ਹੁਸ਼ਿਆਰਪੁਰ: ਰੱਖੜੀ ਦਾ ਤਿਉਹਾਰ ਜੋ ਕਿ ਪਵਿੱਤਰ ਰਿਸ਼ਤਿਆਂ ਦਾ ਤਿਉਹਾਰ ਮੰਨਿਆ ਜਾਂਦਾ ਹੈ। ਜੋ ਕਿ ਪੂਰੇ ਦੇਸ਼ ਵਿੱਚ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਰੱਖੜੀ ਦੇ ਤਿਉਹਾਰ ਦੇ ਵਿੱਚ ਭੈਣ ਅਪਣੇ ਭਰਾ ਦੇ ਹੱਥ ਰੱਖੜੀ ਬਣਦੀ ਹੈ।
ਇਸ ਤਿਉਹਾਰ ਦੇ ਕਾਰਨ ਬਾਜ਼ਾਰ ਅਤੇ ਮਿਠਾਈ ਦੀਆਂ ਦੁਕਾਨਾਂ ਤੇ ਚਹਿਲ ਪਹਿਲ ਨਜ਼ਰ ਆ ਰਹੀ ਹੈ। ਗੜ੍ਹਸ਼ੰਕਰ 'ਚ ਵੀ ਰੱਖੜੀ ਦੇ ਤਿਉਹਾਰ ਨੂੰ ਲੈਕੇ ਮਿਠਾਈਆਂ ਅਤੇ ਰੱਖੜੀ ਦੀਆਂ ਦੁਕਾਨਾਂ ਤੇ ਚਹਿਲ ਪਹਿਲ ਦੇਖਣ ਨੂੰ ਮਿਲ ਰਹੀ ਹੈ। ਇਸ ਮੌਕੇ ਦੁਕਦਾਰਾਂ ਨੇ ਦੱਸਿਆ ਕਿ ਪਿੱਛਲੇ 2 ਸਾਲ ਕੋਰੋਨਾ ਵਾਇਰਸ ਕਾਰਨ ਬਜ਼ਾਰ ਖਾਲੀ ਰਹੇ ਸਨ।