ਹੁਸ਼ਿਆਰਪੁਰ:ਸੂਬੇ ਅੰਦਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦਿਨੋ ਦਿਨ ਵਧ ਰਹੀਆਂ ਹਨ। ਪੰਜਾਬ ਪੁਲਿਸ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਲਗਾਤਾਰ ਯਤਨਸ਼ੀਲ ਹੈ। ਇਸ ਤਹਿਦ ਹੀ ਪੰਜਾਬ ਪੁਲਿਸ ਨੇ ਲੁੱਟਾ-ਖੋਹਾਂ ਕਰਨ ਵਾਲੇ ਦੋ ਗਰੋਹਾਂ ਨੂੰ ਕਾਬੂ ਕਰਕੇ ਲੁੱਟ ਦਾ ਸਮਾਨ ਬਰਾਮਦ ਕਰਕੇ ਸਫ਼ਲਤਾ ਹਾਸਲ ਕੀਤੀ ਹੈ।
ਜਾਣਕਾਰੀ ਦਿੰਦੇ ਹੋਏ ਤੁਸ਼ਾਰ ਗੁਪਤਾ ਸਹਾਇਕ ਪੁਲਿਸ ਕਪਤਾਨ ਗੜ੍ਹਸ਼ੰਕਰ ਨੇ ਦੱਸਿਆ ਕਿ ਚੱਬੇਵਾਲ ਦੇ ਇਲਾਕੇ ਵਿੱਚ ਲੁੱਟਾ ਖੋਹਾਂ ਕਰਨ ਵਾਲੇ ਗਰੋਹ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਉਕਤ ਗਰੋਹ ਵੱਲੋਂ ਬੀਤੇ ਦਿਨੀਂ ਖਿਡੋਣਾ ਨੁਮਾ ਪਿਸਤੌਲ ਦਿਖਾ ਕੇ ਰਾਤ ਸਮੇਂ ਘਰ ਵਿੱਚ ਦਾਖਲ ਹੋਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਪੁਲਿਸ ਵੱਲੋਂ ਅਣਪਛਾਤੇ ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਦੌਰਾਨ ਮੁਕਦਮੇ ਵਿੱਚ ਲੋੜੀਂਦੇ ਦੋਸ਼ੀ ਬਲਵੀਰ ਸਿੰਘ ਉਰਫ ਬੰਟੀ ਪੁੱਤਰ ਮਹਿੰਦਰ ਸਿੰਘ ਵਾਸੀ ਕਾਲੀਆ ਥਾਣਾ ਚੱਬੇਵਾਲ, ਬਿਕਰਮ ਉਰਫ਼ ਵਿਕੀ ਪੁੱਤਰ ਰਤਨ ਲਾਲ ਵਾਸੀ ਸੈਦਪੁਰ ਥਾਣਾ ਚੱਬੇਵਾਲ ਅਤੇ ਹਰਦੀਪ ਸਿੰਘ ਉਰਫ ਗੰਜਾ ਪੁੱਤਰ ਲੇਟ ਸੁਖਵਿੰਦਰ ਸਿੰਘ ਵਾਸੀ ਭਾਮ ਥਾਣਾ ਚੱਬੇਵਾਲ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਦੋਰਾਨ ਵਰਤਿਆ ਗਿਆ ਇੱਕ ਮੋਟਰਸਾਇਕਲ ਬਿਨਾ ਨੰਬਰੀ ਪਲਟਿਨਾ, ਇੱਕ ਦਾਤਰ ਅਤੇ ਇੱਕ ਖਿਡੌਣਾ ਪਿਸਤੌਲ ਬਰਾਮਦ ਕੀਤਾ ਗਿਆ ਹੈ।