਾਂ ਇਸ ਛੱਪੜ ਨੂੰ ਮਾਡਰਨ ਤਰੀਕੇ ਨਾਲ ਤਿਆਰ ਕਰਕੇ ਇਸ ਦੇ ਆਲੇ ਦੁਆਲੇ ਸੜਕ ਉੱਪਰ ਰੰਗ ਬਿਰੰਗੇ ਸੀਮਿੰਟ ਦੇ ਬੈਂਚ ਬਣਾਏ ਗਏ ਹਨ। ਇਹ ਕਿਸੇ ਪਿਕਨਿਕ ਸਪਾਟ ਤੋਂ ਘੱਟ ਨਹੀਂ ਲੱਗਦਾ ਅਤੇ ਸ਼ਾਮ ਨੂੰ ਭਾਰੀ ਗਿਣਤੀ ਵਿਚ ਲੋਕ ਇੱਥੇ ਸੈਰ ਕਰਨ ਲਈ ਆਉਂਦੇ ਹਨ।




ਪਿੰਡ 'ਚ ਬੱਚਿਆਂ ਅਤੇ ਨੌਜਵਾਨਾਂ ਲਈ ਜਿਮ ਅਤੇ ਖੇਡਾਂ ਦਾ ਖਾਸ ਪ੍ਰਬੰਧ : ਪਿੰਡ ਦੀ ਹੱਦ ਵਿੱਚ ਪਿੰਡ ਦੀ ਪੰਚਾਇਤ ਵੱਲੋਂ ਇਕ ਸੁੰਦਰ ਪਾਰਕ ਬਣਾਇਆ ਗਿਆ ਹੈ ਜਿਸ ਵਿਚ ਬੱਚਿਆਂ ਲਈ ਝੂਲੇ ਲੱਗੇ ਹੋਏ ਹਨ। ਉਸ ਦੇ ਨਾਲ ਹੀ ਇਕ ਆਊਟਡੋਰ ਜਿਮ, ਇਕ ਬਾਸਕਿਟਬਾਲ ਦੀ ਗਰਾਊਂਡ ਅਤੇ ਇੱਕ ਬਾਲੀਬਾਲ ਦੀ ਗਰਾਊਂਡ ਵੀ ਬਣਾਈ ਗਈ ਹੈ, ਤਾਂ ਕਿ ਸਵੇਰੇ ਅਤੇ ਸ਼ਾਮ ਦੇ ਸਮੇਂ ਬੱਚੇ ਅਤੇ ਨੌਜਵਾਨ ਇੱਥੇ ਖੇਡ ਅਤੇ ਕਸਰਤ ਕਰ ਸਕਣ। ਇਹੀ ਨਹੀਂ ਪਿੰਡ ਦੇ ਅੰਦਰ ਇਕ ਇਨਡੋਰ ਜਿੰਮ ਵੀ ਬਣਾਇਆ ਗਿਆ ਹੈ ਜਿਸ ਵਿੱਚ ਸ਼ਾਮ ਨੂੰ ਨੌਜਵਾਨ ਕਸਰਤ ਕਰਦੇ ਹੋਏ ਨਜ਼ਰ ਆਉਂਦੇ ਹਨ।



