ਪੰਜਾਬ

punjab

ETV Bharat / state

ਬਲਾਤਕਾਰ ਅਤੇ ਮੌਤ ਮਾਮਲੇ ਦੀ ਫਾਸਟ੍ਰੈਕ 'ਤੇ ਕੀਤੀ ਜਾਵੇ ਕਾਰਵਾਈ-ਪੰਜਾਬ ਦਲਿਤ ਕਮਿਸ਼ਨ - ਪੁਲਿਸ ਨੂੰ ਹਦਾਇਤ

ਪਿਛਲੇ ਦਿਨੀਂ ਹੁਸ਼ਿਆਰਪੁਰ 'ਚ ਲੜਕੀ ਨਾਲ ਹੋਏ ਬਲਾਤਕਾਰ ਅਤੇ ਮੌਤ ਦਾ ਮਾਮਲਾ ਭਖ਼ਦਾ ਹਾ ਰਿਹਾ ਹੈ। ਇਸ ਨੂੰ ਲੈਕੇ ਪੰਜਾਬ ਦਲਿਤ ਕਮਿਸ਼ਨ ਦੇ ਮੈਂਬਰ ਗਿਆਨ ਚੰਦ ਆਪਣੇ ਸਾਥੀਆਂ ਸਮੇਤ ਮ੍ਰਿਤਕ ਲੜਕੀ ਦੇ ਘਰ ਪਹੁੰਚੇ। ਇਸ ਮੌਕੇ ਉਨ੍ਹਾਂ ਵਲੋਂ ਜਿਥੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਉਥੇ ਹੀ ਮਾਮਲੇ 'ਚ ਗੰਭੀਰਤਾ ਦਿਖਾਉਂਦਿਆਂ ਲੜਕੀ ਦੀ ਮਾਤਾ ਦੇ ਬਿਆਨ ਵੀ ਲਏ।

ਤਸਵੀਰ
ਤਸਵੀਰ

By

Published : Apr 2, 2021, 12:17 PM IST

ਹੁਸ਼ਿਆਰਪੁਰ: ਪਿਛਲੇ ਦਿਨੀਂ ਹੁਸ਼ਿਆਰਪੁਰ 'ਚ ਲੜਕੀ ਨਾਲ ਹੋਏ ਬਲਾਤਕਾਰ ਅਤੇ ਮੌਤ ਦਾ ਮਾਮਲਾ ਭਖ਼ਦਾ ਹਾ ਰਿਹਾ ਹੈ। ਇਸ ਨੂੰ ਲੈਕੇ ਪੰਜਾਬ ਦਲਿਤ ਕਮਿਸ਼ਨ ਦੇ ਮੈਂਬਰ ਗਿਆਨ ਚੰਦ ਆਪਣੇ ਸਾਥੀਆਂ ਸਮੇਤ ਮ੍ਰਿਤਕ ਲੜਕੀ ਦੇ ਘਰ ਪਹੁੰਚੇ। ਇਸ ਮੌਕੇ ਉਨ੍ਹਾਂ ਵਲੋਂ ਜਿਥੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਉਥੇ ਹੀ ਮਾਮਲੇ 'ਚ ਗੰਭੀਰਤਾ ਦਿਖਾਉਂਦਿਆਂ ਲੜਕੀ ਦੀ ਮਾਤਾ ਦੇ ਬਿਆਨ ਵੀ ਲਏ।

ਇਸ ਸਬੰਧੀ ਮੈਂਬਰ ਗਿਆਨ ਚੰਦ ਵਲੋਂ ਪੁਲਿਸ ਨੂੰ ਹਦਾਇਤ ਵੀ ਕੀਤੀ ਗਈ ਕਿ ਮਾਮਲੇ ਨੂੰ ਫਾਸਟ੍ਰੈਕ 'ਤੇ ਰੱਖਿਆ ਜਾਵੇ ਅਤੇ ਪੰਦਰਾਂ ਦਿਨ ਦੇ ਅੰਦਰ-ਅੰਦਰ ਚਲਾਨ ਪੇਸ਼ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਲੜਕੀ ਦੀ ਮਾਤਾ ਦੇ ਦੁਆਰਾ ਬਿਆਨ ਦਰਜ ਕਰਕੇ ਕਾਰਵਾਈ ਅਮਲ 'ਚ ਲੈਕੇ ਆਉਂਦੀ ਜਾਵੇ।

ਬਲਾਤਕਾਰ ਅਤੇ ਮੌਤ ਮਾਮਲੇ ਦੀ ਫਾਸਟ੍ਰੈਕ 'ਤੇ ਕੀਤੀ ਜਾਵੇ ਕਾਰਵਾਈ-ਪੰਜਾਬ ਦਲਿਤ ਕਮਿਸ਼ਨ

ਇਸ ਦੇ ਨਾਲ ਹੀ ਜਾਣਕਾਰੀ ਦਿੰਦਿਆਂ ਦਲਿਤ ਕਮਿਸ਼ਨ ਦੇ ਮੈਂਬਰ ਗਿਆਨ ਚੰਦ ਨੇ ਦੱਸਿਆ ਕਿ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਮਰਨ ਤੋਂ ਪਹਿਲਾਂ ਦੱਸਿਆ ਸੀ ਕਿ ਨੌਜਵਾਨਾਂ ਵਲੋਂ ਉਸ ਨਾਲ ਦੁਸ਼ਕਰਮ ਕਰਕੇ ਉਸ ਨੂੰ ਜ਼ਹਿਰ ਦੀਆਂ ਗੋਲੀਆਂ ਖਵਾ ਦਿੱਤੀਆਂ ਹਨ, ਜਿਸ ਉਪਰੰਤ ਲੜਕੀ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ:ਭਗੌੜੇ ਨੂੰ ਕਾਬੂ ਕਰਨ ਗਈ ਪੁਲਿਸ ਪਾਰਟੀ ’ਤੇ ਹਮਲਾ, ਮੁਲਾਜ਼ਮ ਦੀ ਪਾੜੀ ਵਰਦੀ

ABOUT THE AUTHOR

...view details