ਹੁਸ਼ਿਆਰਪੁਰ: ਅੱਜ ਸਵੇਰੇ ਤਲਵਾੜਾ ਮੁਕੇਰੀਆਂ ਰੋਡ 'ਤੇ ਬੱਸ ਅਤੇ ਕਾਰ 'ਚ ਹੋਈ ਭਿਆਨਕ ਟੱਕਰ ਕਾਰਨ ਇੱਕੋ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ 'ਚ ਇੱਕ ਬੱਚਾ ਅਤੇ ਤਿੰਨ ਨੌਜਵਾਨ ਸਵਾਰ ਸਨ, ਜਿਨ੍ਹਾਂ ਦੀ ਮੌਕੇ 'ਤੇ ਮੌਤ ਹੋ ਗਈ।
ਸੜਕ ਹਾਦਸੇ ਨੇ ਲਈ ਇੱਕੋਂ ਪਰਿਵਾਰ ਦੇ 4 ਜੀਆਂ ਦੀ ਜਾਨ - Road accident
ਹੁਸ਼ਿਆਰਪੁਰ ਦੇ ਤਲਵਾੜਾ ਮੁਕੇਰੀਆਂ ਰੋਡ 'ਤੇ ਬੱਸ ਅਤੇ ਕਾਰ 'ਚ ਹੋਈ ਭਿਆਨਕ ਟੱਕਰ ਕਾਰਨ ਇੱਕੋ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ।
![ਸੜਕ ਹਾਦਸੇ ਨੇ ਲਈ ਇੱਕੋਂ ਪਰਿਵਾਰ ਦੇ 4 ਜੀਆਂ ਦੀ ਜਾਨ ਸੜਕ ਹਾਸਦੇ ਨੇ ਲਈ ਇੱਕੋਂ ਪਰਿਵਾਰ ਦੇ 4 ਜੀਆਂ ਦੀ ਜਾਨ](https://etvbharatimages.akamaized.net/etvbharat/prod-images/768-512-10337922-thumbnail-3x2-hsp.jpg)
ਜਾਣਕਾਰੀ ਮੁਤਾਬਕ ਕਾਰ ਸਵਾਰ ਪਿੰਡ ਰੌਲੀ ਤੋਂ ਤਲਵਾੜੇ ਨੂੰ ਕਿਸੇ ਨਿੱਜੀ ਕੰਮ ਲਈ ਜਾ ਰਹੇ ਸਨ। ਤਲਵਾੜਾ ਬੈਰੀਅਰ ਨਜ਼ਦੀਕ ਦੂਜੇ ਪਾਸਿਓਂ ਆ ਰਹੀਂ ਤੇਜ਼ ਰਫ਼ਤਾਰ ਬੱਸ ਨਾਲ ਉਨ੍ਹਾਂ ਦੀ ਗੱਡੀ ਦੀ ਟੱਕਰ ਹੋ ਗਈ। ਇਸ ਕਾਰਨ ਕਾਰ ਸਵਾਰ ਸਾਰੇ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ ਉਪਰੰਤ ਬੱਸ ਡਰਾਈਵਰ ਮੌਕੇ ਤੋਂ ਭੱਜਣ 'ਚ ਸਫ਼ਲ ਰਿਹਾ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਤਲਵਾੜਾ ਦੇ ਮੁਖੀ ਅਜਮੇਰ ਸਿੰਘ ਮੌਕੇ 'ਤੇ ਪਹੁੰਚ ਗਏ ਤੇ ਮ੍ਰਿਤਕਾਂ ਦੀਆਂ ਦੇਹਾਂ ਨੂੰ ਬੀਬੀਐਮਬੀ ਹਸਪਤਾਲ ਪਹੁੰਚਾਇਆ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।