ਪੰਜਾਬ ਦਾ ਇਹ ਪਿੰਡ ਬਣਿਆ ਬਾਕੀ ਪਿੰਡਾਂ ਲਈ ਮਿਸਾਲ





ਪਿੰਡ ਵਿੱਚ ਸਾਫ਼ ਸਫ਼ਾਈ ਦਾ ਵੀ ਇਕ ਵੱਖਰਾ ਤਰੀਕਾ :
ਸਰਪੰਚ ਜਸਬੀਰ ਸਿੰਘ ਮੁਤਾਬਕ ਪਿੰਡ ਵਿੱਚ ਸਾਫ਼ ਸਫ਼ਾਈ ਲਈ ਇਕ ਬੰਦੇ ਨੂੰ ਪੱਕੇ ਤੌਰ 'ਤੇ ਰੱਖਿਆ ਗਿਆ ਹੈ ਅਤੇ ਉਸ ਕੋਲ ਪੂਰੇ ਪਿੰਡ ਵਿੱਚੋਂ ਕੂੜਾ ਇਕੱਠਾ ਕਰਨ ਲਈ ਇਕ ਐਸੀ ਰੇਹੜੀ ਹੈ ਜਿਸ ਵਿੱਚ ਦੋ ਖਾਨੇ ਬਣੇ ਹੋਏ ਹਨ। ਇਹ ਰੋਜ਼ ਕਦੇ ਘਰਾਂ ਦੇ ਅੱਗੇ ਜਾ ਕੇ ਸੀਟੀ ਵਜਾਉਂਦਾ ਹੈ ਅਤੇ ਧਰੁਵ ਵਿਚੋਂ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ ਵੱਖ ਇਕੱਠਾ ਕਰ ਪਿੰਡ ਦੇ ਬਾਹਰ ਇਕ ਡੰਪ ਵਿਚ ਛੱਡ ਆਉਂਦਾ ਹੈ, ਜਿੱਥੇ ਇਸ ਕੂੜੇ ਨੂੰ ਨਸ਼ਟ ਕਰ ਦਿੱਤਾ ਜਾਂਦਾ ਹੈ। ਇਹੀ ਨਹੀਂ ਪਿੰਡ ਅੰਦਰ ਜੇ ਕਿਸੇ ਦੇ ਘਰ ਵਿੱਚ ਕੋਈ ਪ੍ਰੋਗਰਾਮ ਹੁੰਦਾ ਹੈ, ਤਾਂ ਉੱਥੇ ਵੀ ਪਿੰਡ ਦਾ ਇਹ ਵਿਅਕਤੀ ਆਪਣੀ ਬੇੜੀ ਲੈ ਕੇ ਪਹੁੰਚ ਜਾਂਦਾ ਹੈ, ਤਾਂ ਕਿ ਪਿੰਡ ਵਿੱਚ ਹੋ ਰਹੇ ਪ੍ਰੋਗਰਾਮ ਦੌਰਾਨ ਗੰਦਗੀ ਬਿਲਕੁਲ ਵੀ ਨਾ ਫੈਲੇ। ਸਰਪੰਚ ਜਸਬੀਰ ਸਿੰਘ ਵਿੱਕੀ ਮੁਤਾਬਕ ਪਿੰਡ ਦੀ ਪੰਚਾਇਤ ਵੱਲੋਂ ਇਹ ਮਤਾ ਵੀ ਪਾਸ ਕੀਤਾ ਹੋਇਆ ਹੈ ਕਿ ਜੇ ਕੋਈ ਪਿੰਡ ਵਿਚ ਗੰਦਗੀ ਫੈਲਾਉਂਦਾ ਹੈ, ਤਾਂ ਉਸ ਨੂੰ ਦਸ ਹਜ਼ਾਰ ਰੁਪਏ ਜੁਰਮਾਨਾ ਦੇਣਾ ਪਵੇਗਾ।




ਪਿੰਡ ਦੇ ਸ਼ਮਸ਼ਾਨਘਾਟ ਤੱਕ ਨੂੰ ਸੁੰਦਰ ਢੰਗ ਨਾਲ ਤਿਆਰ ਕੀਤਾ ਗਿਆ: ਇਸ ਪਿੰਡ ਦੇ ਸ਼ਮਸ਼ਾਨ ਘਾਟ ਨੂੰ ਵੀ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ। ਪੂਰੇ ਸ਼ਮਸ਼ਾਨਘਾਟ ਦੇ ਅੰਦਰ ਟਾਇਲਾਂ ਅਤੇ ਬੈਠਣ ਲਈ ਪੜ੍ਹੇ ਹੋਏ ਬੈਂਚਾਂ ਉੱਪਰ ਵੀ ਟਾਈਲਾਂ ਲੱਗੀਆਂ ਹੋਈਆਂ ਹਨ। ਇੱਥੇ ਤੱਕ ਕੇ ਪਿੰਡ ਕੋਲ ਆਪਣਾ ਇਕ ਸ਼ਵ ਵਾਹਨ ਵੀ ਹੈ ਜੋ ਐਮਰਜੈਂਸੀ ਵੇਲੇ ਇਸਤੇਮਾਲ ਵਿਚ ਲਿਆਂਦਾ ਜਾਂਦਾ ਹੈ।



ਪਿੰਡ ਵਿਚ ਇਕ ਵੀ ਨੌਜਵਾਨ ਨਹੀਂ ਨਸ਼ੇੜੀ : ਪਿੰਡ ਦੇ ਸਰਪੰਚ ਮੁਤਾਬਕ ਇਸ ਪਿੰਡ ਤੋਂ ਬਹੁਤ ਸਾਰੇ ਲੋਕ ਵਿਦੇਸ਼ਾਂ ਵਿਚ ਗਏ ਹਨ ਅਤੇ ਜੋ ਲੋਕ ਇੱਥੇ ਰਹਿੰਦੇ ਵੀ ਨੇ ਉਹ ਤਕਰੀਬਨ ਸਭ ਇਕੋ ਬਰਾਦਰੀ ਦੇ ਹਨ। ਇਸ ਕਰਕੇ ਇਸ ਚੀਜ਼ ਦਾ ਖਿਆਲ ਰੱਖਦੇ ਹੋਏ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਅਤੇ ਕੰਮ ਵੱਲ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਕਿ ਉਹ ਕਿਸੇ ਵੀ ਸੂਰਤ ਵਿੱਚ ਨਸ਼ੇ ਦੀ ਦਲਦਲ ਵਿੱਚ ਨਾ ਫਸ ਜਾਣ।




