ਪੰਜਾਬ

punjab

ETV Bharat / state

ਟਾਂਡਾ 'ਚ ਚਿੱਟੇ ਦਿਨ ਸਕਾਰਪੀਓ ਸਵਾਰ ਨੂੰ ਗੋਲੀਆਂ ਨਾਲ ਭੁੰਨਿਆ, ਮੌਤ - hoshiarpur crime

ਟਾਂਡਾ ਰੋਡ 'ਤੇ ਦਿਨ-ਦਿਹਾੜੇ ਇੱਕ ਸਕਾਰਪੀਓ ਸਵਾਰ ਵਿਅਕਤੀ ਨੂੰ ਕੁੱਝ ਅਣਪਛਾਤਿਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਚਿੱਟੇ ਦਿਨ ਵਾਪਰੀ ਘਟਨਾ ਦਾ ਕਾਰਨ ਪੁਰਾਣੀ ਰੰਜਿਸ਼ ਨੂੰ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਅਰੰਭ ਦਿੱਤੀ ਹੈ।

ਟਾਂਡਾ 'ਚ ਚਿੱਟੇ ਦਿਨ ਸਕਾਰਪੀਓ ਸਵਾਰ ਗੋਲੀਆਂ ਨਾਲ ਭੁੰਨਿਆ
ਟਾਂਡਾ 'ਚ ਚਿੱਟੇ ਦਿਨ ਸਕਾਰਪੀਓ ਸਵਾਰ ਗੋਲੀਆਂ ਨਾਲ ਭੁੰਨਿਆ

By

Published : Oct 5, 2020, 10:05 PM IST

ਹੁਸ਼ਿਆਰਪੁਰ: ਟਾਂਡਾ ਰੋਡ 'ਤੇ ਦਿਨ-ਦਿਹਾੜੇ ਇੱਕ ਸਕਾਰਪੀਓ ਸਵਾਰ ਵਿਅਕਤੀ ਨੂੰ ਕੁੱਝ ਅਣਪਛਾਤਿਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਚਿੱਟੇ ਦਿਨ ਵਾਪਰੀ ਘਟਨਾ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਅਰੰਭ ਦਿੱਤੀ ਹੈ।

ਟਾਂਡਾ 'ਚ ਚਿੱਟੇ ਦਿਨ ਸਕਾਰਪੀਓ ਸਵਾਰ ਗੋਲੀਆਂ ਨਾਲ ਭੁੰਨਿਆ

ਡੀਐਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਣਖਵੀਰ ਸਿੰਘ ਉਰਫ਼ ਅਣਖੀ ਵੱਜੋਂ ਹੋਈ ਹੈ, ਜੋ ਕਿ ਮਾਹਿਲਪੁਰ ਦਾ ਰਹਿਣ ਵਾਲਾ ਹੈ ਅਤੇ ਇੱਕ ਨਸ਼ਾ ਛੁਡਾਊ ਕੇਂਦਰ ਚਲਾ ਰਿਹਾ ਸੀ।

ਉਨ੍ਹਾਂ ਦੱਸਿਆ ਕਿ ਇਹ ਘਟਨਾ ਦੁਪਹਿਰ ਬਾਅਦ 3.40 ਵਜੇ ਦੀ ਹੈ। ਜਦੋਂ ਇਹ ਨੌਜਵਾਨ ਮੈਣੀ ਵੱਲੋਂ ਆ ਰਿਹਾ ਸੀ ਤੇ ਪਹਿਲਾਂ ਇਹ ਟੌਲ ਪਲਾਜ਼ਾ 'ਤੇ ਰੁਕਿਆ। ਇਥੋਂ ਇਹ ਵਾਪਸ ਆਇਆ ਤਾਂ ਰਸਤੇ ਵਿੱਚ ਟਾਂਡਾ ਰੋਡ 'ਤੇ ਲਾਚੋਵਾਲ ਨਜ਼ਦੀਕ ਕੁੱਝ ਅਣਪਛਾਤਿਆਂ ਨੇ ਇਸ ਦੀ ਗੱਡੀ ਨੂੰ ਰੋਕ ਲਿਆ ਅਤੇ ਗੱਡੀ ਵਿੱਚੋਂ ਉਤਾਰ ਕੇ ਗੋਲੀਆਂ ਮਾਰ ਕੇ ਫ਼ਰਾਰ ਹੋ ਗਏ।

ਉਨ੍ਹਾਂ ਦੱਸਿਆ ਕਿ ਅਣਖਵੀਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਕਥਿਤ ਦੋਸ਼ੀਆਂ ਨੇ ਅਣਖਵੀਰ 'ਤੇ 5-7 ਫ਼ਾਇਰ ਕੀਤੇ, ਬਾਕੀ ਜਾਂਚ ਤੋਂ ਬਾਅਦ ਪਤਾ ਲੱਗ ਸਕੇਗਾ ਕਿ ਕਿੰਨੀਆਂ ਗੋਲੀਆਂ ਵੱਜੀਆਂ ਹਨ।

ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭਿਜਵਾਇਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ABOUT THE AUTHOR

...view details