ਹੁਸ਼ਿਆਰਪੁਰ: ਮੁਹੱਲਾ ਸਲਵਾੜਾ ਦੇ ਵਾਸੀਆਂ ਵੱਲੋਂ ਇਕੱਠੇ ਹੋ ਕੇ ਨਗਰ ਨਿਗਮ 'ਚ ਪਹੁੰਚ ਕੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਗੁੱਸੇ 'ਚ ਆਏ ਮੁਹੱਲਾ ਵਾਸੀਆਂ ਵੱਲੋਂ ਨਗਰ ਨਿਗਮ ਦਾ ਮੇਨ ਗੇਟ ਵੀ ਬੰਦ ਕਰ ਦਿੱਤਾ। ਇਸ ਦੌਰਾਨ ਨਗਰ ਨਿਗਮ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਹੋਇਆ ਮੁਹੱਲਾ ਵਾਸੀਆਂ ਨੇ ਕਿਹਾ ਕਿ ਮੁਹੱਲੇ 'ਚ ਲੱਗਦੀ ਨਗਰ ਨਿਗਮ ਦੀ ਸੜਕ ਤੇ ਇੱਕ ਪਰਿਵਾਰ ਦੇ ਲੋਕਾਂ ਵੱਲੋਂ ਕਬਜ਼ਾ ਕੀਤਾ ਹੋਇਆ ਹੈ। ਲੋਕਾਂ ਮੁਤਾਬਕ ਕੇਸ ਜਿੱਤਣ ਦੇ ਬਾਵਜੂਦ ਨਗਰ ਨਿਗਮ ਆਪਣਾ ਕਬਜ਼ਾ ਉਕਤ ਲੋਕਾਂ ਤੋਂ ਵਾਪਸ ਨਹੀਂ ਲੈ ਰਹੀ ਜਦੋਂ ਕਿ ਸੜਕ ਛੋਟੀ ਹੋਣ ਕਾਰਨ ਮੁਹੱਲਾ ਵਾਸੀਆਂ ਨੂੰ ਰੋਜ਼ਾਨਾ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੁਹੱਲਾ ਸਲਵਾੜਾ ਦੇ ਵਾਸੀਆਂ ਨੇ ਨਗਰ ਨਿਗਮ ਅਧਿਕਾਰੀਆਂ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਹੁਸ਼ਿਆਰਪੁਰ ਦੇ ਮੁਹੱਲਾ ਸਲਵਾੜਾ ਦੇ ਵਾਸੀਆਂ ਵੱਲੋਂ ਇਕੱਠੇ ਹੋ ਕੇ ਨਗਰ ਨਿਗਮ 'ਚ ਪਹੁੰਚ ਕੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਗੁੱਸੇ 'ਚ ਆਏ ਮੁਹੱਲਾ ਵਾਸੀਆਂ ਵੱਲੋਂ ਨਗਰ ਨਿਗਮ ਦਾ ਮੇਨ ਗੇਟ ਵੀ ਬੰਦ ਕਰ ਦਿੱਤਾ। ਇਸ ਦੌਰਾਨ ਨਗਰ ਨਿਗਮ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਹੋਇਆ ਮੁਹੱਲਾ ਵਾਸੀਆਂ ਨੇ ਕਿਹਾ ਕਿ ਮੁਹੱਲੇ 'ਚ ਲੱਗਦੀ ਨਗਰ ਨਿਗਮ ਦੀ ਸੜਕ 'ਤੇ ਇੱਕ ਪਰਿਵਾਰ ਦੇ ਲੋਕਾਂ ਵੱਲੋਂ ਕਬਜ਼ਾ ਕੀਤਾ ਹੋਇਆ ਹੈ। ਪੂਰੀ ਖ਼ਬਰ ਪੜ੍ਹੋ...
ਮੁਹੱਲਾ ਸਲਵਾੜਾ ਦੇ ਵਾਸੀਆਂ ਨੇ ਨਗਰ ਨਿਗਮ ਅਧਿਕਾਰੀਆਂ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਮੁਹੱਲਾ ਵਾਸੀਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਕਿ ਨਗਰ ਨਿਗਮ ਵੱਲੋਂ ਕੋਈ ਸਹੀ ਕਦਮ ਨਹੀਂ ਚੁੱਕਿਆ ਜਾਂਦਾ ਉਦੋਂ ਤੱਕ ਉਨ੍ਹਾਂ ਵੱਲੋਂ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਦੂਜੇ ਪਾਸੇ ਜਦੋਂ ਨਗਰ ਨਿਗਮ ਦੇ ਅਧਿਕਾਰੀ ਵਿਨੋਦ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਹਾਲ ਹੀ ਵਿੱਚ ਹੁਸ਼ਿਆਰਪੁਰ 'ਚ ਜੁਆਇਨਿੰਗ ਕੀਤੀ ਗਈ ਹੈ ਤੇ ਸਲਵਾੜਾਂ ਦੇ ਮੁਹੱਲਾ ਵਾਸੀਆਂ ਦਾ ਕੇਸ ਐਸਡੀਐਮ ਕੋਰਟ 'ਚ ਹੈ ਜਦਕਿ ਉਨ੍ਹਾਂ ਦਾ ਕੰਮ ਬਿਲਡਿੰਗ ਵਿਭਾਗ ਦਾ ਹੈ। ਜਿਵੇਂ ਹੀ ਉਨ੍ਹਾਂ ਕੋਲ ਆਰਡਰ ਆਵੇਗਾ ਉਹ ਤੁਰੰਤ ਬਣਦੀ ਕਾਰਵਾਈ ਕਰਨਗੇ।