ਪੰਜਾਬ

punjab

By

Published : Feb 17, 2020, 11:39 AM IST

ETV Bharat / state

ਖੇਤੀ ਨੂੰ ਉਤਸ਼ਾਹਤ ਕਰਨ ਲਈ ਵਰਦਾਨ ਸਾਬਿਤ ਹੋ ਰਹੀ ਹੈ ਗੰਡੋਏ ਦੇ ਖਾਦ

ਗੰਡੋਏ ਦੀ ਖਾਦ ਤਿਆਰ ਕਰਨ ਵਾਲੇ ਕਿਸਾਨ ਤਨਵੀਰ ਪਰੁਠੀ ਦਾ ਕਹਿਣਾ ਹੈ ਕਿ ਅੱਜਕਲ੍ਹ ਕਿਸਾਨ ਘੱਟ ਸਮੇ ਵਿੱਚ ਵੱਧ ਮੁਨਾਫ਼ਾ ਅਤੇ ਫ਼ਸਲ ਦੀ ਭਾਲ ਵਿੱਚ ਹਨ ਜੋ ਇਨਸਾਨੀ ਜ਼ਿੰਦਗੀ ਲਈ ਵੀ ਘਾਤਕ ਹੈ ਅਤੇ ਜ਼ਮੀਨ ਨੂੰ ਵੀ ਬੰਜਰ ਬਣਾ ਰਹੀਆਂ ਹਨ। ਕਿਸਾਨਾਂ ਨੂੰ ਵੱਧ ਤੋਂ ਵੱਧ ਕੁਦਰਤੀ ਖੇਤੀ ਵੱਲ ਆਉਣਾ ਚਾਹੀਦਾ ਹੈ ਜਿਸ ਵਿੱਚ ਸਰਕਾਰ ਵੀ ਮਦਦ ਕਰਦੀ ਹੈ।

Rhinoceros agriculture, organic farming
ਫ਼ੋਟੋ

ਹੁਸ਼ਿਆਰਪੁਰ: ਅੱਜ ਕਲ ਜਿੱਥੇ ਰਾਸਾਣਿਕ ਖਾਦਾਂ ਨਾਲ ਤਿਆਰ ਕੀਤੀਆਂ ਗਈਆਂ ਫ਼ਸਲਾਂ ਇਨਸਾਨੀ ਸਿਹਤ ਲਈ ਵੱਡਾ ਖ਼ਤਰਾ ਸਾਬਿਤ ਹੋ ਰਹੀਆ ਹਨ, ਉੱਥੇ ਹੀ ਕੁਦਰਤੀ ਖੇਤੀ ਨਾਲ ਫ਼ਸਲਾਂ ਅਤੇ ਖਾਣ ਵਾਲੀਆਂ ਚੀਜ਼ਾਂ ਤਿਆਰ ਕੀਤੀਆ ਜਾਂਦੀਆਂ ਫ਼ਸਲ ਇਨਸਾਨੀ ਜ਼ਿੰਦਗੀ ਲਈ ਵਰਦਾਨ ਸਾਬਿਤ ਹੋ ਰਹੀਆ ਹਨ। ਉੱਥੇ ਹੀ ਗੰਡੋਏ ਦੀ ਖੇਤੀ ਕਰਨ ਵਿੱਚ ਪਹਿਲਕਦਮੀ ਲੈ ਰਹੇ ਹਨ ਪਿੰਡ ਬਸੀ ਗੁਲਾਮ ਹੁਸੈਨ ਦੇ ਅਗਾਂਹ ਵਧੂ ਕਿਸਾਨ ਤਨਵੀਰ ਪਰੁਠੀ।

