ਹੁਸ਼ਿਆਰਪੁਰ: ਕੋਰੋਨਾ ਵਾਇਰਸ ਕਾਰਨ ਪੰਜਾਬ ਵਿੱਚ ਕਰਫਿਊ ਲੱਗਿਆ ਹੋਇਆ ਹੈ। ਇਸ ਦੇ ਨਾਲ ਸੂਬਾ ਸਰਕਾਰ ਕਈ ਲੋਕਾਂ ਨੂੰ ਕੁਝ ਚੀਜ਼ਾਂ ਵਿੱਚ ਰਿਵਾਇਤਾਂ ਦੇ ਰਹੀ ਹੈ ਪਰ ਸਰਕਾਰ ਵੱਲੋਂ ਸਕੂਲ ਬੱਸ ਆਪਰੇਟਰਾਂ ਲਈ ਕੁਝ ਖ਼ਾਸ ਪ੍ਰਬੰਧ ਨਹੀਂ ਕੀਤੇ ਹਨ, ਜਿਸ ਤੋਂ ਬਾਅਦ ਹੁਸ਼ਿਆਰਪੁਰ ਵਿੱਚ ਸਕੂਲ ਬੱਸ ਆਪਰੇਟਰਾਂ ਵੱਲੋਂ ਇਸ ਸਬੰਧੀ ਨਰਾਜ਼ਗੀ ਜਤਾਈ ਗਈ ਹੈ।
ਹੁਸ਼ਿਆਰਪੁਰ ਵਿੱਚ ਸਕੂਲ ਬੱਸ ਆਪਰੇਟਰਾਂ ਦੀ ਸਰਕਾਰ ਕੋਲੋਂ ਮੰਗ - ਸਕੂਲ ਬੱਸ ਆਪਰੇਟਰ
ਹੁਸ਼ਿਆਰਪੁਰ ਵਿੱਚ ਸਕੂਲ ਬੱਸ ਆਪਰੇਟਰਾਂ ਨੇ ਸਰਕਾਰ ਪ੍ਰਤੀ ਨਰਾਜ਼ਗੀ ਜਤਾਉਂਦਿਆਂ ਕਿਹਾ ਕਿ ਇਸ ਸਮੇਂ ਸਰਕਾਰ ਨੇ ਹਰ ਇੱਕ ਵਰਗ ਨੂੰ ਕੋਈ ਨਾ ਕੋਈ ਰਿਵਾਇਤ ਦਿੱਤੀ ਹੈ ਪਰ ਇਸ ਵਿੱਚੋਂ ਸਕੂਲ ਬੱਸ ਆਪਰੇਟਰਾਂ ਨੂੰ ਅਣਗੌਲਿਆ ਗਿਆ ਹੈ।
ਹੁਸ਼ਿਆਰਪੁਰ ਵਿੱਚ ਸਕੂਲ ਬੱਸ ਆਪਰੇਟਰਾਂ ਵੱਲੋਂ ਸਰਕਾਰ ਨੂੰ ਕੀਤੀ ਗਈ ਮੰਗ
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਮੇਂ ਸਰਕਾਰ ਨੇ ਹਰ ਇੱਕ ਵਰਗ ਨੂੰ ਕੋਈ ਨਾ ਕੋਈ ਰਿਵਾਇਤ ਦਿੱਤੀ ਹੈ ਪਰ ਇਸ ਵਿੱਚੋਂ ਸਕੂਲ ਬੱਸ ਆਪਰੇਟਰਾਂ ਨੂੰ ਅਣਗੌਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦੇ ਐਲਾਨ ਤੋਂ ਬਾਅਦ ਪੰਜਾਬ ਦੇ ਸਾਰੇ ਸਕੂਲਾਂ ਨੂੰ ਫ਼ੀਸ ਨਾ ਲੈਣ ਦੀ ਹਦਾਇਤ ਦਿੱਤੀ ਗਈ ਹੈ। ਉਸ ਦਾ ਸਾਰਾ ਖਾਮਿਆਜ਼ਾ ਕਿਧਰੇ ਨਾ ਕਿਧਰੇ ਸਕੂਲ ਬੱਸ ਆਪਰੇਟਰਾਂ ਨੂੰ ਵੀ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਨੂੰ ਕੋਈ ਪੈਕੇਜ ਦੇਵੇ ਜਾਂ ਫਿਰ ਉਨ੍ਹਾਂ ਨੂੰ ਟੈਕਸਾਂ ਵਿੱਚ ਛੋਟ ਦੇਵੇ।