ਪੰਜਾਬ

punjab

ETV Bharat / state

ਸਿੱਖ ਜਥੇਬੰਦੀਆਂ ਨੇ ਗੁਰਦਾਸ ਮਾਨ ਦਾ ਪੁਤਲਾ ਫੂਕ ਕੇ ਕੀਤਾ ਵਿਰੋਧ - gurdas maan issue

ਗੁਰਦਾਸ ਮਾਨ ਵੱਲੋਂ ਵਰਤੀ ਗਈ ਗ਼ਲਤ ਸ਼ਬਦਾਵਲੀ ਅਤੇ ਇੱਕ ਦੇਸ਼ ਇੱਕ ਭਾਸ਼ਾ ਵਾਲੇ ਬਿਆਨ ਨੂੰ ਲੈ ਕੇ ਕਈ ਜਥੇਬੰਦੀਆਂ ਵੱਲੋਂ ਗੁਰਦਾਸ ਮਾਨ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਫ਼ੋਟੋ

By

Published : Sep 28, 2019, 10:28 PM IST

ਹੁਸ਼ਿਆਰਪੁਰ: ਪੰਜਾਬੀ ਗਾਇਕ ਗੁਰਦਾਸ ਮਾਨ ਦਾ ਵਿਵਾਦ ਵਧਦਾ ਹੀ ਜਾ ਰਿਹਾ ਹੈ। ਸਮੂਹ ਸਿੱਖ ਜਥੇਬੰਦੀਆਂ ਨੇ ਗੁਰਦਾਸ ਮਾਨ ਵੱਲੋਂ ਵਰਤੀ ਗਈ ਸ਼ਬਦਾਵਲੀ ਦੇ ਵਿਰੋਧ 'ਚ ਹੁਸ਼ਿਆਰਪੁਰ ਵਿੱਚ ਗੁਰਦਾਸ ਮਾਨ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਗੁਰਦਾਸ ਮਾਨ ਆਰਐਸਐਸ ਦੀ ਬੋਲੀ ਬੋਲ ਰਹੇ ਹਨ।

ਪ੍ਰਦਰਸ਼ਨਕਾਰੀਆਂ ਨੇ ਗੁਰਦਾਸ ਮਾਨ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਗੁਰਦਾਸ ਮਾਨ ਵੱਲੋਂ ਦਿੱਤੇ ਗਏ ਬਿਆਨ ਨੇ ਪੰਜਾਬੀ ਮਾਂ ਬੋਲੀ ਨੂੰ ਪਿਛਾੜਨ ਦਾ ਕੰਮ ਕੀਤਾ ਹੈ ਅਤੇ ਜਿਸ ਭਾਸ਼ਾ ਨੇ ਉਨ੍ਹਾਂ ਨੂੰ ਵੱਡਾ ਸਟਾਰ ਬਣਾਇਆ ਹੈ ਅੱਜ ਉਹ ਆਪਣੀ ਮਾਂ ਬੋਲੀ ਨੂੰ ਹੀ ਦੁਤਕਾਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਨੇਡਾ ਦੀ ਧਰਤੀ 'ਤੇ ਸਮਾਗਮ ਦੌਰਾਨ ਸਿੱਖ ਨੌਜਵਾਨ ਚਰਨਜੀਤ ਸਿੰਘ ਵੱਲੋਂ ਕੀਤੇ ਵਿਰੋਧ 'ਤੇ ਜਿਸ ਤਰਾਂ ਗੁਰਦਾਸ ਮਾਨ ਨੇ ਭੱਦੀ ਸ਼ਬਦਾਵਲੀ ਵਰਤ ਜਵਾਬ ਦਿੱਤਾ ਹੈ ਉਸ ਨਾਲ ਸਿੱਖਾਂ ਦੇ ਦਿਲਾਂ ਵਿੱਚ ਰੋਸ਼ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ, ਜੰਗ ਖਾਲਸਾ ਗਰੁੱਪ, ਅਵਾਜੇ ਕੌਮ ਜਥੇਬੰਧੀ, ਫਤਿਹ ਯੂਥ ਕਲੱਬ ਅਤੇ ਸਮੂਹ ਸਿੱਖ ਜਥੇਬੰਦੀਆਂ ਨੇ ਰੋਸ਼ ਵਿੱਚ ਸ਼ਮੂਲੀਅਤ ਕੀਤੀ।

ਜ਼ਿਕਰਏਖ਼ਾਸ ਹੈ ਕਿ ਇਹ ਮਾਮਲਾ ਉਸ ਵੇਲੇ ਚਰਚਾ ਦੇ ਵਿੱਚ ਆਇਆ ਜਦੋਂ ਇੱਕ ਨਿੱਜੀ ਰੇਡੀਓ ਸਟੇਸ਼ਨ ਨੂੰ ਦਿੱਤੇ ਇੰਟਰਵਿਊ 'ਚ ਗੁਰਦਾਸ ਮਾਨ ਨੇ ਇੱਕ ਦੇਸ਼ ਇੱਕ ਭਾਸ਼ਾ ਦਾ ਸਮਰਥਨ ਕੀਤਾ। ਇਸ ਇੰਟਰਵਿਊ ਤੋਂ ਬਾਅਦ ਗੁਰਦਾਸ ਮਾਨ ਨੇ ਸ਼ੋਅ 'ਚ ਕੁਝ ਲੋਕਾਂ ਨੇ ਤਖ਼ਤੀਆਂ ਫ਼ੜੀਆਂ ਸੀ ਜਿਸ 'ਤੇ ਗੁਰਦਾਸ ਮਾਨ ਮੁਰਦਾਬਾਦ ਲਿਖਿਆ ਹੋਇਆ ਸੀ। ਇਨ੍ਹਾਂ ਤਖ਼ਤੀਆਂ ਨੂੰ ਵੇਖ ਕੇ ਗੁਰਦਾਸ ਮਾਨ ਨੇ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਇਤਰਾਜਯੋਗ ਸ਼ਬਦਾਵਲੀ ਵਰਤੀ ਜਿਸ ਤੋਂ ਬਾਅਦ ਇਹ ਮਾਮਲਾ ਹੋਰ ਭੱਖ ਗਿਆ।

ਇਹ ਵੀ ਪੜੋ- ਪੰਜਾਬੀ ਹੁਣ ਅੰਤਰਰਾਸ਼ਟਰੀ ਭਾਸ਼ਾ ਦਾ ਰੁੱਤਬਾ ਅਖ਼ਤਿਆਰ ਕਰ ਚੁੱਕੀ ਹੈ: ਸੁਰਜੀਤ ਰੱਖੜਾ

ABOUT THE AUTHOR

...view details