ਪੰਜਾਬ

punjab

ETV Bharat / state

ਸੋਸ਼ਲ ਵੈਲਫ਼ੇਅਰ ਟਰੱਸਟ ਗੜ੍ਹਸ਼ੰਕਰ ਨੇ ਐਥਲੀਟ ਮੁਕਾਬਲੇ ਕਰਵਾਏ - ਲੜਕਿਆਂ ਤੇ ਲੜਕੀਆਂ ਦੇ ਐਥਲੀਟ ਮੁਕਾਬਲੇ

ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਸਾਡੀ ਸੰਸਥਾ ਵੱਲੋਂ ਨਿਰੰਤਰ ਇਸ ਤਰ੍ਹਾਂ ਦੇ ਆਯੋਜਨ ਕੀਤੇ ਜਾ ਰਹੇ ਹਨ, ਤਾਂ ਜੋ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਦਲਦਲ ਵਿੱਚ ਜਾਣ ਦੀ ਬਜਾਏ ਆਪਣੇ ਭਵਿੱਖ ਨੂੰ ਉਜਵਲ ਬਣਾਉਣ ਵੱਲ ਧਿਆਨ ਦੇਣ। ਇਸ ਮੌਕੇ 200 ਮੀਟਰ, 800 ਮੀਟਰ ਅਤੇ 1600 ਮੀਟਰ ਦੇ ਐਥਲੀਟ ਕਰਵਾਏ ਗਏ।

ਸੋਸ਼ਲ ਵੈਲਫ਼ੇਅਰ ਟਰੱਸਟ ਗੜ੍ਹਸ਼ੰਕਰ ਨੇ ਐਥਲੀਟ ਮੁਕਾਬਲੇ ਕਰਵਾਏ
ਸੋਸ਼ਲ ਵੈਲਫ਼ੇਅਰ ਟਰੱਸਟ ਗੜ੍ਹਸ਼ੰਕਰ ਨੇ ਐਥਲੀਟ ਮੁਕਾਬਲੇ ਕਰਵਾਏ

By

Published : Apr 11, 2021, 3:13 PM IST

ਗੜ੍ਹਸ਼ੰਕਰ: ਦੀ ਐਕਸ ਸਰਵਿਸਮੈਨ ਸੋਸ਼ਲ ਵੈਲਫੇਅਰ ਟਰੱਸਟ ਗੜ੍ਹਸ਼ੰਕਰ ਵੱਲੋਂ ਸ਼ਹੀਦੇ-ਏ-ਆਜਮ ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਦੇ ਸਹਿਯੋਗ ਨਾਲ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੀ ਗਰਾਉਂਡ ਵਿੱਚ ਲੜਕਿਆਂ ਤੇ ਲੜਕੀਆਂ ਦੇ ਐਥਲੀਟ ਮੁਕਾਬਲੇ ਕਰਵਾਏ। ਜਿਸ ਵਿੱਚ ਵੱਡੀ ਗਿਣਤੀ ਵਿੱਚ ਲੜਕੇ-ਲੜਕੀਆਂ ਨੇ ਹਿੱਸਾ ਲਿਆ।

ਇਸ ਮੌਕੇ 200 ਮੀਟਰ, 800 ਮੀਟਰ ਅਤੇ 1600 ਮੀਟਰ ਦੇ ਐਥਲੀਟ ਕਰਵਾਏ ਗਏ। ਇਸ ਮੌਕੇ ਮੋਹਣ ਸਿੰਘ ਥਿਆੜਾ ਚੇਅਰਮੈਨ ਮਾਰਕੀਟ ਕਮੇਟੀ ਗੜ੍ਹਸ਼ੰਕਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਸੂਬੇਦਾਰ ਕੇਵਲ ਸਿੰਘ ਭੱਜਲ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਸਾਡੀ ਸੰਸਥਾ ਵੱਲੋਂ ਨਿਰੰਤਰ ਇਸ ਤਰ੍ਹਾਂ ਦੇ ਆਯੋਜਨ ਕੀਤੇ ਜਾ ਰਹੇ ਹਨ, ਤਾਂ ਜੋ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਦਲਦਲ ਵਿੱਚ ਜਾਣ ਦੀ ਬਜਾਏ ਆਪਣੇ ਭਵਿੱਖ ਨੂੰ ਉਜਵਲ ਬਣਾਉਣ ਵੱਲ ਧਿਆਨ ਦੇਣ।

ਇਸ ਮੌਕੇ ਖਿਡਾਰੀਆਂ ਲਈ ਫਰੂਟ ਅਤੇ ਜੂਸ ਦੀ ਸੇਵਾ ਉੱਘੇ ਸਮਾਜ ਸੇਵਕ ਤੇ ਗੋਲਡੀ ਕਰਿਆਨਾ ਸਟੋਰ ਬੀਹੜਾ ਦੇ ਮਾਲਕ ਗੋਲਡੀ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਸ਼ਹੀਦ ਭਗਤ ਸਿੰਘ ਫੁੱਟਬਾਲ ਕਲੱਬ ਦੇ ਪ੍ਰਧਾਨ ਐਡਵੋਕੇਟ ਜਸਵੀਰ ਸਿੰਘ ਰਾਏ, ਰਣਬੀਰ ਸਿੰਘ ਯੂ.ਐਸ.ਏ, ਸੂਬੇਦਾਰ ਕੇਵਲ ਸਿੰਘ ਭੱਜਲ, ਗੁਰਦਿਆਲ ਭਨੋਟ, ਸੂਬੇਦਾਰ ਕੁਲਦੀਪ ਸਿੰਘ, ਸੂਬੇਦਾਰ, ਗੁਰਮੀਤ ਸਿੰਘ, ਸੂਬੇਦਾਰ ਰਣਬੀਰ ਸਿੰਘ ਭੱਜਲ, ਲਖਵਿੰਦਰ ਸਿੰਘ, ਇਕਬਾਲ ਸਿੰਘ, ਭੁਪਿੰਦਰ ਰਾਣਾ, ਰਾਕੇਸ਼ ਰਾਜਪੂਤ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਤੇ ਨੌਜਵਾਨ ਹਾਜ਼ਰ ਸਨ।

ABOUT THE AUTHOR

...view details