ਪਿੰਡ ਦਾ ਸਰਕਾਰੀ ਸਕੂਲ ਜਦੋਂ ਵੀ ਕਿਸੇ ਪ੍ਰਾਈਵੇਟ ਸਕੂਲ ਤੋਂ ਘੱਟ ਨਹੀਂ : ਪਿੰਡ ਵਿੱਚ ਬਣੇ ਸਰਕਾਰੀ ਐਲੀਮੈਂਟਰੀ ਸਕੂਲ ਦੀਆਂ ਕੰਧਾਂ ਸੁੰਦਰ ਫਲੈਕਸਾਂ ਨਾਲ ਢਕੀਆਂ ਹੋਈਆਂ ਹਨ ਅਤੇ ਪਿੰਡ ਦੇ ਇਸ ਸਕੂਲ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਕੋਈ ਹਾਈ ਫਾਈ ਪ੍ਰਾਈਵੇਟ ਸਕੂਲ ਹੋਵੇ। ਸਕੂਲ ਦੇ ਅੰਦਰ ਬੱਚਿਆਂ ਦੇ ਖੇਡਣ ਲਈ ਮੌਜੂਦ ਵਸਤੂਆਂ ਹਨ। ਉਨ੍ਹਾਂ ਦੇ ਬੈਠਣ ਲਈ ਟੇਬਲ, ਇਹ ਸਭ ਦੇਖ ਕੇ ਕਿਸੇ ਪਾਸਿਓਂ ਵੀ ਇਹ ਨਹੀਂ ਲੱਗਦਾ ਕਿ ਪਿੰਡ ਦਾ ਇਹ ਸਕੂਲ ਸਰਕਾਰੀ ਹੈ।



ਪਿੰਡ ਦੇ ਰਹਿਣ ਵਾਲੇ 70 ਸਾਲਾ ਗੁਰਭੇਜ ਸਿੰਘ ਦਾ ਵੀ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਬਹੁਤ ਸਾਰੀਆਂ ਪੰਚਾਇਤਾਂ ਦੇਖੀਆਂ ਹਨ, ਪਰ ਜੋ ਕੰਮ ਉਨ੍ਹਾਂ ਦੀ ਪੰਚਾਇਤ ਅਤੇ ਉਨ੍ਹਾਂ ਦੇ ਸਰਪੰਚ ਨੇ ਕੀਤਾ ਹੈ ਉਹ ਅੱਜ ਤੱਕ ਕਦੀ ਕਿਸੇ ਨੇ ਨਹੀਂ ਕੀਤਾ। ਉਨ੍ਹਾਂ ਮੁਤਾਬਕ ਸਰਪੰਚ ਪਿੰਡ ਦੇ ਪ੍ਰਤੀ ਇੰਨਾ ਕੁ ਸੱਜਣ ਹੈ ਕਿ ਉਸ ਲਈ ਆਪਣੇ ਪਰਿਵਾਰ ਤੋਂ ਪਹਿਲਾਂ ਆਪਣਾ ਪਿੰਡ ਹੈ। ਗੁਰਮੀਤ ਸਿੰਘ ਮੁਤਾਬਕ ਉਨ੍ਹਾਂ ਦੇ ਪਿੰਡ ਵਿੱਚ ਹਰ ਉਹ ਸੁਵਿਧਾ ਹੈ ਜੋ ਸਰਕਾਰ ਵੱਲੋਂ ਪਿੰਡਾਂ ਨੂੰ ਮੁਹੱਈਆ ਕਰਾਈ ਜਾਣੀ ਚਾਹੀਦੀ ਹੈ, ਪਰ ਇਨ੍ਹਾਂ ਸਾਰੀਆਂ ਸੁਵਿਧਾਵਾਂ ਨੂੰ ਪਿੰਡ ਵਿੱਚ ਯੋਗਦਾਨ ਪਿੰਡ ਦੇ ਸਰਪੰਚ ਦਾ ਹੈ, ਜੋ ਕਿ ਕੋਈ ਨੀ ਨਹੀਂ ਭੁੱਲਦਾ।

ਇਹ ਵੀ ਪੜ੍ਹੋ:ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨੂੰ ਜਲਾਉਣ ਤੋਂ ਰੋਕਣ ਲਈ ਜੰਗ ਦਾ ਐਲਾਨ


Last Updated : Sep 16, 2022, 10:55 PM IST

ABOUT THE AUTHOR

...view details