ਪੰਜਾਬ

punjab

ETV Bharat / state

ਹੁਸ਼ਿਆਰਪੁਰ: ਕਰਫ਼ਿਊ ਦੌਰਾਨ ਝੁੱਗੀਆਂ ਦੇ ਲੋਕਾਂ ਦਾ ਹਾਲ, ਰਿਐਲਿਟੀ ਚੈੱਕ - ਝੁੱਗੀਆਂ ਦੇ ਲੋਕਾਂ ਦਾ ਹਾਲ

ਦੇਸ਼ ਭਰ ਵਿੱਚ ਲੱਗੇ ਕਰਫ਼ਿਊ ਨਾਲ ਗ਼ਰੀਬ ਲੋਕਾਂ ਨੂੰ ਜ਼ਰੂਰਤ ਦਾ ਸਮਾਨ ਨਾ ਮਿਲਣ ਕਰਕੇ ਕਾਫ਼ੀ ਮੁਸ਼ਕਲਾਂ ਦਾ ਸਾਹਮਣੇ ਕਰਨਾ ਪੈ ਰਿਹਾ ਹੈ। ਝੁੱਗੀਆਂ ਦੇ ਲੋਕਾਂ ਨੇ ਸਰਕਾਰ ਨੂੰ ਗੁਹਾਰ ਲਾਈ ਕਿ ਉਨ੍ਹਾਂ ਖਾਣ ਦਾ ਸਮਾਨ ਮੁਹੱਈਆ ਕਰਵਾਇਆ ਜਾਵੇ।

ਹੁਸ਼ਿਆਰਪੁਰ: ਕਰਫ਼ਿਊ ਦੌਰਾਨ ਝੁੱਗੀਆਂ ਦੇ ਲੋਕਾਂ ਦਾ ਹਾਲ, ਰਿਐਲਿਟੀ ਚੈੱਕ
ਹੁਸ਼ਿਆਰਪੁਰ: ਕਰਫ਼ਿਊ ਦੌਰਾਨ ਝੁੱਗੀਆਂ ਦੇ ਲੋਕਾਂ ਦਾ ਹਾਲ, ਰਿਐਲਿਟੀ ਚੈੱਕ

By

Published : Mar 27, 2020, 8:53 AM IST

ਹੁਸ਼ਿਆਰਪੁਰ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਪੂਰੀ ਸਖ਼ਤੀ ਨਾਲ ਸੂਬੇ 'ਚ ਕਰਫ਼ਿਊ ਲਗਾਇਆ ਗਿਆ ਹੈ ਅਤੇ ਕਿਸੇ ਨੂੰ ਵੀ ਬਿਨ੍ਹਾਂ ਕਿਸੇ ਕੰਮ ਤੋਂ ਸੜਕਾਂ 'ਤੇ ਘੁੰਮਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਉਧਰ ਕਰਫ਼ਿਊ ਨਾਲ ਗ਼ਰੀਬ ਲੋਕਾਂ ਨੂੰ ਜ਼ਰੂਰਤ ਦਾ ਸਮਾਨ ਨਾ ਮਿਲਣ ਕਰਕੇ ਕਾਫ਼ੀ ਮੁਸ਼ਕਲਾਂ ਦਾ ਸਾਹਮਣੇ ਕਰਨਾ ਪੈ ਰਿਹਾ ਹੈ।

ਇਸ ਸਬੰਧੀ ਜਦੋਂ ਹੁਸ਼ਿਆਰਪੁਰ ਦੀਆਂ ਝੁੱਗੀਆਂ 'ਚ ਜਾ ਕੇ ਸਥਿਤੀ ਦਾ ਰਿਐਲਿਟੀ ਚੈੱਕ ਕੀਤਾ ਤਾਂ ਲੋਕਾਂ ਨੇ ਆਪਣਾ ਦਰਦ ਬਿਆਨ ਕੀਤਾ। ਝੁੱਗੀਆਂ ਵਿੱਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਮਦਦ ਮੁਹੱਈਆ ਨਹੀਂ ਕਰਵਾਈ ਜਾ ਰਹੀ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਮੇਲੇ ਵਿੱਚ ਜਾ ਕੇ ਸਮਾਨ ਵੇਚ ਕੇ ਗੁਜ਼ਾਰਾ ਕਰਦੇ ਸੀ ਜੋ ਹੁਣ ਕਰਫ਼ਿਊ ਕਾਰਨ ਬੰਦ ਹੋ ਗਿਆ ਹੈ।

ਹੁਸ਼ਿਆਰਪੁਰ: ਕਰਫ਼ਿਊ ਦੌਰਾਨ ਝੁੱਗੀਆਂ ਦੇ ਲੋਕਾਂ ਦਾ ਹਾਲ, ਰਿਐਲਿਟੀ ਚੈੱਕ

ਇਹ ਵੀ ਪੜ੍ਹੋ: ਲੁਧਿਆਣਾ: ਐਂਬੁਲੈਂਸ ਨਾ ਮਿਲਣ 'ਤੇ ਜ਼ਖ਼ਮੀ ਪਤਨੀ ਨੂੰ ਸਾਈਕਲ 'ਤੇ ਪਹੁੰਚਾਇਆ ਹਸਪਤਾਲ

ਝੁੱਗੀਆਂ ਦੇ ਲੋਕਾਂ ਨੇ ਸਰਕਾਰ ਨੂੰ ਗੁਹਾਰ ਲਾਈ ਕਿ ਉਨ੍ਹਾਂ ਖਾਣ ਦਾ ਸਮਾਨ ਮੁਹੱਈਆ ਕਰਵਾਇਆ ਜਾਵੇ। ਉਧਰ ਦੂਜੇ ਪਾਸੇ ਕੈਬਿਨੇਟ ਮੰਤਰੀ ਸ਼ਾਮ ਸੁੰਦਰ ਅਰੋੜਾ ਨੂੰ ਜਦੋਂ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਗਰੀਬਾਂ ਲਈ ਲੰਗਰ ਅਤੇ ਜ਼ਰੂਰੀ ਵਸਤਾਂ ਦਾ ਹੱਲ ਕੀਤਾ ਗਿਆ ਹੈ ਅਤੇ ਕਈ ਲੋਕਾਂ ਤੱਕ ਜ਼ਰੂਰੀ ਵਸਤਾਂ ਪਹੁੰਚਾ ਦਿੱਤੀਆਂ ਗਈਆਂ ਹਨ।

ABOUT THE AUTHOR

...view details