ਹੁਸ਼ਿਆਰਪੁਰ: ਕੋਰੋਨਾ ਦੇ ਬਾਅਦ ਲੌਕਡਾਊਨ ਤੇ ਕਰਫਿਊ ਤੋਂ ਜਿੱਥੇ ਇੱਕ ਪਾਸੇ ਛੋਟੇ ਤੋਂ ਲੈ ਕੇ ਵੱਡੇ ਵਪਾਰ ਪ੍ਰਭਾਵਿਤ ਹੋਏ ਉੱਥੇ ਹੀ ਦੂਜੇ ਪਾਸੇ ਮਹਾਂਮਾਰੀ ਦੌਰਾਨ ਕਈ ਤਿਉਹਾਰ ਵੀ ਫਿੱਕੇ ਪੈ ਗਏ। ਹਰ ਸਾਲ ਰੱਖੜੀ ਮੌਕੇ ਬਾਜ਼ਾਰ ਤੇ ਮਠਿਆਈ ਦੀਆਂ ਦੁਕਾਨਾਂ 'ਤੇ ਚਹਿਲ ਪਹਿਲ ਹੁੰਦੀ ਸੀ ਪਰ ਇਸ ਵਾਰ ਬਾਜ਼ਾਰ ਸੁੰਨਸਾਨ ਨੇ। ਬੇਸ਼ਕ ਪੰਜਾਬ ਸਰਕਾਰ ਵਲੋਂ ਰੱਖੜੀ ਦੇ ਮੱਦੇਨਜ਼ਰ ਐਤਵਾਰ ਨੂੰ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਪਰ ਦੁਕਾਨਦਾਰਾਂ ਦੇ ਚਿਹਰੇ 'ਤੇ ਮਾਯੂਸੀ ਨਜ਼ਰ ਆਈ।
ਰੱਖੜੀ ਮੌਕੇ ਦੁਕਾਨਦਾਰਾਂ ਨੂੰ ਗਾਹਕਾਂ ਦੀ ਉਡੀਕ - ਨਾਮਾਤਰ ਗਾਹਕ
ਕੋਰੋਨਾ ਕਾਰਨ ਕਈ ਕਾਰੋਬਾਰ ਵਪਾਰ ਪ੍ਰਭਾਵਿਤ ਹੋਏ ਹਨ ਤੇ ਤਿਉਹਾਰ ਵੀ ਫਿੱਕੇ ਪੈ ਗਏ ਹਨ। ਆਉਣ ਵਾਲੇ ਤਿਉਹਾਰ ਰੱਖੜੀ 'ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਹਰ ਸਾਲ ਰੱਖੜੀ ਮੌਕੇ ਬਾਜ਼ਾਰਾਂ ਵਿੱਚ ਮਠਿਆਈ ਦੀਆਂ ਦੁਕਾਨਾਂ 'ਤੇ ਚਹਿਲ ਪਹਿਲ ਹੁੰਦੀ ਸੀ ਪਰ ਇਸ ਵਾਰ ਬਾਜ਼ਾਰ ਸੁੰਨਸਾਨ ਨੇ।
ਰੱਖੜੀ ਮੌਕੇ ਗਾਹਕ ਘੱਟ ਹੋਣ ਦਾ ਕਾਰਨ ਕੋਰੋਨਾ ਦਾ ਡਰ ਹੈ ਕਿਉਂਕਿ ਸੂਬੇ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਦੁਕਾਨਦਾਰ ਉਮੀਦ ਕਰ ਰਹੇ ਹਨ ਕਿ ਆਉਣ ਵਾਲੇ 2 ਦਿਨਾਂ ਦੇ ਵਿੱਚ ਰੱਖੜੀ ਦੇ ਤਿਉਹਾਰ ਨੂੰ ਲੈਕੇ ਲੋਕ ਘਰਾਂ ਤੋਂ ਬਾਹਰ ਨਿਕਲਣਗੇ ਤੇ ਸਾਮਾਨ ਖ੍ਰੀਦਣਗੇ। ਦੁਕਾਨਦਾਰਾਂ ਵਲੋਂ ਕੋਰੋਨਾ ਤੋਂ ਬਚਾਅ ਲਈ ਸੈਨੇਟਾਈਜ਼ਰ ਤੇ ਮਾਸਕ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ।
ਬਾਜ਼ਾਰਾਂ ਵਿੱਚ ਰੌਣਕ ਪਹਿਲਾਂ ਵਾਂਗ ਨਹੀਂ ਹੈ। ਦੁਕਾਨਦਾਰ ਗਾਹਕਾਂ ਦੀ ਉਡੀਕ 'ਚ ਹੱਥ 'ਤੇ ਹੱਥ ਧਰ ਕੇ ਬੈਠੇ ਹਨ। ਦੁਕਾਨਦਾਰਾਂ ਨੇ ਪੰਜਾਬ ਸਰਕਾਰ ਦਾ ਇਸ ਵੀਕੈਂਡ 'ਤੇ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇਣ ਲਈ ਧੰਨਵਾਦ ਵੀ ਕੀਤਾ ਹੈ।