ਹੁਸ਼ਿਆਰਪੁਰ: ਸ਼ਹਿਰ ‘ਚ ਚੋਰੀ ਅਤੇ ਲੁੱਟ ਖਸੁੱਟ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਜਿਸ ਕਰਕੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਬੀਤੇ ਦਿਨੀਂ ਥਾਣਾ ਮਾਡਲ ਟਾਊਨ (Police Station Model Town) ਤੋਂ ਮਹਿਜ਼ 100 ਮੀਟਰ ਦੀ ਦੂਰੀ ਉੱਤੇ ਇੱਕ ਦੁਕਾਨ ਮਾਲਕ ਦੇ ਨਾਲ ਲੁੱਟ ਦੀ ਵਾਰਦਾਤ ਕੀਤੀ ਗਈ ਹੈ। ਇਸ ਵਾਰਦਾਤ ਵਿੱਚ ਲੁਟੇਰੇ ਦੁਕਾਨ ‘ਤੇ ਸਮਾਨ ਲੈਣ ਦੇ ਬਹਾਨੇ ਆਇਆ ਅਤੇ ਮੌਕੇ ਵੇਖ ਕੇ ਦੁਕਾਨ ਮਾਲਕ ਦੇ ਗਲੇ ਵਿੱਚ ਸੋਨੇ ਦੀ ਚੈਨ ਖੋਹ ਕੇ ਮੌਕੇ ਤੋਂ ਫਰਾਰ ਹੋ ਗਿਆ। ਲੁੱਟ ਦੀ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਵਿੱਚ ਕੈਦ (Imprisoned in CCTV) ਹੋ ਗਈ।
ਘਟਨਾ ਦੀ ਜਾਣਕਾਰੀ ਦਿੰਦਿਆਂ ਘਟਨਾ ਦਾ ਸ਼ਿਕਾਰ ਹੋਏ ਨੌਜਵਾਨ ਹਰਸ਼ਦੀਪ ਨੇ ਦੱਸਿਆ ਕਿ ਉਹ ਆਪਣੇ ਪਿਤਾ ਨਾਲ ਹੀ ਇਸ ਦੁਕਾਨ ਉੱਤੇ ਗੱਡੀਆਂ ਦੇ ਏ.ਸੀ. ਠੀਕ ਕਰਨਾ ਕੰਮ ਕਰਦਾ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਜਦੋਂ ਉਹ ਇੱਕ ਗੱਡੀ ਨੂੰ ਠੀਕ ਕਰ ਰਿਹਾ ਸੀ, ਤਾਂ 2 ਨੌਜਵਾਨ ਜੋ ਪਲਸਰ ਮੋਟਰਸਾਈਕਲ (Pulsar motorcycle) ‘ਤੇ ਆਏ ਅਤੇ ਕੁਝ ਦੇਰ ਦੁਕਾਨ ਦੇ ਆਲੇ-ਦੁਆਲੇ ਘੁੰਮਦੇ ਰਹੇ ਅਤੇ ਕੁਝ ਦੇਰ ਬਾਅਦ ਉਹ ਉਨ੍ਹਾਂ ਕੋਲ ਆਏ ਅਤੇ ਕੁਝ ਪੁਰਜ਼ਿਆਂ ਬਾਰੇ ਪੁੱਛਣ ਲੱਗੇ।