ਗੜ੍ਹਸ਼ੰਕਰ:ਪੰਜਾਬ ਵਿਚ ਸੜਕ ਹਾਦਸਿਆਂ ਦਾ ਗ੍ਰਾਫ਼ ਦਿਨੋ ਦਿਨ ਵੱਧਦਾ ਜਾ ਰਿਹਾ ਹੈ।ਗੜ੍ਹਸ਼ੰਕਰ ਹਾਈਵੇ ਉਤੇ ਇਕ ਸਕੂਟਰੀ ਅਤੇ ਟੱਰਕ ਦੀ ਟੱਕਰ ਹੋ ਗਈ ਹੈ।ਜਿਸ ਦੌਰਾਨ ਇਕ ਸਕੂਟਰੀ ਸਵਾਰ ਦੋ ਲੜਕੀਆਂ ਵਿਚੋਂ ਇਕ ਦੀ ਮੌਤ ਹੋ ਗਈ ਹੈ ਅਤੇ ਇਕ ਲੜਕੀ ਗੰਭੀਰ ਰੂਪ ਵਿਚ ਜ਼ਖ਼ਮੀ ਹੈ।
ਮਿਲੀ ਜਾਣਕਾਰੀ ਅਨੁਸਾਰ ਫੂਲ ਮਣੀ (20) ਪੁਤਰੀ ਦਿਨੇਸ਼ ਕੁਮਾਰ ਵਾਸੀ ਪਨਾਮ ਥਾਣਾ ਗੜ੍ਹਸ਼ੰਕਰ ਆਪਣੀ ਸਹੇਲੀ ਅਮਨਦੀਪ ਕੌਰ ਪੁੱਤਰੀ ਹਰਮੇਸ਼ ਲਾਲ ਨਾਲ ਆਪਣੀ ਸਕੂਟਰੀ ਨੰਬਰ ਪੀ ਬੀ 24 ਸੀ 3147 ਤੇ ਸਵਾਰ ਹੋ ਕੇ ਪਿੰਡ ਤੋਂ ਸ਼ਹਿਰ ਆਈ ਸੀ। ਜਦੋਂ ਉਹ ਹੁਸ਼ਿਆਰਪੁਰ ਰੋਡ ਸਥਿਤ ਸਟੇਟ ਬੈਂਕ ਆਫ ਇੰਡੀਆ ਕੋਲ ਪਹੁੰਚੀ ਤਾਂ ਇੱਕ ਟਰੱਕ ਨੰਬਰ ਪੀ ਬੀ 07 ਐਚ 5225 ਨਾਲ ਸਕੂਟਰੀ ਦੀ ਟੱਕਰ ਹੋ ਗਈ। ਹਾਦਸੇ ਵਾਲੀ ਥਾਂ ਉਤੇ ਮੌਜੂਦ ਲੋਕਾਂ ਵੱਲੋਂ ਦੋਵਾਂ ਲੜਕੀਆਂ ਨੂੰ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਫੂਲ ਮਣੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਦੂਸਰੀ ਲੜਕੀ ਅਮਨਦੀਪ ਕੌਰ ਪੁੱਤਰੀ ਹਰਮੇਸ਼ ਲਾਲ ਵਾਸੀ ਪਨਾਮ ਜੇਰੇ ਇਲਾਜ ਹੈ।