ਗੰਡੋਏ ਦੇ ਖਾਦ ਤਿਆਰ ਕੀਤੀ ਜਾ ਰਹੀ

ਇਸ ਲਈ ਹੁਸ਼ਿਆਰਪੁਰ ਕੇ ਪਿੰਡ ਬਸੀ ਗੁਲਾਮ ਹੁਸੈਨ ਦੇ ਅਗਾਂਹ ਵਧੂ ਕਿਸਾਨ ਤਨਵੀਰ ਪਰੁਠੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸ਼ੁਰੂਆਤੀ ਦੌਰ ਵਿੱਚ ਬੈਂਕ ਦੀ ਮੱਦਦ ਨਾਲ ਆਪਣੀ ਹਿੰਮਤ ਸਦਕਾ ਗੰਡੋਏ ਦੀ ਫ਼ਸਲ ਦੀ ਖਾਦ ਤਿਆਰ ਕੀਤੀ ਜਾ ਰਹੀ ਹੈ। ਅੱਜ ਤਨਵੀਰ ਕਰੀਬ 4 ਕਨਾਲ ਵਿੱਚ ਖਾਦ ਦੀ ਪੈਦਾਵਾਰ ਉਗਾ ਰਿਹਾ ਹੈ, ਕਰੀਬ 70 ਦਿਨ ਵਿੱਚ ਤਿਆਰ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਸ 'ਤੇ ਮੰਡੀਕਰਨ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਹੈ, ਕਿਉਂਕਿ ਮੌਜੂਦਾ ਸਮੇ ਦੌਰਾਨ ਆਮ ਜਨਤਾ ਕੁਦਰਤੀ ਫ਼ਸਲ ਵੱਲ ਰੁਝਾਣ ਵੱਧ ਰਿਹਾ ਹੈ।

ਦੱਸ ਦਈਏ ਕਿ ਸਾਲ 2013 ਵਿੱਚ ਰਜਿਸਟਰ ਕਰਵਾਈ ਗਈ ਇਸ ਸੰਸਥਾ ਵਿੱਚ ਸਿਰਫ਼ 3 ਲੋਕਾਂ ਨੇ ਸ਼ੁਰੂ ਕੀਤੀ ਸੀ ਅਤੇ ਇਸ ਵੇਲੇ ਇਸ ਦੇ ਦੋ ਦਰਜਨ ਦੇ ਕਰੀਬ ਸਰਗਰਮ ਮੈਂਬਰ ਹਨ। ਇਹ ਮੈਂਬਰ ਮਹੀਨੇ ਦੇ ਪਹਿਲੇ ਸਨਿੱਚਰਵਾਰ ਨੂੰ ਕਿਸੇ ਫ਼ਾਰਮ ’ਤੇ ਹੀ ਮਿਲਦੇ ਹਨ ਅਤੇ ਫ਼ਾਰਮਿੰਗ ਸੰਬੰਧੀ ਆਪਣੇ ਤਜ਼ਰਬੇ ਅਤੇ ਵਿਚਾਰ ਸਾਂਝੇ ਕਰਦੇ ਹਨ। ਕਿਸਾਨ ਮੈਂਬਰਾਂ ਲਈ ਟ੍ਰੇਨਿੰਗ ਕੈਂਪ, ਵਰਕਸ਼ਾਪ ਅਤੇ ਸੈਮੀਨਾਰ ਵੀ ਕਰਵਾਏ ਜਾਂਦੇ ਹਨ, ਜਿਨ੍ਹਾਂ ਵਿੱਚ ਖੇਤੀ ਨੂੰ ਚੰਗੀ ਖਾਦ ਮਿਲ ਸਕੇ।

ਖੇਤੀ ਨੂੰ ਉਤਸ਼ਾਹਿਤ ਕਰਨ ਲਈ ਬਣਾਈ ਗਈ ਸੰਸਥਾ ਇਨੋਵੇਟਿਵ ਫ਼ਾਰਮਰਜ਼ ਐਸੋਸੀਏਸ਼ਨ (ਆਈਐਫਏ) ਤੇ ਨਵ ਕਿਰਨ ਸੰਸਥਾ ਦੇ ਹੋਰਨਾਂ ਕਿਸਾਨਾਂ ਲਈ ਵੀ ਮਾਰਗ ਦਰਸ਼ਕ ਸਾਬਿਤ ਹੋ ਰਹੀ ਹੈ। ਸੰਸਥਾ ਵਲੋਂ ਨਾ ਕੇਵਲ ਕਿਸਾਨਾਂ ਨੂੰ ਕਿਸਾਨੀ ਨਾਲ ਸਬੰਧਤ ਨਵੀਂਆਂ ਤਕਨੀਕਾਂ ਨਾਲ ਰੂਬਰੂ ਕਰਵਾਇਆ ਜਾਂਦਾ ਹੈ, ਬਲਕਿ ਉਨ੍ਹਾਂ ਨੂੰ ਆਪਣੀ ਆਰਗੈਨਿਕ ਉਪਜ ਦੇ ਮੰਡੀਕਰਨ ਅਤੇ ਗੰਡੋਏ ਦੀ ਖੇਤੀ ਦਾ ਚੰਗਾ ਯੋਗਦਾਨ ਵੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: CAA ਵਿਰੁੱਧ ਤੇਲੰਗਾਨਾ ਸਰਕਾਰ ਵੀ ਪਾਸ ਕਰੇਗੀ ਮਤਾ

ABOUT THE AUTHOR

...view details